Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਹਾੜ ਦੀ ਰਾਈ -- Gurdip Singh :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਪਹਾੜ ਦੀ ਰਾਈ -- Gurdip Singh


ਕਹਿੰਦੇ ਹਨ ਕਿ ਕਈਆਂ ਦੀ ਆਦਤ ਹੁੰਦੀ ਹੈ ਕਿ ਉਹ ਰਾਈ ਦਾ ਪਹਾੜ ਬਣਾ ਦਿੰਦੇ ਹਨ। ਛੋਟੀ ਜਿਹੀ ਗੱਲ ਨੂੰ ਇਸ ਤਰ੍ਹਾਂ ਵਧਾ ਚੜ੍ਹਾ ਕੇ ਦਿਖਾਂਦੇ ਹਨ ਕਿ ਰਾਈ ਦਿਸਣੋਂ ਰਹਿ ਜਾਂਦੀ ਹੈ ਤੇ ਪਹਾੜ ਹੀ ਪਹਾੜ ਦਿਖਾਈ ਦਿੰਦਾ ਹੈ।  ਬਹੁਤੀ ਵਾਰੀ ਇਹ ਪਹਾੜ ਹਟਾਉਣਾ ਬੜਾ ਮੁਸ਼ਕਲ ਹੁੰਦਾ ਹੈ ਤੇ ਰਾਈ ਲੱਭਦਿਆਂ ਵੀ ਨਹੀਂ ਲੱਭਦੀ। ਆਮ ਤੌਰ ਤੇ ਇਸ ਪਹਾੜ ਨੂੰ ਹੀ ਲੋਕ ਅਸਲੀ ਪਹਾੜ ਸਮਝ ਲੈਂਦੇ ਹਨ ਤੇ ਇਸ ਨੂੰ ਕੱਛਣ ਦੀ ਦਿਮਾਗੀ ਕਸਰਤ ਵਿੱਚ ਜੁਟੇ ਰਹਿੰਦੇ ਹਨ।
ਇੰਟਰਨੈਟ ਉਪਰ ਇਹ ਕਸਰਤ ਧਾਰਮਕ ਮਸਲਿਆਂ ਉਪਰ ਜ਼ਿਆਦਾ ਹੁੰਦੀ ਹੈ। ਇਸ ਨੂੰ ਅੰਗਰੇਜ਼ੀ ਵਿੱਚ hoax ਕਿਹਾ ਜਾਂਦਾ ਹੈ। ਹਰ ਝੂਠ ਚੋਂ ਸੱਚ ਨਿਤਰਨ ਲਈ ਪਹਿਲਾਂ ਉਸ ਨੂੰ ਹੰਗਾਲਨਾ ਪੈਂਦਾ ਹੈ। ਅਜਿਹਾ ਇਕ ਝੂਠ ਨਜ਼ਰ ਆਇਆ ਇਸ ਖ਼ਬਰ ਵਿੱਚ ਜੋ ਸਿਖ ਹਲਕਿਆਂ ਵਿੱਚ ਬਹੁਤ ਪ੍ਰਚਾਰੀ ਗਈ ਤੇ ਹਾਲੇ ਵੀ ਬਹੁਤ ਸਾਰੇ ਹਲਕਿਆਂ ਵਿੱਚ ਇਸ ਦਾ ਪ੍ਰਚਾਰ ਬਹੁਤ ਜੋਰ ਸ਼ੋਰ ਨਾਲ ਚੱਲ ਰਿਹਾ ਹੈ। ਉਹ ਹੈ ਅਮਰੀਕਾ ਦੀ ਪੁਲਾੜ ਖੋਜੀ ਸੰਸਥਾ ਨਾਲ ਜੁੜੀ ਇਹ ਖ਼ਬਰ ਕਿ ਉਹਨਾਂ ਨੇ ਆਪਣੀ ਖੋਜ ਖ਼ਬਰ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਹੈ। ਇਹ ਖ਼ਬਰ ਪੜ੍ਹਨ ਵਾਲੇ ਇਸ ਵਿਚਾਰ ਦੇ ਧਾਰਨੀ ਹੋ ਜਾਂਦੇ ਕਿ ਨਾਸਾ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਬਾਣੀ ਦੀ ਮਦਦ ਨਾਲ ਹੀ ਪੁਲਾੜ ਦੀ ਖੋਜ ਖ਼ਬਰ ਲੈ ਰਹੇ ਹਨ।
ਇਸ ਖ਼ਬਰ ਨੂੰ ਲੈ ਕੇ ਸਿਖ ਹਲਕੇ ਬੜੇ ਉਤਸ਼ਾਹਤ ਨਜ਼ਰ ਆ ਰਹੇ ਹਨ। ਕਈ ਸਿਖ ਅਖਬਾਰਾਂ ਨੇ ਪਤਰਕਾਰਾਂ ਦੇ ਲਈ ਇਕ ਬਹੁਤ ਵਧੀਆ ਮੌਕਾ ਸੀ ਜਿਸ ਦਾ ਪ੍ਰਚਾਰ ਬਹੁਤ ਵੱਡੇ ਪੱਧਰ ਤੇ ਕੀਤਾ ਗਿਆ ਤੇ ਸਿਖ ਸਟੇਜਾਂ ਨੂੰ ਇਸ ਗੱਲ ਬਹੁਤ ਉਛਾਲਿਆ ਵੀ ਗਿਆ। ਇਸ ਬਾਰੇ ਜਿਹੜੀ ਟਿਪਣੀ ਮੈਨੂੰ ਮਿਲੀ ਉਹ ਇਸ ਪ੍ਰਕਾਰ ਸੀ।

20 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਇਸ ਵਿੱਚ ਸਾਫ ਲਿਖਿਆ ਹੈ ਕਿ ਅੰਗਰੇਜ਼ੀ ਵਿੱਚ ਲਿਖੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਇਕ ਪਾਲਕੀ ਵਿੱਚ ਸਜਾ ਕੇ ਰੱਖਿਆ ਹੋਇਆ ਹੈ। ਲੇਖਕ ਦੇ ਲਿਖਣ ਤੋਂ ਜਾਪਦਾ ਹੈ ਕਿ ਇਸ ਦੀ ਉਹ ਮਰਯਾਦਾ ਵੀ ਪੂਰੀ ਕਰਦੇ ਹੋਣਗੇ। ਇਕ ਹੋਰ ਸਾਈਟ ਹੈ ‘ਸਿਖਵਿਕੀ’ ਉਸ ਵਿੱਚ ਲਗੀ ਖ਼ਬਰ ਵੀ ਬੇਹੱਦ ਦਿਲਚਸਪ ਹੈ ਤੇ ਪੂਰੀ ਤਰ੍ਹਾਂ ਸਹੀ ਜਾਪਦੀ ਹੈ।
ਇਸ ਵਿੱਚ ਇਕ ਹਵਾਲਾ ਵੀ ਦਿਤਾ ਗਿਆ ਹੈ। ਇਹ ਬਿਲਕੁਲ ਠੀਕ ਇਸੇ ਤਰ੍ਹਾਂ ਜਿਵੇਂ ਕੋਈ ਆਖੇ ਕਿ ਮਹਾਂਭਾਰਤ ਵਿੱਚ ਭਾਰਤੀ ਯੁੱਧ ਸ਼ਾਸਤਰ ਵਿੱਚ ਮਿਸਾਈਲਾਂ ਦਾ ਵਰਨਣ ਹੈ। ਜਦੋਂ ਮੇਰੇ ਕੋਲ ਇਹ ਗੱਲ ਆਈ ਤਾਂ ਮੈਂ ਇਸ ਦਾ ਸਬੂਤ ਮੰਗਿਆ। ਟਿਪਣੀ ਕਰਨ ਵਾਲਾ ਸਬੂਤ ਤਾਂ ਨਾ ਦੇ ਸਕਿਆ ਪਰ ਮੈਂ ਇਸ ਦਾ ਸੱਚ ਲੱਭ ਲਿਆ।
[1] ਇਸ ਦਾ ਪਹਿਲਾ ਸੱਚ www.bayanimills.com  ਉਪਰ ਪਿਆ ਹੈ। ਇਸ ਨੌਜਵਾਨ ਨੇ ਨਾਸਾ ਤੋਂ ਪੜਤਾਲ ਕੀਤੀ ਤੇ ਉਸ ਤੋਂ ਬਾਅਦ ਜਿਸ ਸਰੋਤ ਤੋਂ ਇਹ ਖ਼ਬਰ ਨਿਕਲੀ ਉਸ ਤੋਂ ਤਰਦੀਦ ਮੰਗੀ ਤਾਂ ਸਾਰਾ ਝੂਠ ਸਾਹਮਣੇ ਆ ਗਿਆ। [2] ਇਸ ਬਾਰੇ ਉਹ ਆਪਣੇ ਇਕ ਬਲਾਗ ਉਪਰ ਲਿਖਦੇ ਹਨ ਕਿ ਜੂਨ 2007 ਵਿੱਚ ਇਕ ਕਹਾਣੀ ਦਾ ਜਨਮ ਹੋਇਆ ਕਿ ਨਾਸਾ ਵਾਲੇ ਧਾਰਮ ਕਿਤਾਬਾਂ ਦੀ ਮਦਦ ਨਾਲ ਪੁਲਾੜ ਦੇ ਭੇਤ ਜਾਣਨ ਦੀ ਕੋਸ਼ਿਸ਼ ਕਰਦੇ ਹਨ।
ਮੈਂ ਇਸ ਬਾਰੇ ਸੱਭ ਤੋਂ ਪਹਿਲਾਂ ਇਕ ਸਿਖ ਤੋਂ ਸੁਣਿਆ ਜੋ ਮੇਰੇ ਨਾਲ ਕੰਮ ਕਰਦਾ ਸੀ ਤੇ ਉਸ ਨੇ ਦਸਿਆ ਕਿ ਨਾਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਦਦ ਨਾਲ ਪੁਲਾੜ ਦੇ ਭੇਤ ਜਾਣਨ ਦੀ ਕੋਸ਼ਿਸ਼ ਕਰਦੀ ਹੈ। ਅਤੇ ਇਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਦਰਜ ਹੈ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਸੂਰਜ ਇਸ ਸੂਰਜ ਮੰਡਲ ਦੇ ਕੇਂਦਰ ਵਿੱਚ ਵਾਕਿਆ ਹੈ। ਇਹ ਗੱਲ ਪਹਿਲਾਂ ਕਿਸੇ ਨੇ ਨਹੀਂ ਸੀ ਆਖੀ। ਜਦੋਂ ਉਸ ਨੂੰ ਇਸ ਬਾਰੇ ਪੁਛਿਆ ਗਿਆ ਤਾਂ ਉਹ ਆਪਣੀ ਗੱਲ ਉਪਰ ਦ੍ਰਿੜ ਰਿਹਾ। ਪਰ ਉਸ ਨੇ ਇਹ ਵੀ ਕਿਹਾ ਕਿ ਇਹ ਸੱਭ ਉਸ ਨੇ ਇੰਟਰਨੈਟ ਉਪਰ ਜਾਰੀ ਇਕ ਵੈਬਸਾਈਟ ਤੋਂ ਜਾਣਿਆ ਹੈ। ਮੈਂ ਜਲਦੀ ਇਸ ਨੂੰ ਵੀ ਲੱਭ ਲਿਆ। ਕਿਉਂ ਕਿ ਇਹ ਕਹਾਣੀ ਬਹੁਤ ਚੱਲ ਚੁਕੀ ਸੀ ਸੋ ਇਸ ਬਾਰੇ ਕਈ ਤਰਹਾਂ ਆਂ ਟਿਪਣੀਆਂ ਤੇ ਪ੍ਰਤੀਕਰਮ ਦੇਖਣ ਨੂੰ ਮਿਲੇ। ਕੁਝ ਨੇ ਇਹ ਗੱਲ ਮੰਨ ਲਈ ਤੇ ਕਈਆਂ ਨੇ ਇਸ ਨੂੰ ਨਿਰਾਧਾਰ ਵੀ ਕਿਹਾ। ਅਸਲ ਵਿੱਚ ਇਸ ਮਿੱਥ / ਕਾਲਪਨਿਕ ਕਹਾਣੀ ਨੂੰ ਸ਼ੁਰੂ ਕਰਨ ਵਾਲਾ ਮਨਪ੍ਰੀਤ ਸਿੰਘ ਸੀ ਜਿਸ ਨੇ ਇਕ ਲੇਖ ਲਿਖਿਆ। ਇਸ ਲੇਖ ਵਿੱਚ ਉਸ ਨੇ ਸ. ਭਗਵਾਨ ਸਿੰਘ ਦੀ ਇਕ ਮੁਲਾਕਾਤ ਨੂੰ ਆਧਾਰ ਬਣਾ ਜਿਸ ਵਿੱਚ ਉਸ ਨੇ ਕਲਪਨਾ ਚਾਵਲਾ ਦੇ ਪਿਤਾ ਸ਼੍ਰੀ ਬਨਾਰਸੀ ਲਾਲ ਚਾਵਲਾ ਨਾਲ ਹੋਈ ਗੱਲ ਬਾਤ ਬਾਰੇ ਦਸਿਆ ਗਿਆ ਸੀ। ਸ਼੍ਰੀ ਚਾਵਲਾ ਨੇ ਇਹ ਮੰਨਿਆ ਸੀ ਕਿ ਉਹਨਾਂ ਦੀ ਬੇਟੀ ਦਾ ਰੱਬ ਉਪਰ ਪੱਕਾ ਯਕੀਨ ਸੀ ਤੇ ਜਦੋਂ ਉਹ ਪੁਲਾੜ ਵਿਚ ਗਈ ਤਾਂ ਉਸ ਨੇ ਉਥੇ ਜਪੁਜੀ ਸਾਹਿਬ ਦਾ ਪਾਠ ਕੀਤਾ। ਇਸ ਨਾਲ ਇਹ ਵੀ ਕਿ ਸ਼੍ਰੀ ਚਾਵਲਾ ਜਦੋਂ ਆਪਣੀ ਬੇਟੀ ਨੂੰ ਮਿਲਣ ਗਏ ਤਾਂ ਉਹ ਨਾਸਾ ਸਥਿਤ ਇਕ ਲਾਇਬ੍ਰੇਰੀ ਵਿੱਚ ਗਏ ਜਿਥੇ ਉਹਨਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇਕ ਪੁਸਤਕ ਰੂਪ ਦੇਖਣ ਵਿੱਚ ਮਿਲੀ।

20 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਇਸ ਤੋਂ ਬਾਅਦ ਇਸ ਵਿਸ਼ੇ ਉਪਰ ਜੋ ਟਿਪਣੀ ਦੇਖਣ ਨੂੰ ਮਿਲੀ ਉਹ ਜੀਨਪੀਰੇ ਹੈਰੀਸਨ ਦੀ ਸੀ ਜੋ ਕਲਪਨਾ ਚਾਵਲਾ ਦੇ ਪਤੀ ਸਨ। ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ (ਉਹਨਾਂ ਦੇ ਆਪਣੇ ਸ਼ਬਦਾਂ ਵਿੱਚ)  ਇਹ ਬਹੁਤ ਰਾਜ਼ ਵਾਲੀ ਗੱਲ ਹੈ ਤੇ ਬੇਈਮਾਨੀ ਵਾਲੀ ਵੀ ਕਿ ਕੁਝ ਲੋਕ ਕਿਵੇਂ ਊਲ ਜਲੂਲ ਸੋਚ ਲੈਂਦੇ ਹਨ। ਕਲਪਨਾ ਪੂਰੀ ਤਰ੍ਹਾਂ ਨਾਸਤਕ ਸੀ, ਤੇ ਉਸ ਦੀ ਧਰਮ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਸ ਨੇ ਕਦੇ ਕਿਸੇ ਧਾਰਮਕ ਪੁਸਤਕ ਦਾ ਪਾਠ ਨਹੀਂ ਕੀਤਾ ਤੇ ਨਾਸਾ ਵਿੱਚ ਖੋਜੀ ਵਿਗਿਆਨੀ ਪ੍ਰੇਰਨਾ ਲੈਣ ਲਈ ਗੁਰੂ ਗ੍ਰੰਥ ਸਾਹਿਬ ਚੋਂ ਕੁਝ ਨਹੀਂ ਲੱਭਦੇ। ਨਾਸਾ ਇਕ ਵਿਗਿਆਨਕ ਸੰਸਥਾ ਹੈ ਇਹ ਵਹਿਮਾਂ ਭਰਮਾਂ ਦਾ ਬੀਆਬਾਨ ਨਹੀਂ ਹੈ। (ਇਥੇਂ ਵਹਿਮਾਂ ਭਰਮਾਂ ਵਾਸਤੇ ਕੋਈ ਥਾਂ ਨਹੀਂ ਹੈ)
ਮੈਂ ਇਥੇ ਉਹਨਾਂ ਦੇ ਅਸਲ ਕੁਮੈਂਟ ਵੀ ਦੇ ਰਿਹਾ ਹਾਂ ਤੇ ਲਿੰਕ ਵੀ ਤੁਸੀਂ ਦੇਖ ਸਕਦੇ ਹੋ।

JeanPierre Harrison

Re: NASA and Sri Guru Granth Sahib Ji

It is a mystery - as well as dishonest -

how people dream up this nonsense ??

  Kalpana was antagonistic towards and had absolutely no interest in religion. She is the last person one would ever find studying any religious text. It is also quote obvious that researchers at NASA Ames do not search Guru Granth Sahib for "inspiration". NASA Ames is a scientific institution, not a wasteland of superstition. Read more: http://www.unp.me/f15/nasa-and-sri-guru-granth-sahib-ji-46996/#ixzz21KxlOkoK ਆਪਣੇ ਬਲਾਗ ਵਿੱਚ bayanimills ਲਿਖਦੇ ਹਨ ਕਿ ਹੋ ਸਕਦਾ ਹੈ ਨਾਸਾ ਕੋਲ ਕੋਈ ਪੁਸਤਕਾਲਾ ਹੋਵੇ ਤੇ ਉਥੇ ਧਾਰਮਕ ਪੁਸਤਕਾਂ ਵੀ ਹੋਣ ਪਰ ਜੇ ਉਹਨਾਂ ਨੇ ਇਹ ਭੇਤ ਪੁਸਤਕਾਂ ਨੂੰ ਪੜ੍ਹ ਕੇ ਹੀ ਲੱਭਣੇ ਹਨ ਤਾਂ ਉਹਨਾਂ ਨੂੰ ਅਰਬਾਂ ਡਾਲਰ ਮਹਿੰਗੇ ਸਾਜੋ ਸਾਮਾਨ ਉਪਰ ਖਰਚ ਕਰਨ ਦੀ ਕੀ ਲੋੜ ਹੈ।

ਪੁਲਾੜ ਦੇ ਭੇਤ ਜਾਣਨ ਲਈ ਅਸਮਾਨ ਵਿੱਚ ਝਾਕਣਾ ਜ਼ਰੂਰੀ ਹੈ ਨਾ ਕਿ ਧਾਰਮਕ ਪੁਸਤਕਾਂ ਨਾਲ
ਮੱਥਾ ਮਾਰਨਾ।

 


20 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

GR8.

20 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਸਾਂਝ.....Thnx.....

21 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 



Shukriya Bittu jee & J. 22 g...

21 Jan 2013

Reply