Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਸੇ ਦੀ ਧੀਆਂ ਭੈਣਾ ਨੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕਿਸੇ ਦੀ ਧੀਆਂ ਭੈਣਾ ਨੇ

"ਕਿਵੇਂ ਆਂ ਭੋਲੇ" ਬੱਲੂ ਨੇ ਪੁਛਿਆ |
ਭੋਲੇ ਨੇ ਮੁੜ ਕੇ ਵੇਖਿਆ ਬਲਵਿੰਦਰ (ਬੱਲੂ), ਹੀਰਾ, ਚੀਮਾ ਤੇ ਇਕ ਦੋ ਮੁੰਡੇ ਹੋਰ ਖੜੇ ਸੀ | ਦੋਵੇਂ ਗਲੇ ਮਿਲੇ ਤੇ ਬਾਕੀਆਂ ਨੇ ਵੀ ਭੋਲੇ ਨੇ ਹਥ ਮਿਲਾਇਆ | ਭਾਲ ਸਿੰਘ ਭੋਲੇ ਦਾ ਪੂਰਾ ਨਾਮ ਸੀ | ਸਾਰੇ ਉਸ ਦੇ ਨਾਮ ਤੇ ਮਖੋਲ ਕਰਦੇ ਸੀ | ਇਸ ਲਈ ਉਸਨੇ ਆਪਣਾ ਨਾਮ ਭੋਲਾ ਸਿੰਘ ਰਖ ਲਿਆ ਤੇ ਉਹਦੇ ਦੋਸਤ ਉਸਨੂੰ ਭੋਲਾ, ਭੋਲੂ, ਭੋਲੇ ਕਹਿ ਦਿੰਦੇ ਸੀ ਜੋ ਉਸਨੂੰ ਭਾਲ ਸਿੰਘ ਤੋਂ ਜਿਆਦਾ ਵਧਿਆ ਲਗਦਾ ਸੀ |  
ਬਲਵਿੰਦਰ ਤੇ ਭੋਲਾ ਬਚਪਨ ਤੋਂ ਹੀ ਇਕਠੇ ਪੜ੍ਹੇ ਸੀ ਤੇ ਹੁਣ ਦੋਵੇਂ ਕਾਲਜ ਵਿਚ ਸਨ ਤੇ ਉਹਨਾਂ ਦੇ ਨਾਲ ਹੁੰਦੀ ਸੀ ਹਮੇਸ਼ਾ ਇਕ ਮੁੰਡਿਆ ਦੀ ਟੋਲੀ | ਦੋਵੇਂ ਸਿਰੇ ਦੇ ਕਮੀਨੇ | ਸਵੇਰੇ ਉਠਦੇ ਹੀ  ਦੋਵੇਂ ਇਕਠੇ ਬਸ ਅੱਡੇ ਜਾਂਦੇ ਤੇ ਕੁੜੀਆਂ ਤੇ ਕੋਮੇੰਟ ਕਰਨੇ ... ਕਾਲਜ ਵਿਚ ਵੀ ਗੁੰਡਾਗਰਦੀ ਕਰਨੀ ਕੁੰਡੀਆਂ ਨੂੰ ਤੰਗ ਕਰਨਾ ਤੇ ਸ਼ਾਮ ਨੂੰ ਦਾਰੂ ਪੀਣੀ | ਦੋਵਾਂ ਵਿਚ ਕਿਸੇ ਨੂੰ ਆਪਣੇ ਘਰ ਦੀ ਕੋਈ ਪਰਵਾਹ ਨਹੀ |
ਇਕ ਦਿਨ ਦੋਵੇਂ ਕਾਲਜ ਤੋਂ ਘਰ ਆਉਣ ਲਈ ਬਸ ਅੱਡੇ ਖੜੇ ਸੀ | ਉਹਨਾਂ ਦੇ ਨਾਲ ਹੋਰ ਵੀ ਕਈ ਮੁੰਡੇ ਸਨ | ਸਾਰੇ ਆਉਂਦੀ ਜਾਂਦੀ ਕੁੜੀਆਂ ਤੇ ਕੋਮੇੰਟ ਕਰਦੇ ਤੇ ਖਿਡ ਖਿਡ ਹੱਸਦੇ | ਓਹਨਾਂ ਦੇ ਨਾਲ ਖੜੇ ਲੋਕਾਂ ਨੂੰ ਵੀ ਪਤਾ ਸੀ ਕੀ ਇਹ ਮੁੰਡੇ ਕੀ ਕਰ ਰਹੇ ਨੇ ਪਰ ਓਹਨਾਂ ਦੇ ਝੁੰਡ ਨੂੰ ਵੇਖ ਕੇ ਕੋਈ ਵੀ ਓਹਨਾਂ ਦੇ ਖਿਲਾਫ਼ ਨਹੀ ਬੋਲ ਰਿਹਾ ਸੀ |
ਭੋਲੇ ਨੇ ਬਲਵਿੰਦਰ ਵੱਲ ਅੰਖ ਦਾ ਇਸ਼ਾਰਾ ਕੀਤਾ | ਬਲਵਿੰਦਰ ਨੇ ਮੁੜ ਕੇ ਵੇਖਿਆ, ਇਕ ਕੁੜੀ ਆ ਰਹੀ ਸੀ | ਬਲਵਿੰਦਰ ਨੇ ਹਵਸ ਭਰੀ ਆਹ ਕੀਤੀ
"ਹਾਏ ਓ ਮੇਰਿਆ ਰੱਬਾ, ਇਹ ਕੀ ਬਲਾਂ ਬਣਾਈ ਆ, ਦਿਲ ਕਰਦਾ ਜਾ ਕੇ ਚਿਮ੍ਬੜ ਜਾਵਾਂ ਬਸ" | ਸਾਰਿਆ ਨੇ ਆਪਣਾ ਧਿਆਨ ਉਸ ਕੁੜੀ ਵੱਲ ਕਰ ਲਿਆ |
ਇੰਨੇ ਨੂੰ ਓਹ ਕੁੜੀ ਹੋਰ ਨੇੜੇ ਆਗੀ ਪਰ ਓਦੋਂ ਤਕ ਬਲਵਿੰਦਰ ਉਸ ਬਾਰੇ ਬਹੁਤ ਕੁੱਜ ਬੋਲ ਚੁਕਿਆ ਸੀ | ਜਿਵੇਂ ਹੀ ਕੁੜੀ ਕੋਲੋਂ ਦੀ ਲੰਗੀ ਬਲਵਿੰਦਰ ਨੇ ਉਸਨੂੰ ਆਪਣੀ ਗੰਦੀ ਦੰਦੀਆਂ ਕੱਡ ਕੇ ਵਿਖਾਈਆਂ ਤੇ ਏਧਰੋਂ ਚੀਮੇ ਨੇ ਉਸ ਦੇ ਮੁੰਹ ਤੇ ਖਿਚ ਕੇ ਚਪੇੜ ਮਾਰੀ | ਬਸ ਦੇ ਤੇਜ ਵਜਦੇ ਹੋਰਨ ਵਿਚ ਵੀ ਓਸ ਚਪੇੜ ਨੇ ਕਾਫੀ ਸਵਾਰੀਆਂ ਦਾ ਧਿਆਨ ਆਪਣੇ ਵੱਲ ਖਿਚ ਲਿਆ |
"ਕੀ ਗੱਲ ਆ ਤੇਨੂੰ ਸਾਲੇ ਕੁਤਿਆ" ਬਲਵਿੰਦਰ ਨੇ ਗੁੱਸੇ ਨਾਲ ਚੀਮੇ ਨੂੰ ਕਿਹਾ |
ਦੋਵੇਂ ਗੁਥਮ ਗੁਥੀ ਹੋਗੇ...  ਨਾਲ ਦੇ ਮੁੰਡਿਆ ਨੇ ਦੋਨਾ ਨੂੰ ਛੁਡਾਇਆ |
"ਓਏ ਤੇਨੂੰ ਹੋਇਆ ਕੀ ਆ , ਤੂੰ ਓਹਦੇ ਚਪੇੜ ਕਿਓਂ ਮਾਰੀ"  ਭੋਲੇ ਨੇ ਚੀਮੇ ਨੂੰ ਕਿਹਾ |
"ਇਹਨੇ ਉਸ ਕੁੜੀ ਨੂੰ ਕਿਓਂ ਛੇੜਿਆ ਤੇ ਓਹਦੇ ਬਾਰੇ ਗੰਦੀ ਬਕਵਾਸ ਕਿਓਂ ਕੀਤੀ " ਚੀਮੇ ਨੇ ਨਾਲ ਹੀ ਬਲਵਿੰਦਰ ਵੱਲ ਵੇਖ ਕੇ ਗੱਲਾਂ ਕਡਨਿਆਂ ਸ਼ੁਰੂ ਕਰਤਿਆਂ |
"ਤੇਨੂੰ ਕਿਓਂ ਚਿੜਕਾ ਲਗਿਆ ਸਾਲਿਆ, ਤੇਰੀ ਭੈਣ ਲਗਦੀ ਆ ਉਹ" ਬਲਵਿੰਦਰ ਨੇ ਗੁੱਸੇ ਨਾਲ ਕਿਹਾ |
"ਆਹੋ, ਸ਼ੋਰੀ ਦਿਯਾ, ਮੇਰੇ ਚਾਚੇ ਦੀ ਕੁੜੀ ਆ ਉਹ, ਜਿਹਦੇ ਬਾਰੇ ਤੂੰ ਬਕਵਾਸ ਮਾਰ ਰਿਹਾ ਸੀ" |
"ਤੇ ਮੈਨੂੰ ਕੀ ਪਤਾ ਸੀ, " |
"ਚੀਮੇ , ਯਾਰ ਨਹੀ ਪਤਾ ਸੀ ਓਹਨੂੰ, ਤੇਰੀ ਭੈਣ ਸਾਡੀ ਭੈਣ ਯਾਰ... ਗੁੱਸਾ ਨਾ ਕਰ" ਭੋਲੇ ਨੇ ਵਿਚ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ |
ਓਦੋਂ ਹੀ ਇਕ ਬਾਬਾਜੀ ਓਹਨਾਂ ਦੇ ਨੇੜੇ ਆਏ ਤੇ ਕਹਿੰਦੇ " ਪੁੱਤਰੋ , ਇਹਦੀ ਭੈਣ ਤੁਹਾਡੀ ਸਾਰੀਆਂ ਦੀ ਭੈਣ ਹੋਗੀ ...ਤੇ ਬਾਕੀਆਂ ਜਿਹਨਾਂ ਬਾਰੇ ਤੁਸੀਂ ਗੰਦੀਆਂ ਗੱਲਾਂ ਕਰ ਰਹੇ ਹੋ ... ਜਿਹਨਾਂ ਬਾਰੇ
ਤੁਸੀਂ ਬੁਰਾ ਸੋਚ ਰਹੇ ਹੋ, ਉਹ ਵੀ ਤਾਂ ਕਿਸੇ ਦੀ ਧੀਆਂ ਭੈਣਾ ਨੇ "।
ਇਹ ਕਹਿੰਦੇ ਹੀ ਬਾਬਾ ਜੀ ਓਥੋਂ ਤੁਰ ਪਏ ਤੇ ਉਹ ਮੰਡੀਰ ਬਸ ਉਹਨਾਂ ਨੂੰ ਜਾਂਦੇ ਵੇਖ ਰਹੀ ਸੀ ।

 

(ਸੁਨੀਲ ਕੁਮਾਰ) 141212

14 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ੍ਖੂਬ......ਚੰਗਾ ਸਬਕ......

14 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sukria veer ji ...

14 Dec 2012

ਪ੍ਰੀਤ ਕੌਰ
ਪ੍ਰੀਤ
Posts: 116
Gender: Female
Joined: 23/Oct/2012
Location: Surrey
View All Topics by ਪ੍ਰੀਤ
View All Posts by ਪ੍ਰੀਤ
 

very nice...bus eh gal sare smaj lain tan he aa...

14 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਪ੍ਰੀਤ ਜੀ ... ਸਾਰਾ ਸਮਾਜ ਜਿਸ ਦਿਨ ਇਹ ਗੱਲ ਸਮਝ ਗਿਆ .. ਉਸ ਦਿਨ .... ਸਮਾਜ ਸੁਧਰ ਜਾਣਾ ਹੈ ਜੀ |

14 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Nice one Sunil....good job !!

15 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sukria veer ji !!!

16 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜੀ ਸੁਨੀਲ .....ਬਿਲਕੁਲ ਸਹੀ !

17 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sukria veer ji ...

17 Dec 2012

Reply