ਬੀਤੇ ਜ਼ਮਾਨੇ 'ਚ ਲੋਕ
ਅਕਸਰ
ਡਾਇਰੀ ਲਿਖਦੇ ਸੀ
ਆਪਣੇ ਦਿਨ ਨੂੰ
ਲਿਖਾਵਟ ਬਣਾ ਰੱਖਦੇ ,,
ਡਾਇਰੀ
ਆਪਣੀ ਸੋਚ ਜਾਂ ਵਿਚਾਰ
ਤੋਂ ਵਧੇਰੇ
ਰੋਜ਼ਮਰ੍ਰਾ ਦੀ ਹਕੀਕਤ
ਦੀ ਲਿਖਤੀ ਹੁੰਦੀ ਹੈ
ਹਾਲਾਤਾਂ ਦੇ ਤੰਗ ਰਸਤੇ
ਵਿਚਾਲੇ ਜ਼ਿੰਦਗੀ ਦਾ
ਤਜ਼ਰਬਾ ਕਾਗਜ਼ 'ਤੇ
ਅੱਖਰਾਂ ਦੀ ਸੂਰਤ
ਲਿਖਿਆ ਜਾਂਦਾ ਹੈ ।
ਮੁਖਜ਼ਬੀ ਹੈ ਕਿ
ਆਪਣੀ ਡਾਇਰੀ ਵਿੱਚ
ਕੋਈ ਝੂਠ ਨਹੀਂ ਲਿਖਦਾ
ਹਾਲ ਦਾ ਜ਼ਮਾਨਾ ਮਗਰ
ਕੁਝ ਹੋਰ ਅਧਾਰਥ ਵਾਲਾ ਹੈ
" ਝੂਠ ਜਹੇ ਲੋਕ ਨੇ
ਸੱਚ ਕਿਵੇਂ ਬੋਲਣ"
ਅਰਥ ਇਹ ਨਹੀਂ ਕਿ
ਸਭ ਝੂਠੇ ਨੇ
ਬਲਕਿ ..
ਆਪਣੇ ਸੱਚ ਝੂਠ
ਤੋਂ ਅਨਜਾਣ ਬਣ ਗਏ ਨੇ
ਕੋਈ ਵਿਰਲਾ ਸ਼ਖਸ ਹੀ
ਡਾਇਰੀ ਦੀ ਅਹਿਮੀਅਤ
ਸਮਝਦਾ ਹੈ
"ਲੋਗ ਸ਼ਾਇਰੀ ਸਮਝਤੇ ਹੈਂ
ਡਾਇਰੀ ਨਹੀਂ ਸਮਝਤੇ"
(ਅਰਥ :- ਲੋਕ ਤੁਕਬੰਦੀ(ਸ਼ਾਇਰੀ) ਸਮਝ ਸਕਦੇ ਨੇ ,, ਲਿੱਖਣ ਵਾਲੇ ਦੇ ਹਾਲਾਤ ਤੇ ਹਕੀਕਤ ਨਹੀਂ)
ਡਾਇਰੀ ,,
ਲਿੱਖਣ ਵਾਲੇ ਦਾ
ਕਰਮ-ਆਈਨਾ ਹੈ
ਜੋ ਉਸਦੇ ਸੱਚ ਝੂਠ ਤੋਂ
ਵਾਕਿਫ਼ ਹੈ
ਉਸਦੇ ਹਾਲਤਾਂ ਤੋਂ
ਵਾਕਿਫ਼ ਹੈ ..
ਡਾਇਰੀ ਲਿੱਖਣੀ ਚਾਹੀਦੀ ਹੈ
( ਇਹ ਉਸ ਸ਼ਖਸ ਦੇ ਨਾਮ ਜੀਹਨੇ ਮੈਨੂੰ ਕਿਹਾ , " ਮੇਰਾ ਕਿਰਦਾਰ ਮੇਰੇ ਚਹਿਰੇ ਤੇ ਲਿਖਿਆ ਹੈ.. ਕਾਗਜ਼ ਤੇ ਹੋਰ ਕੀ ਲਿਖਾਂ")
|