Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਵੇ ਠਰਦੇ ਰਹਿਣਗੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਸਿਵੇ ਠਰਦੇ ਰਹਿਣਗੇ

ਰਿਆਅ ਉਹੀ ਬਸ,
ਝੰਡੇ ਨਵੇ ਚੜਦੇ ਰਹਿਣਗੇ,
ਮਾਂਵਾ ਦੇ ਪੁੱਤ ਮਰਦੇ ਸੀ,
ਮਰਦੇ ਰਹਿਣਗੇ,
ਹੁੰਦੀ ਰਹੇਗੀ ਸਿਆਸਤ ਗਰਮ,
ਤੇ ਸਿਵੇ ਠੱਰਦੇ ਰਹਿਣਗੇ।
ਮੇਰੀ ਲਾਸ਼ ਦਾ ਮੁੱਲ ਪਾਕੇ,
ਲਖਾਂ ਗੁਣਾਂ ਜੋ ਮੁੱਲ ਖੱਟ ਲੈਂਦੇ,
ਆਪਣੇ ਕੀਤੇ ਅਹਿਸਾਨਾ ਦਾ,
ਗੁਣਗਾਨ ਕਰਦੇ ਰਹਿਣਗੇ ,
ਹੁੰਦੀ ਰਹੇਗੀ ਸਿਆਸਤ ਗਰਮ,
ਤੇ ਸਿਵੇ ਠੱਰਦੇ ਰਹਿਣਗੇ।
ਮੇਰੀ ਕੋਮ ਦੇ ਦਾਰਸ਼ਨਿਕ,
ਫਿਕਰ ਮੇਰੀ ਜੋ ਕਰਦੇ ਨੇ,
ਮਹਿਫਲਾਂ ਵਿੱਚ ਫੜ੍ ਜਾਮ,
ਚਰਚਾ ਨਾਮ ਮੇਰੇ ਦੀ ਕਰਦੇ ਰਹਿਣਗੇ,
ਹੁੰਦੀ ਰਹੇਗੀ ਸਿਆਸਤ ਗਰਮ,
ਤੇ ਸਿਵੇ ਠੱਰਦੇ ਰਹਿਣਗੇ।
ਕੇਂਦਰ ਸਰਕਾਰ ਵਿੱਚ ਵਜੀਰ ਕਿੰਨੇ ਨੇ,
ਸਾਰੇ ਪੰਜਾਬ ਚ ਪੀਰ ਕਿੰਨੇ ਨੇ,
ਹਲਕੇ ਦੇ ਵਿਚ ਪੰਡਿਤ ਤੇ ਝੀਰ ਕਿੰਨੇ ਨੇ,
ਬਸ ਗਿਣਤਿਆਂ ਏਹੀ ਕਰਦੇ ਰਹਿਣਗੇ।
ਹੁੰਦੀ ਰਹੇਗੀ ਸਿਆਸਤ ਗਰਮ,
ਤੇ ਸਿਵੇ ਠੱਰਦੇ ਰਹਿਣਗੇ।
ਝੂਠੀ ਇਹ ਕਾਇਨਾਤ ਪੂਰੀ,
ਸੱਚ ਦੀ ਰਹਿ ਗਈ ਇੱਛਾ ਅਧੂਰੀ,
ਜਮੀਨ ਦੇ ਚੰਦ ਟੁੱਕੜੇ ਦੇ ਲਈ,
ਭਾਈ ਭਾਈ ਹੀ ਲੜਦੇ ਰਹਿਣਗੇ।
ਹੁੰਦੀ ਰਹੇਗੀ ਸਿਆਸਤ ਗਰਮ,
ਤੇ ਸਿਵੇ ਠੱਰਦੇ ਰਹਿਣਗੇ।
ਲੋਹੜੀ ਵੰਡ ਲੈਦੇਂ ਪੁੱਤਰਾਂ ਦੀ,
ਬਾਜੋ ਔਰਤ ਕੀ ਪੁੱਤਰ ਜਨਮ ਲਵੇ,
ਸਮਝ ਕੇ ਵੀ ਨਾ ਸਮਝ ਬਣੇ,
ਲੋਕਾਂ ਦੀਆ ਅੱਖਾਂ ਤੇ ਪਰਦੇ ਰਹਿਣਗੇ।
ਹੁੰਦੀ ਰਹੇਗੀ ਸਿਆਸਤ ਗਰਮ,
ਤੇ ਸਿਵੇ ਠੱਰਦੇ ਰਹਿਣਗੇ।


ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)

13 Jan 2018

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਗਗਨਦੀਪ ਬਾਈ, ਬਹੁਤ ਵਧੀਆ ਜਤਨ ਜੀ!
ਤੁਹਾਡੀ ਇਹ ਕਿਰਤ ਕਿਸੇ ਮੁੱਦੇ ਦੁਆਲੇ ਘੁੰਮਦੀ ਹੈ - ਜੋ ਇਕ ਚੰਗੀ ਤਬਦੀਲੀ ਕਹੀ ਜਾ ਸਕਦੀ ਹੈ I 
ਸੋਹਣਾ ਲਿਖਿਆ; ਜਾਰੀ ਰੱਖੋ !
ਜਿਉਂਦੇ ਵੱਸਦੇ ਰਹੋ !
ਗਗਨਦੀਪ ਬਾਈ, ਬਹੁਤ ਵਧੀਆ ਜਤਨ ਜੀ!

ਤੁਹਾਡੀ ਇਹ ਕਿਰਤ ਕਿਸੇ ਮੁੱਦੇ ਦੁਆਲੇ ਘੁੰਮਦੀ ਹੈ - ਜੋ ਇਕ ਚੰਗੀ ਤਬਦੀਲੀ ਕਹੀ ਜਾ ਸਕਦੀ ਹੈ I 

ਸੋਹਣਾ ਲਿਖਿਆ; ਜਾਰੀ ਰੱਖੋ !

ਜਿਉਂਦੇ ਵੱਸਦੇ ਰਹੋ !

 

13 Jan 2018

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਬਹੁਤ ਬਹੁਤ ਸ਼ੁੱਕਰੀਆ ਸਿਤਕਾਰਯੋਗ ਵੱਡੇ ਵੀਰ ਜਗਜੀਤ ਸਿੰਘ ਜੀਤ ਜੀ।

13 Jan 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਭਾਵਨਾਤਮਕ ਅਤੇ ਸੰਵੇਦਨਸ਼ੀਲ ਕਵਿਤਾ ਲਿਖੀ ਗਈ ਹੈ ,............ਬਹੁਤ ਸਾਰੇ ਪਹਿਲੂ ਹਨ ਇਸ ਕਵਿਤਾ ਵਿਚ ਜੋ ਹਰੇਕ ਇਨਸਾਨ ਦੇ ਵਿਚਾਰਣ ਯੋਗ ਹਨ ,...........ਬਹੁਤ ਦੀ ਗਹਿਰਾਈ ਵਿਚ ਸੋਚ ਵਿਚਾਰ ਕੇ ਲਿਖੀ ਗਈ ਇਸ ਕਵਿਤਾ ਲਈ ਦੁਆਵਾੰ,.........it's a must read and understand from deep heart for every people around the world so that this world should become more and more beautiful to live,..............God Bless you veer.

12 Oct 2018

Reply