ਮੈਨੂੰ ਵੀ ਜਿਊਣ ਦਾ ਹੱਕ ਤਾਂ ਦਿਓ ਨਾ।
ਮੈਂ ਵੀ ਜਿਊਣਾ ਚਾਹੁੰਦੀ ਹਾਂ
ਇਵੇਂ ਕੁੱਖ ਵਿੱਚ ਮਾਰੋ ਨਾ।
ਕਿਉਂ ਹਮੇਸ਼ਾ ਇਸਤਰੀ ਤੇ ਹੀ
ਇੰਨਾ ਜ਼ੁਲਮ ਹੁੰਦਾ ਹੈ।
ਸੱਚ ਆਖਾਂ ਬਿਨਾ ਇਸਤਰੀ ਦੇ
ਇਹ ਸੰਸਾਰ ਵੀ ਨਹੀਂ ਚੱਲ ਸਕਦਾ ਹੈ।
ਜੇ ਕੁੱਝ ਕਰਨਾ ਹੀ ਹੈ ਤਾਂ
ਅਜਿਹੀ ਸੋਚ ਦਾ ਕਤਲ ਕਰੋ ਨਾ।
ਮੈ ਵੀ ਜਿਊਣਾ ਚਾਹੁੰਦੀ ਹਾਂ
ਇਵੇਂ ਕੁੱਖ ਵਿੱਚ ਮਾਰੋ ਨਾ।
ਮੈਨੂੰ ਵੀ ਜਿਊਣ ਦਾ ਹੱਕ ਤਾਂ ਦਿਓ ਨਾ।
ਹਰ ਇੱਕ ਇਨਸਾਨ
ਇਸਤਰੀ ਕਰਕੇ ਹੀ ਸੰਸਾਰ ਵਿੱਚ ਆਉਂਦਾ ਹੈ।
ਜੁਆਨੀ ਵਿੱਚ ਪਿਆਰ ਕਰਕੇ
ਇਸਤਰੀ ਨਾਲ ਹੀ ਵਿਆਹੁੰਦਾ ਹੈ।
ਫਿਰ ਵੀ ਪਤਾ ਨਹੀਂ ਕਿਉਂ ਇਹ
ਧੀ ਨੂੰ ਪਾਲਣਾ ਨਹੀਂ ਚਾਹੁੰਦਾ ਹੈ।
ਮੈਨੂੰ ਤੁਸੀਂ ਇਸਦਾ ਜਵਾਬ ਤਾਂ ਦਿਓ ਨਾ।
ਮੈ ਵੀ ਜਿਊਣਾ ਚਾਹੁੰਦੀ ਹਾਂ
ਇਵੇਂ ਕੁੱਖ ਵਿੱਚ ਮਾਰੋ ਨਾ।
ਮੈਨੂੰ ਵੀ ਜਿਊਣ ਦਾ ਹੱਕ ਤਾਂ ਦਿਓ ਨਾ।
ਮੈਨੂੰ ਵੀ ਜਿਊਣ ਦਾ ਹੱਕ ਤਾਂ ਦਿਓ ਨਾ।
ਮੈਂ ਵੀ ਜਿਊਣਾ ਚਾਹੁੰਦੀ ਹਾਂ
ਇਵੇਂ ਕੁੱਖ ਵਿੱਚ ਮਾਰੋ ਨਾ।
ਕਿਉਂ ਹਮੇਸ਼ਾ ਇਸਤਰੀ ਤੇ ਹੀ
ਇੰਨਾ ਜ਼ੁਲਮ ਹੁੰਦਾ ਹੈ।
ਸੱਚ ਆਖਾਂ ਬਿਨਾ ਇਸਤਰੀ ਦੇ
ਇਹ ਸੰਸਾਰ ਵੀ ਨਹੀਂ ਚੱਲ ਸਕਦਾ ਹੈ।
ਜੇ ਕੁੱਝ ਕਰਨਾ ਹੀ ਹੈ ਤਾਂ
ਅਜਿਹੀ ਸੋਚ ਦਾ ਕਤਲ ਕਰੋ ਨਾ।
ਮੈ ਵੀ ਜਿਊਣਾ ਚਾਹੁੰਦੀ ਹਾਂ
ਇਵੇਂ ਕੁੱਖ ਵਿੱਚ ਮਾਰੋ ਨਾ।
ਮੈਨੂੰ ਵੀ ਜਿਊਣ ਦਾ ਹੱਕ ਤਾਂ ਦਿਓ ਨਾ।
ਹਰ ਇੱਕ ਇਨਸਾਨ
ਇਸਤਰੀ ਕਰਕੇ ਹੀ ਸੰਸਾਰ ਵਿੱਚ ਆਉਂਦਾ ਹੈ।
ਜੁਆਨੀ ਵਿੱਚ ਪਿਆਰ ਕਰਕੇ
ਇਸਤਰੀ ਨਾਲ ਹੀ ਵਿਆਹੁੰਦਾ ਹੈ।
ਫਿਰ ਵੀ ਪਤਾ ਨਹੀਂ ਕਿਉਂ ਇਹ
ਧੀ ਨੂੰ ਪਾਲਣਾ ਨਹੀਂ ਚਾਹੁੰਦਾ ਹੈ।
ਮੈਨੂੰ ਤੁਸੀਂ ਇਸਦਾ ਜਵਾਬ ਤਾਂ ਦਿਓ ਨਾ।
ਮੈ ਵੀ ਜਿਊਣਾ ਚਾਹੁੰਦੀ ਹਾਂ
ਇਵੇਂ ਕੁੱਖ ਵਿੱਚ ਮਾਰੋ ਨਾ।
ਮੈਨੂੰ ਵੀ ਜਿਊਣ ਦਾ ਹੱਕ ਤਾਂ ਦਿਓ ਨਾ।