Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1718
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਤਿੱਤਲੀ ਨਾਲ ਝਗੜਾ ਅਤੇ ਸੁਲਾਹ

ਤਿੱਤਲੀ ਨਾਲ ਝਗੜਾ ਅਤੇ ਸੁਲਾਹ 


ਨਾਰ: ਤਿੱਤਲੀਏ ਸੋਹਣੀਏ ਨੀ ਰੰਗਾਂ ਦੀਏ ਰਾਣੀਏ,

ਤੀਜਾਂ ਦੀ ਵੀ ਆਪਣੇ ਈ ਰੰਗਾਂ ਦੀ ਕਹਾਣੀ ਏ ।


ਤੈਨੂੰ ਫੁੱਲ ਭਰਮਾਉਂਦੇ, ਮੈਂ ਤਾਂ ਮਾਹੀ ਭਰਮਾਇਆ ਏ,

ਉਹਦੇ ਅੰਗ ਲੱਗ ਮੈਂਨੂੰ ਰੂਪ ਚੜ੍ਹ ਆਇਆ ਏ ।


ਫੁੱਲਾਂ ਤੇ ਵੀ ਰੂਪ ਦਾ ਰੋਹਬ ਤੂੰ ਜਮਾਨੀ ਏ,

ਮੇਰੇ ਤੋਂ ਵੀ ਮੱਲੋ-ਮੱਲੀ ਪਿਆਰ ਲੈ ਜਾਨੀ ਏ।


ਤਿੱਤਲੀਏ ਸੋਹਣੀਏ ਨੀ ਰੰਗਾਂ ਦੀਏ ਰਾਣੀਏ,

ਤੀਜਾਂ ਦੀ ਵੀ ਆਪਣੇ ਈ ਰੰਗਾਂ ਦੀ ਕਹਾਣੀ ਏ ।


ਰੂਹਾਂ ਪਿਆਰ ਵਾਲੀਆਂ ਆਢਾ ਨਹੀਂ ਲਾਉਂਦੀਆਂ,

ਰੀਝਾਂ ਨਾ’ ਪਿਆਰੇ ਸੰਗ ਰਿਸ਼ਤਾ ਨਿਭਾਉਂਦੀਆਂ।


ਜੇ ਅੱਜ ਮੱਥਾ ਲਾਏਂਗੀ, ਤਾਂ ਬੜਾ ਪੱਛਤਾਂਏਂਗੀ,

ਤੇਰੇ ਰੰਗ ਫਿੱਕੇ ਪੈਣੇ, ਜਾਂ ਮੈਂ ਚੁੰਨੀ ਲਹਿਰਾਉਣੀ ਏ ।


ਤਿੱਤਲੀਏ ਸੋਹਣੀਏ ਨੀ ਰੰਗਾਂ ਦੀਏ ਰਾਣੀਏ,

ਤੀਜਾਂ ਦੀ ਵੀ ਆਪਣੇ ਈ ਰੰਗਾਂ ਦੀ ਕਹਾਣੀ ਏ ।


ਮੁਹਬੱਤਾਂ ਦੀ ਸੱਤ ਰੰਗੀ ਪੀਂਘ ਜੇ ਚੜ੍ਹਾਉਣੀ ਏ, (ਪਿਆਰ ਵਾਲੀ)

ਆਜਾ ਮੇਰੇ ਸੰਗ ਤੂੰ ਵੀ ਤੀਜ ਜੇ ਮਨਾਉਣੀ ਏ ।


ਤਿੱਤਲੀ: ਰੂਪ ਮਤੀਏ ਨੀ ਇੰਨਾਂ ਪਿਆਰ ਦਰਸਾਇਆ ਏ,

ਸ਼ੁਕਰੀਆ ਤੀਜ ਵਿਚ ਮੈਂਨੂੰ ਵੀ ਬੁਲਾਇਆ ਏ।


ਇਕ ਦੂਜੇ ਨਾਲ ਕਿਵੇਂ ਮਿਲ ਕੇ ਹੈ ਤੁਰਨਾ,

ਸਿੱਖ ਲਿਆ ਮੈਂ ਵੀ ਕਿਵੇਂ ਪ੍ਰੀਤ ਨਿਭਾਉਣੀ ਏ


ਨਾਰ: ਤਿੱਤਲੀਏ ਸੋਹਣੀਏ, ਨੀ ਰੰਗਾਂ ਦੀਏ ਰਾਣੀਏ,

ਤੀਜਾਂ ਦੀ ਵੀ ਆਪਣੇ ਈ ਰੰਗਾਂ ਦੀ ਕਹਾਣੀ ਏ ।



ਜਗਜੀਤ ਸਿੰਘ ਜੱਗੀ

17 Aug 2024

ਗਗਨ ਦੀਪ ਢਿੱਲੋਂ
ਗਗਨ ਦੀਪ
Posts: 61
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਬਹੁਤ ਖੂਬ ਭਾਜੀ

25 Aug 2024

Reply