Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਸ਼ਹੀਦੀ-ਦਿਹਾੜੇ
ਸ਼ਹੀਦੀ-ਦਿਹਾੜੇ

ਯਾਦ ਤਾਂ ਸੱਭ ਕੁੰਝ ਰੱਖਦਾ ੲੇ, ਜਾਣ ਬੁੱਝ ਬਣ ਅਣਜਾਣ ਖੜ੍ਹੇ।
ਜਬਰ ਜੁੱਲਮ ਦਾ ਸਾਹਮਣਾ ਕਰਨ ਲਈ, ਜੋ ਹਿੱਕ ਤਾਣ ਖੜੇ।
ਆਪਣੀ ਖੁਸ਼ੀ ਖਾਤਰ ਅੱਜ, ਉਹਨਾਂ ਨੂੰ ਨਾਸ਼ੁਕਰੇ ਹੋ ਭੁੱਲ ਜਾਵਾਂਗੇ।
"ਕੇਸ ਕਤਲ" ਕਰਵਾ ਕੇ, ਅਸੀ ਸ਼ਹੀਦੀ-ਦਿਹਾੜੇ ਮਨਾਵਾਂਗੇ।

ਇਕ ਜੰਮਿਆ ਮਰਦ ਅਗੰਮੜਾ, ਜਿਹਨੇ ਵਾਰ ਦਿੱਤਾ ਸਰਬੰਸ।
ਚਾਰੇ ਪੁੱਤਰ ਕੁਰਬਾਨ ਹੋੲੇ, ਅਤੇ ਕੋਈ ਨਾ ਬਚਿਆ ਅੰਸ਼।
ਤਪਦੇ ਲਹੂ ਅੰਗਿਆਰ ਨੂੰ, ਅਸੀ ਨਸ਼ਿਆਂ ਚ' ਰਲਾਵਾਂਗੇ।
"ਕੇਸ ਕਤਲ" ਕਰਵਾ ਕੇ, ਅਸੀ ਸ਼ਹੀਦੀ-ਦਿਹਾੜੇ ਮਨਾਵਾਂਗੇ।

ਕਈਆਂ ਪ੍ਰਭਾਤ ਫੇਰੀ ਕੱਢਣੀ, ਬਹੁਤਿਆ ਕੱਢਣੇ ਜਲੂਸ।
ਗੁਰੂਘਰ ਚ' "ਗੁਰੂ ਗ੍ਰੰਥ" ਸਾਹਮਣੇ, ਕੱਢ ਲੈਣਗੇ ਬੰਦੂਕ।
ਸਿਰ ਤੇ ਟੋਪੀਆਂ ਸਜਾ ਕੇ, "ਨਗਰ ਕੀਰਤਨਾ ਚ' ਜਾਵਾਂਗੇ।
"ਕੇਸ ਕਤਲ" ਕਰਵਾ ਕੇ, ਅਸੀ "ਸ਼ਹੀਦੀ-ਦਿਹਾੜੇ" ਮਨਾਵਾਂਗੇ।

ਐਕਟਰ ਬਣਾੳੁਣਗੇ ਬਹੁਤੇ, ਕਈਆਂ ਸਿੰਗਰ ਬਣਾਉਣੇ।
ਸਹੁੰ ਪੱਕੀ ਖਾ ਲਈ ਲੋਕਾਂ ''ਗੈਰੀ'', "ਧੀ-ਪੁੱਤ" ਸਿੰਘ ਨਹੀਂ ਸਜਾਉਣੇ।
ਗੰਦੇ-ਮੰਦੇ ਗੀਤ ਗਾ ਕੇ, ਅਸੀ ਲੱਚਰਤਾ ਫੈਲਾਂਵਾਂਗੇ ।
"ਕੇਸ ਕਤਲ" ਕਰਵਾ ਕੇ, ਅਸੀ "ਸ਼ਹੀਦੀ-ਦਿਹਾੜੇ" ਮਨਾਵਾਂਗੇ ।

ਲੇਖਕ ਗਗਨ ਦੀਪ ਸਿੰਘ ਵਿਰਦੀ (ਗੈਰੀ)
19 Dec 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਗੈਰੀ ਬਾਈ ਬਹੁਤ ਸਖਤ ਅਤੇ ਵਾਜਿਬ ਢੰਗ ਨਾਲ ਪੇਸ਼ ਆਏ ਹੋ I 
ਲੋਕਾਂ ਨੇ ਤਾਂ ਮਜ਼ਾਕ ਬਣਾ ਕੇ ਰੱਖ ਦਿੱਤਾ ਜੀ ਉਨ੍ਹਾਂ ਪਵਿੱਤਰ ਰੂਹਾਂ ਦੇ ਕੀਤੇ ਹੋਏ ਬਲੀਦਾਨਾਂ ਦਾ I 
ਪਰ ਇੱਕ ਗੱਲ ਐ ਜੇ ਕੋਈ ਲਾਹ ਈ ਦੇਵੇ ਫੇਰ ਤਾਂ ਕੋਈ ਕੀਹ ਕਰ ਸਕਦਾ ਜੀ I 
ਬਹੁਤ ਸੋਹਣਾ ਲਿਖਿਆ - ਲੋਕਾਂ ਨੂੰ ਯਾਦ ਕਰਵਾਉਣ ਦਾ ਦੰਮ ਰੱਖਦੀ ਐ ਇਹ ਕਿਰਤ ਕਿ ਉਨ੍ਹਾਂ ਨੂੰ ਕੀਹ ਕਰਨਾ ਚਾਹੀਦਾ ਸੀ, ਤੇ ਉਹ ਕੀਹ ਕਰ ਰਹੇ ਹਨ I 
ਇਸਤਰਾਂ ਈ ਉਸਾਰੂ ਅਤੇ ਸਾਕਾਰਾਤਮਕ ਲਿਖਤਾਂ ਰਚਦੇ ਰਹੋ ਅਤੇ ਆਦਰ ਮਾਣਦੇ ਰਹੋ I

20 Dec 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਬਹੁਤ ਬਹੁਤ ਸ਼ੁੱਕਰੀਆ jagjit veer ji
20 Dec 2017

Reply