Home > Communities > Punjabi Literature > Forum > messages
ਦੀਪਕ ਜੈਤੋਈ ਜੀ...my fav also
ਜ਼ਖਮ ਹਨ ਦਿਲ ਤੇ ਬਹੁਤ, ਜ਼ਖਮਾਂ ’ਚ ਗਹਿਰਾਈ ਬਹੁਤ, ਇਸ਼ਕ ਨੇ ਇਕ ਉਮਰ ਮੇਰੀ ਜਾਨ ਤੜਪਾਈ ਬਹੁਤ| ਹਾਦਿਸੇ ਮੇਰੇ ਕਦਮ ਹਰਗਿਜ਼ ਨਹੀਂ ਅਟਕਾ ਸਕੇ, ਤੇਜ਼ ਤਰ ਹੋ ਕੇ ਹਨੇਰੀ ਅੱਗੋਂ ਟਕਰਾਈ ਬਹੁਤ| ਅੱਤ ਮੁਸ਼ਕਿਲ ਵਿੱਚ ਵੀ ਮੇਰਾ ਹੋਂਸਲਾ ਟੁੱਟਿਆ ਨਹੀਂ, ਵਕਤ ਦੇ ਚੱਕਰ ਨੇ ਕੀਤੀ ਜ਼ੋਰ ਅਜ਼ਮਾਇਸ਼ ਬਹੁਤ| ਕੀ ਕਰਾਂ ਮੇਰੇ ਸੁਭਾਅ ਵਿੱਚ ਮਸਲਹਤ ਆਈ ਨਹੀਂ, ਮਸਲਹਤ ਦੀ ਬਾਤ ਮੈਨੂੰ , ਯਾਰਾਂ ਸਮਝਾਈ ਬਹੁਤ| ਨਾ ਉਲਝ ਸਕਿਆ ਕਿਸੇ ਉਲਝਨ ’ਚ ਇਹ ਦਰਵੇਸ਼ ਦਿਲ, ਰੇਸ਼ਮੀ ਜ਼ੁਲਫ਼ਾਂ ਨੇ ਮੇਰੀ, ਰੂਹ ਉਲਝਾਈ ਬਹੁਤ| ਨੰਗੇ ਪੈਰੀਂ ਭੀ ਰਿਹਾ ਪਰ ਸਿਰ ਰਿਹੈ ਮੇਰਾ ਬੁਲੰਦ, ਮੇਰੀ ਇਸ ਦੀਵਨਗੀ ਤੇ ਦੁਨੀਆ ਮੁਸਕਾਈ ਬਹੁਤ| ਹਿਜਰ ਵਿੱਚ ਭੀ ਮੇਰੀ ਅਖੀਂ ਅਥੱਰੂ ਆਏ ਨਹੀਂ| ਮੈਨੂੰ ਤੜਪਾਉਂਦੀ ਰਹੀ ਹੈ, ਚਾਹੇ ਤਨਹਾਈ ਬਹੁਤ| ਐ ਜਨੂੰ ਤੇਰੇ ਸਹਾਰੇ, ਜ਼ਿੰਦਗੀ ਬੀਤੀ ਕਮਾਲ, ਅਕਲ ਬੇਸ਼ਕ ਖੁਸ਼ਨੁਮਾ ਚੀਜ਼ਾਂ ਤੇ ਲਲਚਾਈ ਬਹੁਤ| ਬਾਂਸ ਬੰਨ ਕੇ ਬੌਨਿਆਂ ਨੇ ਕੱਦ ਉੱਚੇ ਕਰ ਲਏ, ਪਰ ਅਸੀਂ ਨੀਂਵੇ ਰਹਿਣ ਵਿੱਚ ਸਮਝੀ ਦਾਨਾਈ ਬਹੁਤ| ਸ਼ੁਕਰੀਆ ਦੀਵਨਗੀ ਤੂੰ ਰੱਖਿਆ ਮੈਨੂੰ ਦਿਲੇਰ, ਬਿਜਲੀਆਂ ਦੇ ਸ਼ੋਰ ਤੋਂ ਇਹ ਜਾਨ ਘਬਰਾਈ ਬਹੁਤ| ਤੂੰ ਪ੍ਰਸਤਿਸ਼ ਦੇ ਹੈਂ ਕਾਬਿਲ ਠੀਕ ਹੈ "ਦੀਪਕ" ਇਹ ਬਾਤ, ਤੇਰੀ ਲੋਅ ਨੇ ਜ਼ਿੰਦਗੀ ਕਵੀਆਂ ਦੀ ਰੁਸ਼ਨਾਈ ਬਹੁਤ|
09 Feb 2010
bahut wadhiya 22 g... thanks for sharing.... he is really a great writer...!!
09 Feb 2010
ਐ ਜਨੂੰ ਤੇਰੇ ਸਹਾਰੇ, ਜ਼ਿੰਦਗੀ ਬੀਤੀ ਕਮਾਲ, ਅਕਲ ਬੇਸ਼ਕ ਖੁਸ਼ਨੁਮਾ ਚੀਜ਼ਾਂ ਤੇ ਲਲਚਾਈ ਬਹੁਤ|
ਬਾਂਸ ਬੰਨ ਕੇ ਬੌਨਿਆਂ ਨੇ ਕੱਦ ਉੱਚੇ ਕਰ ਲਏ, ਪਰ ਅਸੀਂ ਨੀਂਵੇ ਰਹਿਣ ਵਿੱਚ ਸਮਝੀ ਦਾਨਾਈ ਬਹੁਤ|
ਸ਼ੁਕਰੀਆ ਦੀਵਨਗੀ ਤੂੰ ਰੱਖਿਆ ਮੈਨੂੰ ਦਿਲੇਰ, ਬਿਜਲੀਆਂ ਦੇ ਸ਼ੋਰ ਤੋਂ ਇਹ ਜਾਨ ਘਬਰਾਈ ਬਹੁਤ|
waah ji waah ........sach much hi kmaal di shayeri aa 22g
thanx for sharing veer

Yoy may enter 30000 more characters.
10 Feb 2010
Copyright © 2009 - punjabizm.com & kosey chanan sathh