Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫ਼ਰਕ ਹੁਣ ਮੈੈਂ ਸਮਝ ਗਈ ਹਾਂ..................... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
ਫ਼ਰਕ ਹੁਣ ਮੈੈਂ ਸਮਝ ਗਈ ਹਾਂ.....................

ਫ਼ਰਕ ਹੁਣ ਮੈੈਂ ਸਮਝ ਗਈ ਹਾਂ......................
ਰਿਸ਼ਤੇ ਬਹੁਤ ਬਣਾ ਲਏ ਨੇ ਮੈਂਂ ਆਪਣੀ ਜਿਦੰੰਗੀ ਦੇ ਵਿੱਚ ਕਦੇ ਬਣਾਵਟੀ ਤੇ ਕਦੇ ਅਸਲ,
ਪਰ ਬਣਾਵਟੀ ਤੇ ਅਸਲ ਰਿਸ਼ਤਿਆਂ ਦਾ ਫ਼ਰਕ ਹੁਣ ਮੈੈਂ ਸਮਝ ਗਈ ਹਾਂ,
ਦਿਲ ਦੇ ਰੋਣ ਤੇ ਅੱਖ ਦੇ ਰੋਣ ਦਾ ਫ਼ਰਕ ਹੁਣ ਮੈੈਂ ਸਮਝ ਗਈ ਹਾਂ।
ਭਿਆਨਕ ਚੁੱਪ ਜਿਹੀ ਵਰਤ ਗਈ ਹੁਣ ਦਿਲ ਦੇੇ ਅੰਦਰ,
ਭਿਆਨਕ ਸੰਨਾਟਾ ਜਿਹਾ ਛਾ ਗਿਆ ਹੁਣ ਦਿਮਾਗ ਦੇ ਅੰਦਰ,
ਪਰ ਦਿਲ ਤੇ ਦਿਮਾਗ ਦੀ ਖਾਮੋਸੀ ਦਾ ਫ਼ਰਕ ਹੁਣ ਮੈੈਂ ਸਮਝ ਗਈ ਹਾਂ,  

ਧੁੱੱਪ ਵਿੱਚ ਨਾਲ ਚਲਦਾ ਪਰਛਾਵਾਂ ਵੀ ਹੁਣ ਸਵਾਲ ਪੁੱਛਦਾ ਹੈ,
ਚਾਨਣੀ ਰਾਤ ਦਾ ਕਿੰਨਾ ਹੈ ਸਾਥ ਮੇਰੇ ਨਾਲ ਇਹ ਪੁੱਛਦਾ ਹੈ,
ਪਰ ਦਿਨ ਦੀ ਧੁੱਪ ਤੇ ਚਾਨਣੀ ਰਾਤ ਦੇ ਪਰਛਾਵਾਂ ਦਾ ਫ਼ਰਕ ਹੁਣ ਮੈੈਂ ਸਮਝ ਗਈ ਹਾਂ,

ਕਮਰੇ ਵਿੱਚ ਪਸਰਿਆ ਹਨੇਰਾ ਹੁਣ ਹੋਰ ਵੀ ਗਹਿਰਾ ਹੋ ਗਿਆ ਹੈ,
ਮਨ ਦਾ ਹਨੇਰਾ ਹੁਣ ਹੋਰ ਵੀ ਸਾਹ ਕਾਲਾ ਹੋ ਗਿਆ ਹੈ,
ਪਰ ਕਮਰੇ ਤੇ ਮਨ ਦੇ ਹਨੇਰੇ ਦਾ ਫ਼ਰਕ ਹੁਣ ਮੈੈਂ ਸਮਝ ਗਈ ਹਾਂ,

ਜਾਗਦੀ ਅੱਖ ਨਾਲ ਵੇਖੇ ਸੁਪਨਿਆਂ ਦੇ ਰਾਹ ਹੁਣ ਹੋਰ ਧੁੰਦਲੇ ਹੋ ਗਏ ਨੇ,
ਨੀਂਦ ਵਿੱਚ ਦੇਖੇ ਸੁਪਨੇ ਨੀਂਦ ਤੋਂ ਹੁਣ ਸਦਾ ਲਈ ਜੁਦਾ ਹੋ ਗਏ ਨੇ,
ਪਰ ਜਾਗਦੀ ਅੱਖ ਤੇ ਨੀਂਦ ਦੇ ਸੁਪਨਿਆਂ ਦਾ ਫ਼ਰਕ ਹੁਣ ਮੈੈਂ ਸਮਝ ਗਈ ਹਾਂ,

ਜਿੰਦਗੀ ਬਣਾਵਟੀ ਰਿਸ਼ਤਿਆਂ ਦੇ ਕੰਡਿਆਂ ਦੀ ਸੇਜ ਬਣ ਗਈ ਹੈ,
ਇੰਜ ਲਗਦਾ ਹੈ ਕਿ ਕਿਸ ਮਹਿਲ ਦੇ ਕੋਨੇ ਵਿੱਚ ਸਜੀ ਸੁੰਨੀ ਮੇਜ ਬਣ ਗਈ ਹੈ,
ਪਰ ਬਣਾਵਟੀ ਰਿਸ਼ਤਿਆਂ ਤੇ ਜਿੰਦਗੀ ਦੇ ਅਸਲ ਸੁੰਨੇਪਣ ਦਾ ਫ਼ਰਕ `ਸੁਖਪਾਲ` ਹੁਣ ਸਮਝ ਗਈ ਹਾਂ,

                                   ਸੁਖਪਾਲ ਕੌਰ `ਸੁੱਖੀ`   

05 Dec 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
very well written,..............

06 Dec 2015

Reply