Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਹਾੜੀਦਾਰ (ਇੱਕ ਕਹਾਣੀ) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਦਿਹਾੜੀਦਾਰ (ਇੱਕ ਕਹਾਣੀ)

 

ਜੇਠ ਹਾੜ ਦਾ ਮਹੀਨਾ ਸਵੇਰ ਦੇ ਅੱਠ ਵਜੇ ਕਰਮੇ ਨੇ ਆਪਣਾ ਸਾਇਕਲ ਚੁੱਕਿਆ ਤੇ ਆਪਣੇ ਸਾਇਕਲ ਦੇ ਹੈਂਡਲ ਤੇ ਸਟੀਲ ਦਾ ਰੋਟੀ ਵਾਲਾ ਡੱਬਾ ਟੰਗ ਲਿਆ ਤਾਂ ਕਿ ਉਹ ਆਪਣੇ ਬਾਕੀ ਪਰਿਵਾਰ ਦਾ ਢਿੱਡ ਭਰਨ ਲਈ ਪੈਸੇ ਕਮਾ ਕੇ ਲਿਆ ਸਕੇ ਤੇ ਤਕਰੀਬਨ ਨੌ ਵਜੇ ਉਹ ਸ਼ਹਿਰ ਪਹੁੰਚ ਗਿਆ ਤੇ   ਹੋਰਨਾ ਦਿਹਾੜੀਦਾਰਾਂ ਵਾਂਗ  ਆ ਕੇ ਚੌਕ ਚ ਖੜ ਗਿਆ ਤੇ ਲੱਗ ਗਿਆ ਉਡੀਕ ਕਰਨ ਉਸ ਰਹਿਬਰ ਦੀ ਜਿਸਨੇ ਉਸਨੂੰ ਕੰਮ ਤੇ ਲੈ ਜਾਣਾ ਸੀ ਜਾਂ ਦਿਨ ਖਾਲੀ ਜਾਵੇਗਾ ਇਹ ਉਸਨੂੰ ਪਤਾ ਨਹੀ ਸੀ ਖੈਰ ਉਸ ਮਾਲਿਕ ਦੀ ਕਿਰਪਾ ਹੋਈ ਤੇ ਉਸਨੂੰ ਇੱਕ ਬਾਊ ਕੰਮ ਤੇ ਲੈ ਗਿਆ ,ਕੰਮ ਸੀ ਮਿਸਤਰੀ ਨਾਲ ਦਿਹਾੜੀ ਕਰਨ ਦਾ ਮਤਲਬ ਮਸਾਲਾ ਬਣਾਉਣਾ ਤੇ ਇੱਟਾ ਚੁੱਕਣੀਆ, ਤੇ ਦੌ ਸੋ ਰੁਪਏ ਦਿਹਾੜੀ ਦੀ ਗੱਲ ਹੋਈ ਸੀ

ਸਵੇਰ ਨਾਲੋ ਮੌਸਮ ਹੁਣ ਤਬਦੀਲ ਹੋ ਰਿਹਾ ਸੀ  ਤੇ ਗਰਮੀ ਵਧ ਰਹੀ ਸੀ ,ਉੱਪਰੋ ਕਰਮੇ ਦੇ ਤਿੰਨ ਦਿਨ ਪਹਿਲਾ ਸੱਜੇ ਪੈਰ ਤੇ ਵੱਜੀ ਇੱਟ ਦੀ ਸੱਟ ਓਸਨੂੰ ਤੰਗ ਕਰ ਰਹੀ ਸੀ ਪਰ ਆਪਣੇ ਪਰਿਵਾਰ ਬਾਰੇ ਸੋਚਦਾ ਉਹ ਪੱਟੀ ਖੋਲ ਕੇ ਤੇ ਪੈਰ ਠੰਢੇ ਪਾਣੀ ਨਾਲ ਧੋ ਕੇ, ਪੱਟੀ ਦੁਬਾਰਾ ਬੰਨ ਲੈਂਦਾ

ਪਰ ਉਹ ਹਿੰਮਤ ਨਾ ਹਾਰਦਾ ਤੇ ਕੰਮ ਕਰਦਾ ਰਿਹਾ , ਮਿਸਤਰੀ ਅਤੇ ਕਰਮੇ ਦੀ ਫੁਰਤੀ ਸਦਕਾ ਕੰਮ ਛੇਤੀ ਹੀ ਨੇਪੜੇ  ਚੜ ਗਿਆ ਤੇ ਓਹ ਦੋਨੋ ਤਿਨ ਵੱਜੇ ਵੇਹਲੇ ਹੋ ਗਏ , ਪਰ ਬਾਊ ਨੇ ਓਸਨੂੰ ਜਾਣ ਨਾ ਦਿੱਤਾ ਤੇ ਓਸਨੂ ਕਹਿੰਦਾ ਕਿ ਤੇਰੀ ਦਿਹਾੜੀ ਪੰਜ ਵਜੇ ਤੱਕ ਹੈ ਤੇ ਤੇਨੁੰ ਪੰਜ ਵੱਜੇ ਤੋ ਪਹਿਲਾ  ਦਿਹਾੜੀ ਨਹੀ ਮਿਲਣੀ ਤੇ ਤੂੰ ਏਸ ਤਰਾ ਕਰ ਓਹ 25-30 ਬੱਠਲ ਮਿੱਟੀ ਦੇ ਨੇ ਓਹ ਸਾਹਮਣਿਉ  ਚੁੱਕ ਕੇ ਵਿਹੜੇ ਚ ਖਿਲਾਰ ਦੇ ਅਤੇ ਪੱਧਰਾ ਕਰ ਦੇ

ਉਸਨੇ ਆਪਣੇ ਸਾਫੇ ਨਾਲ ਮੂੰਹ ਤੋ ਪਸੀਨਾ ਪੂੰਝਿਆ ਤੇ ਬਾਊ ਦਾ ਕਿਹਾ ਮੰਨ ਕੇ ਮਿੱਟੀ ਵਿਹੜੇ ਚ ਖਿਲਾਰ ਦਿੱਤੀ

ਤੇ ਬਾਊ ਜੀ ਹੁਣ ਆਗਿਆ ਹੈ ਜੀ, ਤਾਂ ਅੱਗੋ ਬਾਊ ਨੇ ੳਸਦੀ ਨਿਮਰਤਾ ਦਾ ਮਜਾਕ ਉਡਾੳਦਿਆ ਕਿਹਾ ਕਿ " ਤੁਹਾਨੂੰ ਲੋਕਾ ਨੂੰ ਘਰੇ ਜਾਣ ਦੀ ਬਹੁਤ ਕਾਹਲੀ ਹੁੰਦੀ ਆ"

ਇਸ ਗਲ ਨੂ ਅਣਗੌਲਦਿਆ ਕਰਮੇ ਨੇ ਆਪਣੀ ਮਿਹਨਤ ਲਈ ਤੇ ਤੁਰ ਪਿਆ ਆਪਣੇ ਪਿੰਡ ਵੱਲ ਨੂੰ

ਰਸਤੇ ਚੋ ਉਸ ਨੇ ਆਪਣੇ ਬੱਚਿਆ ਲਈ ਉਸਨੇ ਸਮੋਸੇ ਤੇ ਟੌਫੀਆ ਲੈ ਲਈਆ ਤੇ ਬਾਕੀ ਬੱਚੇ 150 ਸੌ ਕਰਮੇ ਨੇ ਆਪਣੇ ਖੀਸੇ ਚ ਪਾ ਲਿਆ ਤੇ ਚੜ ਗਿਆ ਆਪਣੇ ਸਾਇਕਲ ਤੇ
ਗਰਮੀ ਤੇ ਓਸਦੀ ਪੈਰ ਦੀ ਸੱਟ ਨੇ ਓਸਦੀ ਮੱਤ ਮਾਰੀ ਹੋਈ ਸੀ ਜਿਸ ਕਰਕੇ ਓਸਨੂੰ ਪਿੱਛੇ ਆਉਂਦੀ ਤੇਜ ਰਫਤਾਰ ਦੀ ਗੱਡੀ  ਦਾ ਹਾਰਨ ਨਹੀ ਸੁਣਿਆ ਤੇ ਉਸਦਾ ਸਾਇਕਲ ਸਟੈਡ ਕਾਰ ਦੇ ਨਾਲ ਖਹਿ ਗਿਆ ਤੇ ਜਿਸਤੇ ਗੱਡੀ ਮਾਲਕ ਗੁੱਸੇ ਨਾ ਲਾਲ ਹੋ ਗਿਆ ਤੇ ਲੱਗ ਪਿਆ ਕਰਮੇ ਤੇ ਤਸ਼ੱਦਦ ਢਾਹੁਣ‌ ਤੇ ਉਸਦੇ ਚਾਵਾਂ ਨਾਲ ਖਰੀਦੇ ਸਮੋਸੇ ਤੇ ਟੌਫੀਆ ਵਗਾ ਕੇ ਪਰੇ ਸੁੱਟ ਦਿੱਤੇ ਕਰਮਾ ਹੱਥ ਬੰਨਦਾ ਤੇ ਕਦੇ ਪੈਰੀ ਪੈਂਦਾ ਅਖੀਰ ਕੁੱਝ ਸੱਜਣਾ ਨੇ ਓਸ ਤੇ ਤਰਸ ਖਾ ਕੇ ਉਸ ਨੂੰ ਛੁਡਾ ਲਿਆ
ਅਖੀਰ ਜਦੋ ਤਕਰੀਬਨ ਸੱਤ ਵਜੇ ਕਰਮਾ ਘਰ ਪਹੁੰਚਿਆ ਤਾਂ ਬੱਚਿਆ ਦੇ ਚੇਰੇ ਤੇ ਰੌਨਕ ਆ ਗਈ , ਤੇ ਲੱਗ ਪਏ ਉਸਨੂੰ ਪੁੱਛਣ ਕਿ ਖਾਣ ਲਈ ਕੀ ਲਿਆਂਦਾ ਹੈ ਖੇਡਣ ਲਈ ਕੀ ਲਿਆਂਦਾ ਹੈ,

ਬੱਚਿਆ ਤੋ ਪਾਸੇ ਹੋ ਉਸਨੇ150 ਰੁਪਏ ਆਪਣੀ ਪਤਨੀ ਨੂੰ  ਦਿੱਤੇ ਤਾਂ ਕੀ ਓਹ ਸਵੇਰ ਦੀ ਚਾਹ ਤੇ ਰੋਟੀ ਲਈ ਰਾਸ਼ਨ ਲੈ ਆਵੇ ਤੇ ਜੇ ਬਚਾ ਸਕਦੀ ਹੋਵੇ ਕੁਝ ਪੈਸੇ ਤਾਂ ਬਚਾ ਲਵੇ
ਪਰ ਪਤਨੀ ਨੇ ਉਲਟਾ ਉਸਨੂੰ ਹੋਰ ਕੰਮ ਜਿਨਾ ਲਈ ਪੈਸਿਆ ਦੀ ਜਰੂਰਤ ਸੀ ਗਿਣਾ ਦਿੱਤੇ


 ਤੇ ਫਿਕਰਾ ਦਾ ਮਾਰਿਆ ਕਰਮਾ ਆਪਣੇ ਦਾਤੀ ਵਾਲੇ ਪੱਖੇ ਤੋ ਤੀਜੇ ਮੰਜੇ ਤੇ ਪਿਆ ਅਗਲੇ ਦਿਨ ਦੀ ਸਵੇਰ ਦੀ ਉਡੀਕ ਕਰਨ ਲੱਗ ਪਿਆ

04 Apr 2011

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਇਹ ਭਾਰਤ ਦੇ ਹਰ ਕੰਮੀ ਦੇ ਘਰ ਦੀ ਕਹਾਣੀ ਹੈ,
                                                               ਮਿਹਰਬਾਨੀ ਬਾਈ ਜੀ।

04 Apr 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

balle arsh bai tu v kahani likhan lag gya.... bhut sohni kahani hai.... kirti lokan da yathharath(sach)...

04 Apr 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BAI G.. SO EMOTIONAL TE IK SACH JO KI DIHADIDAR BANDE DE GALLE CH PURI JINDGI FASSIYA RAHINDA A ...... OH VICHARA ROJ APNE GHAR DI JRURTAN PURI KRDA HAI . .PAR HAR ROJ IK NAVI JRURAT JANAM LAI LAINDI HAI

04 Apr 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya.....a bitter reality....

thanks for sharing bai....

04 Apr 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks to all my friends and hanji harinder 22 g apa hun kahania ve likh layidiya ne

05 Apr 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਇਹਨਾ ਲੋਕਾਂ ਦਾ ਰੱਬ ਕਿਥੇ ਹੈ...???

11 Apr 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

AEH TAN RABB NU V NAHI PATA

11 Apr 2011

Reply