Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਦਾ ਟੁੱਟਣਾ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦਿਲ ਦਾ ਟੁੱਟਣਾ


ਦਿਲ ਨੇ ਤਾਂ ਆਖਰ ਟੁੱਟਣਾ ਹੀ ਹੁੰਦਾ ਹੈ। ਪਿਆਰ ਦੇ ਮੁਕੰਮਲ ਅਤੇ ਡੂੰਘੇ ਅਨੁਭਵ ਲਈ ਦਿਲ ਦਾ ਟੁੱਟਣਾ ਲਾਜ਼ਮੀ ਹੈ। ਦਿਲ ਦਾ ਟੁੱਟਣਾ ਸਾਡੇ ਭਾਵੁਕ ਵਿਕਾਸ ਦਾ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ। ਦਿਲ ਟੁੱਟਣ ਨਾਲ ਹੀ ਮਨੁੱਖ ਕਵੀ, ਕਲਾਕਾਰ, ਸੰਗੀਤਕਾਰ ਬਣਦਾ ਹੈ। ਦਿਲ ਦੇ ਟੁੱਟਣ ਉਪਰੰਤ ਹੀ ਪਤਾ ਲੱਗਦਾ ਹੈ ਕਿ ਪ੍ਰੇਮੀ ਦੀ ਧਾਤ ਕੀ ਹੈ: ਉਹ ਹੀਰਾ ਹੈ ਜਾਂ ਸੋਨਾ, ਚਾਂਦੀ ਜਾਂ ਪਿੱਤਲ। ਇਹ ਸੰਭਵ ਹੈ ਕਿ ਕਿਸੇ ਦਾ ਕਿਸੇ ਨਾਲ ਦਿਲ ਜੁੜ ਜਾਵੇ ਅਤੇ ਕਿਸੇ ਨੂੰ ਪਤਾ ਨਾ ਲੱਗੇ ਪਰ ਇਹ ਸੰਭਵ ਨਹੀਂ ਕਿ ਦਿਲ ਟੁੱਟ ਜਾਵੇ ਅਤੇ ਟੁੱਟਣ ਦੀ ਆਵਾਜ਼ ਨਾ ਆਵੇ। ਦਿਲ ਟੁੱਟਣ ’ਤੇ ਹਰ ਕੋਈ ਆਪਣੇ ਆਪ ਨੂੰ ਮਹੱਤਵਪੂਰਨ ਅਤੇ ਉਦਾਸੀ ਦਾ ਮਾਹਿਰ ਸਮਝਣ ਲੱਗ ਪੈਂਦਾ ਹੈ। ਅਸੀਂ ਟੁੱਟ-ਭੱਜ ਅਤੇ ਉਥਲ-ਪੁਥਲ ਦੇ ਜ਼ਮਾਨੇ ਵਿੱਚ ਰਹਿ ਰਹੇ ਹਾਂ। ਕਈ ਦਿਲ ਤੋੜਦੇ ਹਨ, ਕਈਆਂ ਦਾ ਦਿਲ ਟੁੱਟਦਾ ਹੈ। ਇਸ ਅਨੁਭਵ ਲਈ ਤਾਂਘਦਾ ਕੋਈ ਨਹੀਂ ਪਰ ਇਹ ਵਾਪਰਦਾ ਲਗਪਗ ਸਭ ਨਾਲ ਹੈ। ਵੇਖਿਆ ਗਿਆ ਹੈ ਕਿ ਜਿਸ ਦਾ ਪਹਿਲਾ ਪਿਆਰ ਅਨੁਭਵ ਹੁੰਦਾ ਹੈ, ਅਕਸਰ ਉਸ ਦਾ ਹੀ ਦਿਲ ਟੁੱਟਦਾ ਹੈ। ਇਸ ਉਪਰੰਤ ਉਸ ਨੂੰ ਇਹ ਸਦਮਾ ਬਰਦਾਸ਼ਤ ਕਰਨ ਅਤੇ ਆਪਣੇ ਟੁੱਟੇ ਦਿਲ ਦੀ ਮਾਲਸ਼ ਕਰਕੇ ਉਸ ਨੂੰ ਠੀਕ ਕਰਨ ਦੀ ਜਾਚ ਆ ਜਾਂਦੀ ਹੈ। ਹੀਰ-ਰਾਂਝਾ, ਸੋਹਣੀ-ਮਹੀਂਵਾਲ ਆਦਿ ਪ੍ਰੇਮੀਆਂ ਦਾ ਵਿਲੱਖਣ ਪੱਖ ਇਹ ਸੀ ਕਿ ਇਹ ਦੋਵਾਂ ਦਾ ਪਹਿਲਾ ਪਿਆਰ ਅਨੁਭਵ ਸੀ, ਇਸ ਕਰਕੇ ਦੋਵਾਂ ਦਾ ਇੱਕੋ ਵੇਲੇ ਦਿਲ ਟੁੱਟਿਆ ਸੀ ਅਤੇ ਉਹ ਦਿਲ ਟੁੱਟਣ ਕਾਰਨ ਹੀ ਪ੍ਰਸਿੱਧ ਹੋਏ।
ਅਜੋਕੇ ਸਮੇਂ ਵਿੱਚ ਅਕਸਰ ਇੱਕ ਧਿਰ ਤਜਰਬੇਕਾਰ ਹੁੰਦੀ ਹੈ ਜਦੋਂਕਿ ਦੂਜੀ ਧਿਰ ਪਹਿਲੀ ਵਾਰ ਪਿਆਰ ਕਰ ਰਹੀ ਹੁੰਦੀ ਹੈ। ਸੋ ਅਕਸਰ ਤਜਰਬੇਕਾਰ ਧਿਰ, ਸੱਜਰੀ ਧਿਰ ਦਾ ਦਿਲ ਤੋੜਦੀ ਹੈ। ਜੇ ਦੋਵੇਂ ਧਿਰਾਂ ਦਾ ਇਹ ਦੂਜਾ ਜਾਂ ਤੀਜਾ ਪਿਆਰ ਹੋਵੇ ਤਾਂ ਇਸ ਰਿਸ਼ਤੇ ਦਾ ਸੁਭਾਅ ਨਾਜਾਇਜ਼ ਰਿਸ਼ਤੇ ਵਾਲਾ ਹੁੰਦਾ ਹੈ। ਨਾਜਾਇਜ਼ ਰਿਸ਼ਤੇ ਵਿੱਚ ਦਿਲ ਨਹੀਂ ਟੁੱਟਦਾ ਕਿਉਂਕਿ ਇਹ ਰਿਸ਼ਤਾ ਹੀ ਆਰਜ਼ੀ ਹੁੰਦਾ ਹੈ। ਇਹ ਪਿਆਰ ਦਾ ਰਿਸ਼ਤਾ ਨਹੀਂ ਹੁੰਦਾ, ਇਹ ਇੱਕ-ਦੂਜੇ ਦੀ ਲੋੜ ਪੂਰੀ ਕਰਨ ਵਾਲਾ ਰਿਸ਼ਤਾ ਹੁੰਦਾ ਹੈ। ਨਾਜਾਇਜ਼ ਰਿਸ਼ਤੇ ਦੇ ਟੁੱਟਣ ’ਤੇ ਔਖ ਹੁੰਦੀ ਹੈ, ਜਿਵੇਂ ਮਕਾਨ ਬਦਲਣਾ ਪੈ ਗਿਆ ਹੋਵੇ। ਪਿਆਰ ਦਾ ਰਿਸ਼ਤਾ ਆਸਾਂ, ਉਮੀਦਾਂ, ਵਾਅਦਿਆਂ, ਸੁਪਨਿਆਂ ਅਤੇ ਰਹੱਸਮਈ ਬੁਝਾਰਤਾਂ ਦਾ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਪ੍ਰੇਮੀ ਸਮਝਦਾ ਹੈ ਕਿ ਉਸ ਦੀ ਪ੍ਰੇਮਿਕਾ, ਉਸ ਵੱਲੋਂ ਰੱਬ ਨੂੰ ਕੀਤੀਆਂ ਅਰਦਾਸਾਂ ਦਾ ਜਵਾਬ ਹੈ ਅਤੇ ਪ੍ਰੇਮਿਕਾ ਸਮਝਦੀ ਹੈ ਕਿ ਉਸ ਦੇ ਪ੍ਰੇਮੀ ਕੋਲ ਉਸ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਹਨ।
26 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਿਆਰ ਵਿੱਚ ਇਸਤਰੀ ਅਕਸਰ ਪੁਰਸ਼ ਨਾਲੋਂ ਵਧੇਰੇ ਸੁਹਿਰਦ ਅਤੇ ਕੁਰਬਾਨੀਆਂ ਕਰਨ ਵਾਲੀ ਹੁੰਦੀ ਹੈ ਪਰ ਉਸ ਉੱਤੇ ਪਰਿਵਾਰਕ ਬੰਧਨ ਅਤੇ ਉਸ ਦੀਆਂ ਸਮਾਜਿਕ ਮਜਬੂਰੀਆਂ ਵਧੇਰੇ ਹੁੰਦੀਆਂ ਹਨ। ਪਿਆਰ ਵਿੱਚ ਜਦੋਂ ਇੱਕ ਧਿਰ, ਦੂਜੀ ਧਿਰ ਤੋਂ ਉਸ ਦੀ ਸਮਰੱਥਾ ਨਾਲੋਂ ਵਧੇਰੇ ਅਤੇ ਵਡੇਰੀਆਂ ਕੁਰਬਾਨੀਆਂ ਮੰਗਦੀ ਹੈ ਤਾਂ ਵਫ਼ਾਦਾਰੀ ਦਾ ਸੰਕਟ ਉਪਜਦਾ ਹੈ ਜਾਂ ਪਿਆਰ ਵਿੱਚ ਇੱਕ ਪੜਾਅ ’ਤੇ ਇਸਤਰੀ ਆਪਣੇ ਪ੍ਰੇਮੀ ਨੂੰ ਇੱਕ ਸੁਆਲ ਪੁੱਛਦੀ ਹੈ, ਜਿਸ ਦੇ ਜੁਆਬ ਸਦਕਾ ਸਦਾ ਲਈ ਜੁੜਨ ਜਾਂ ਟੁੱਟਣ ਦਾ ਫ਼ੈਸਲਾ ਹੁੰਦਾ ਹੈ। ਇਸ ਹਾਲਤ ਵਿੱਚ ਜੇ ਰਿਸ਼ਤਾ ਟੁੱਟ ਜਾਵੇ ਤਾਂ ਪੁਰਸ਼ ਅਕਸਰ ਕਹਿੰਦਾ ਹੈ: ਉਹ ਮੇਰੀਆਂ ਆਸਾਂ-ਉਮੀਦਾਂ ’ਤੇ ਪੂਰੀ ਨਹੀਂ ਉੱਤਰੀ ਪਰ ਕੀ ਉਹ ਆਪ ਉਸ ਦੀਆਂ ਆਸਾਂ ’ਤੇ ਪੂਰਾ ਉਤਰਿਆ ਹੁੰਦਾ ਹੈ? ਪੁਰਸ਼, ਪ੍ਰੇਮਿਕਾ ਦੀ ਸਰੀਰਕ ਸੁੰਦਰਤਾ ਨੂੰ ਮਾਣਨ ਲਈ ਪਿਆਰ ਕਰਦਾ ਹੈ ਜਦੋਂਕਿ ਇਸਤਰੀ ਅਣਜਾਣੇ, ਅਜਨਬੀ, ਅਣਕਿਆਸੇ, ਅਦਭੁਤ ਅਨੁਭਵਾਂ ਦੇ ਰੋਮਾਂਸ ਅਤੇ ਸ਼ਾਬਦਿਕ ਤੇ ਭਾਵੁਕ ਚੋਹਲ-ਮੋਹਲ ਦੀ ਅਭਿਲਾਸ਼ੀ ਹੁੰਦੀ ਹੈ।
ਅਜੋਕੇ ਯੁੱਗ ਵਿੱਚ ਪੁਰਾਣੇ ਦੀ ਥਾਂ ਨਵਾਂ ਦਿਲ ਪੈ ਜਾਂਦਾ ਹੈ ਅਤੇ ਪੁਰਾਣੇ ਦੀ ਮੁਰੰਮਤ ਵੀ ਹੋ ਜਾਂਦੀ ਹੈ। ਨਾਲਾਇਕਾਂ ਦਾ ਦਿਲ ਵਧੇਰੇ ਟੁੱਟਦਾ ਹੈ ਜਾਂ ਉਹ ਦਿਲ ਦਾ ਟੁੱਟਣਾ ਮਹਿਸੂਸ ਵਧੇਰੇ ਕਰਦੇ ਹਨ। ਕਾਰਨ ਇਹ ਹੁੰਦਾ ਹੈ ਕਿ ਉਹ ਆਪਣਾ ਅਸਲੀ ਅਤੇ ਔਖਾ ਕੰਮ ਕਰਨ ਦੀ ਥਾਂ ਕਿਸੇ ਨੂੰ ਪਿਆਰ ਕਰਨ ਅਤੇ ਹਰ ਵੇਲੇ ਉਦਾਸ ਵਿਖਾਈ ਦੇਣ ਦਾ ਸੌਖਾ ਕਾਰਜ ਕਰਨ ਲੱਗ ਪੈਂਦੇ ਹਨ ਅਤੇ ਜਦੋਂ ਦਿਲ ਟੁੱਟਦਾ ਹੈ ਤਾਂ ਵੱਡੀ ਨਿਰਾਸ਼ਾ ਇਸ ਗੱਲ ਦੀ ਹੁੰਦੀ ਹੈ ਕਿ ਹੁਣ ਅਸਲੀ ਅਤੇ ਔਖਾ ਕੰਮ ਕਰਨਾ ਪਵੇਗਾ। ਇਸ ਹਾਲਤ ਵਿੱਚ ਪ੍ਰੇਮੀ ਕੇਲੇ ਤੋਂ ਕਰੇਲਾ ਅਤੇ ਖਜੂਰ ਤੋਂ ਛੁਹਾਰਾ ਬਣ ਜਾਂਦਾ ਹੈ। ਇਕਤਰਫ਼ਾ ਪਿਆਰ ਕਰਨ ਵਾਲੇ ਵਧੇਰੇ ਵਿਰਲਾਪ ਕਰਦੇ ਹਨ। ਜਿਨ੍ਹਾਂ ਦਾ ਨਵਾਂ-ਨਵਾਂ ਦਿਲ ਟੁੱਟਿਆ ਹੋਵੇ, ਉਹ ਉਦਾਸ ਹੋਣ ਅਤੇ ਮਾਯੂਸ ਦਿਸਣ ਵਿੱਚ ਮਾਹਿਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਵੇਖ ਕੇ ਵਿਸ਼ਵਾਸ ਹੋ ਜਾਂਦਾ ਹੈ ਕਿ ਪ੍ਰੇਮੀ ਦੇ ਦਿਲ ਦੀ ਚੌਗਾਠ ਨੂੰ ਸਿਉਂਕ ਖਾ ਗਈ ਹੈ ਅਤੇ ਅੱਖਾਂ ਦਾ ਕੋਠਾ ਸੋਕੇ ਵਿੱਚ ਵੀ ਚੋਂਦਾ ਰਹਿੰਦਾ ਹੈ।
ਦਿਲ ਟੁੱਟਣ ਦੀ ਪ੍ਰਕਿਰਿਆ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਜਾਣਿਆ ਜਾਵੇ ਕਿ ਟੁੱਟਣ ਵਾਲਾ ਪਿਆਰ ਪੈਂਦਾ ਕਿਵੇਂ ਹੈ ਅਤੇ ਦਿਲ ਕਦੋਂ, ਕਿੱਥੇ ਅਤੇ ਕਿਵੇਂ ਟੁੱਟਦਾ ਹੈ। ਪਿਆਰ ਸਿਰਫ਼ ਮਨੁੱਖ ਕਰਦੇ ਹਨ, ਪਸ਼ੂ ਨਹੀਂ। ਮਨੁੱਖ ਪਿਆਰ ਕਰਦੇ ਹਨ ਪਰ ਉਦੇਸ਼ ਸੰਭੋਗ ਹੀ ਹੁੰਦਾ ਹੈ। ਸੱਤ ਸਾਲ ਤਕ ਬੱਚਾ ਸਵੈ-ਕੇਂਦਰਤ ਹੁੰਦਾ ਹੈ, ਲਗਪਗ ਚੌਦਾਂ ਸਾਲ ਤਕ ਲੜਕੇ, ਲੜਕਿਆਂ ਨਾਲ ਅਤੇ ਲੜਕੀਆਂ, ਲੜਕੀਆਂ ਨਾਲ ਖੇਡਦੀਆਂ ਹਨ। ਇਸ ਉਪਰੰਤ ਲਗਪਗ ਇੱਕੀ ਸਾਲ ਦੀ ਉਮਰ ਤਕ ਲੜਕੇ, ਲੜਕੀਆਂ ਵਿੱਚ ਅਤੇ ਲੜਕੀਆਂ, ਲੜਕਿਆਂ ਵਿੱਚ ਦਿਲਚਸਪੀ ਲੈਣ ਲੱਗ ਪੈਂਦੀਆਂ ਹਨ। ਇਸ ਨੂੰ ਕਿਸ਼ੋਰ ਅਵਸਥਾ ਅਤੇ ਜਵਾਨੀ ਦਾ ਮੁੱਢਲਾ ਦੌਰ ਕਿਹਾ ਜਾ ਸਕਦਾ ਹੈ। ਕਿਸ਼ੋਰ ਅਵਸਥਾ ਦੌਰਾਨ ਸਰੀਰ ਵਿੱਚ ਤਬਦੀਲੀਆਂ ਵਾਪਰਦੀਆਂ ਹਨ। ਇਸ ਅਵਸਥਾ ਵਿੱਚ ਲੜਕੀਆਂ ਅਤੇ ਲੜਕੇ ਮੁੂੰਹ-ਜ਼ੋਰ ਹੋ ਜਾਂਦੇ ਹਨ। ਮਾਪਿਆਂ ਵੱਲੋਂ ਉਨ੍ਹਾਂ ਨੂੰ ਬੱਚੇ ਸਮਝਣਾ ਉਨ੍ਹਾਂ ਨੂੰ ਪ੍ਰਵਾਨ ਨਹੀਂ ਰਹਿੰਦਾ ਅਤੇ ਉਹ ਆਪਣੇ ਫ਼ੈਸਲੇ ਆਪ ਕਰਨਾ ਚਾਹੁੰਦੇ ਹਨ। ਇਨ੍ਹਾਂ ਹਾਲਾਤ ਵਿੱਚ ਪਹਿਲਾ ਪਿਆਰ ਵਾਪਰਦਾ ਹੈ। ਦੋਵੇਂ ਧਿਰਾਂ ਇੱਕ-ਦੂਜੇ ਦੇ ਸੰਸਾਰ ਵਿੱਚ ਝਾਕਣਾ ਚਾਹੁੰਦੀਆਂ ਹਨ। ਦੋਵਾਂ ਨੂੰ ਨਵੇਂ ਸੁਆਦਾਂ ਦਾ ਪਤਾ ਲੱਗਦਾ ਹੈ। ਕੁਦਰਤ ਦੀ ਦ੍ਰਿਸ਼ਟੀ ਤੋਂ ਇਸ ਉਮਰ ਵਿੱਚ ਪੁਰਸ਼ ਅਤੇ ਇਸਤਰੀ ਵਿਆਹ ਵਾਲੇ ਕਾਰਜ ਕਰਨਯੋਗ ਹੋ ਜਾਂਦੇ ਹਨ ਪਰ ਸਮਾਜਿਕ-ਆਰਥਿਕ ਕਾਰਨਾਂ ਕਰਕੇ ਇਨ੍ਹਾਂ ਦਾ ਲਗਪਗ ਅੱਠ-ਦੱਸ ਸਾਲ ਵਿਆਹ ਨਹੀਂ ਹੋਣਾ ਹੁੰਦਾ। ਇਸ ਲਈ ਇਹ ਅਰਸਾ ਪਿਆਰ ਦੇ ਅਰਧ-ਵਿਆਹੇ ਦੌਰ ਵਿੱਚੋਂ ਲੰਘਦਾ ਹੈ। ਇਸ ਉਮਰ ਵਿੱਚ ਇੱਕ ਪਾਸੇ ਪੜ੍ਹਾਈ ਦੀ ਚਿੰਤਾ ਹੁੰਦੀ ਹੈ, ਦੂਜੇ ਪਾਸੇ ਕਾਮ ਦੇ ਜਜ਼ਬੇ ਦੀ ਸ਼ਿੱਦਤ ਪ੍ਰੇਸ਼ਾਨ ਕਰ ਰਹੀ ਹੁੰਦੀ ਹੈ। ਵੀਹ ਕੁ ਸਾਲ ਦੀ ਉਮਰ ਤਕ ਪਿਆਰ ਅਨੁਭਵ ਬੜਾ ਤੀਬਰ ਹੁੰਦਾ ਹੈ, ਜਿਹੜਾ ਦੋਵਾਂ ਦੇ ਪੈਰ ਉਖਾੜ ਦਿੰਦਾ ਹੈ। ਵੀਹ-ਬਾਈ ਸਾਲ ਦੀ ਉਮਰ ਵਿੱਚ ਪੈਣ ਵਾਲੇ ਪਹਿਲੇ ਪਿਆਰ ਦਾ ਉਦੇਸ਼ ਵਧੇਰੇ ਕਰਕੇ ਵਿਆਹ ਕਰਨਾ ਹੁੰਦਾ ਹੈ। ਅਜੋਕੇ ਸੰਸਾਰ ਵਿੱਚ ਸਭ ਪ੍ਰਕਾਰ ਦੀ ਖੁੱਲ੍ਹ ਅਤੇ ਖੁੱਲ੍ਹੇ ਸੰਚਾਰ ਮਾਧਿਅਮਾਂ ਅਤੇ ਸਾਧਨਾਂ ਕਾਰਨ ਬੱਚੇ ਜਲਦੀ ਜਵਾਨ ਹੋ ਜਾਂਦੇ ਹਨ ਅਤੇ ਪਹਿਲਾ ਪਿਆਰ ਅਕਸਰ ਪੜ੍ਹਨ ਵੇਲੇ ਹੀ ਪੈ ਜਾਂਦਾ ਹੈ ਅਤੇ ਦਿਲ ਟੁੱਟਣ ਦਾ ਅਹਿਸਾਸ ਵੀ ਜਲਦੀ ਹੀ ਹੋ ਜਾਂਦਾ ਹੈ।

26 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹੁਣ ਕਿਸੇ ਇੱਕ ਨਾਲ ਪਿਆਰ ਨਹੀਂ ਪੈਂਦਾ, ਇੱਕੋ ਵੇਲੇ ਜਾਂ ਅੱਗੇ-ਪਿੱਛੇ ਕਈਆਂ ਸਾਲ ਪਿਆਰ ਹੋਣ ਦੀਆਂ ਸੰਭਾਵਨਾਵਾਂ ਉਪਜ ਪਈਆਂ ਹਨ। ਵੰਨ-ਸੁਵੰਨਤਾ ਅਜੋਕੇ ਯੁੱਗ ਦਾ ਵਿਸ਼ੇਸ਼ ਲੱਛਣ ਹੈ। ਖੇਤੀਬਾੜੀ ਵਾਲੀ ਪੇਂਡੂ ਵਿਵਸਥਾ ਵਿੱਚ ਅਕਸਰ ਕਿਸੇ ਇੱਕ ਨਾਲ ਹੀ ਪਿਆਰ ਪੈਂਦਾ ਸੀ ਜਿਹੜਾ ਲੰਮਾ ਸਮਾਂ ਨਿਭਦਾ ਸੀ। ਹੁਣ ਜੀਵਨ ਵਿੱਚ ਹਰ ਕੋਈ ਔਸਤਨ ਚਾਰ-ਛੇ ਪਿਆਰ ਹੰਢਾਉਂਦਾ ਹੈ। ਹੁਣ ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਛੇ-ਅੱਠ ਮਹੀਨਿਆਂ ਵਿੱਚ ਹੀ ਕੋਈ ਤੀਜੀ ਧਿਰ ਉਪਜ ਪੈਂਦੀ ਹੈ। ਇਸ ਤੀਜੀ ਧਿਰ ਦੇ ਉਭਰਨ ਕਾਰਨ ਰਿਸ਼ਤਾ ਆਹਮੋ-ਸਾਹਮਣੇ ਦਾ ਨਾ ਰਹਿ ਕੇ ਤਿਕੋਣਾ ਹੋ ਜਾਂਦਾ ਹੈ। ਸਾਡੀਆਂ ਫ਼ਿਲਮਾਂ ਵਿੱਚ ਦੋ ਇਸਤਰੀਆਂ, ਇੱਕ ਪੁਰਸ਼ ਨੂੰ ਜਾਂ ਦੋ ਪੁਰਸ਼ ਇੱਕ ਇਸਤਰੀ ਨੂੰ ਪਿਆਰ ਕਰਦੇ ਹਨ ਅਤੇ ਰਿਸ਼ਤਿਆਂ ਦੀ ਤਿਕੋਣ ਕਾਰਨ ਹੀ ਫ਼ਿਲਮ ਰੌਚਕ ਬਣਦੀ ਹੈ। ਰਿਸ਼ਤੇ ਦੇ ਤਿਕੋਣਾ ਬਣਨ ਉਪਰੰਤ ਕੋਣ ਵਧਦੇ ਹੀ ਜਾਂਦੇ ਹਨ। ਰਿਸ਼ਤਿਆਂ ਦੇ ਤਿਕੋਣ ਵਿੱਚ ਇਸਤਰੀ ਆਪਣੇ ਦੋਵਾਂ ਪ੍ਰੇਮੀਆਂ ਅਤੇ ਪੁਰਸ਼ ਆਪਣੀਆਂ ਦੋਵਾਂ ਪ੍ਰੇਮਿਕਾਵਾਂ ਦੇ ਗੁਣਾਂ-ਲੱਛਣਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਕੇ ਅਕਸਰ ਇੱਕ ਨੂੰ ਰੱਦ ਅਤੇ ਦੂਜੇ ਨੂੰ ਪ੍ਰਵਾਨ ਕਰਦੇ ਹਨ। ਇਉਂ ਰੱਦ ਹੋਣ ਵਾਲੀ ਧਿਰ ਦਾ ਦਿਲ ਟੁੱਟਦਾ ਹੈ। ਪ੍ਰੇਮੀ-ਪ੍ਰੇਮਿਕਾ ਕਿਹੋ ਜਿਹੇ ਵੀ ਹੋਣ, ਤਿਆਗਣ ਦਾ ਕਾਰਜ ਉਦੋਂ ਹੀ ਸੰਭਵ ਹੁੰਦਾ ਹੈ, ਜਦੋਂ ਉਸ ਦਾ ਬਦਲ ਉਪਜਦਾ ਹੈ। ਹੁਣ ਕਈ ਪੁਰਸ਼ਾਂ-ਇਸਤਰੀਆਂ ਵਿੱਚ ਤਿਕੋਣੇ ਹੀ ਨਹੀਂ, ਬਹੁ-ਕੋਣੇ ਰਿਸ਼ਤੇ ਹੰਢਾਉਣ ਦੀ ਯੋਗਤਾ ਵੀ ਉਪਜ ਪਈ ਹੈ। ਇਸ ਸਥਿਤੀ ਕਾਰਨ ਪਿਆਰ ਤੇਜ਼ੀ ਨਾਲ ਪੈ ਰਹੇ ਹਨ ਅਤੇ ਰਫ਼ਤਾਰ ਨਾਲ ਟੁੱਟ ਰਹੇ ਹਨ। ਜਿਹੜੇ ਆਪਣੇ ਕਰਤੱਵ ਨੂੰ ਯੋਗ ਮਹੱਤਵ ਦਿੰਦੇ ਹਨ, ਉਹ ਦਿਲ ਟੁੱਟਣ ’ਤੇ ਭਾਵੁਕਤਾ ਦੀ ਥਾਂ ਤਰਕਸੰਗਤ ਢੰਗ ਨਾਲ ਸੋਚਣ ਕਾਰਨ ਜਲਦੀ ਸੰਭਲ ਜਾਂਦੇ ਹਨ। ਵੀਹ-ਬਾਈ ਸਾਲ ਦੀ ਉਮਰ ਵਿੱਚ ਰੁਜ਼ਗਾਰ ਪਹਿਲੀ ਤਰਜੀਹ ਬਣਨ ਕਾਰਨ ਦਿਲ ਟੁੱਟਣ ਦਾ ਸੋਗ ਘਟ ਜਾਂਦਾ ਹੈ।
ਭਾਰਤ ਵਿੱਚ ਪ੍ਰੇਮੀ ਦਿਲ ਟੁੱਟਣ ’ਤੇ ਮਾਹਿਰਾਂ ਦੀ ਮਦਦ ਲੈਣ ਤੋਂ ਝਿਜਕਦੇ ਹਨ। ਕਾਰਨ ਇਹ ਹੈ ਕਿ ਮਾਹਿਰ ਉਹੀ ਹੁੰਦੇ ਹਨ, ਜਿਹੜੇ ਪਾਗਲਾਂ ਦਾ ਇਲਾਜ ਵੀ ਕਰਦੇ ਹਨ, ਸੋ ਪ੍ਰੇਮੀ ਖ਼ੁਦ ਨੂੰ ਪਾਗਲ ਕਹਾਉਣ ਤੋਂ ਡਰਦੇ ਹਨ। ਮਾਹਿਰਾਂ ਕੋਲ ਜਾਣ ਦੇ ਪੈਸੇ ਵੀ ਲੱਗਦੇ ਹਨ, ਜਿਹੜੇ ਬੇਰੁਜ਼ਗਾਰ ਪ੍ਰੇਮੀਆਂ ਕੋਲ ਹੁੰਦੇ ਨਹੀਂ। ਇੱਕ ਕਾਰਨ ਇਹ ਵੀ ਹੈ ਕਿ ਸਾਨੂੰ ਆਪਣੀ ਸਮੱਸਿਆ ਦੱਸਣੀ ਵੀ ਨਹੀਂ ਆਉਂਦੀ। ਅਸੀਂ ਅਸਲ ਗੱਲ ਨਹੀਂ ਦੱਸਦੇ, ਸੱਚ ਨਹੀਂ ਬੋਲਦੇ ਅਤੇ ਬੇਲੋੜੇ ਵੇਰਵੇ ਦੇਣ ਲੱਗ ਪੈਂਦੇ ਹਾਂ। ਜਦੋਂ ਅਸੀਂ ਆਪਣੇ ਦਿਲ ਟੁੱਟਣ ਦੀ ਗੱਲ ਕਿਸੇ ਜਾਣੂ ਜਾਂ ਰਿਸ਼ਤੇਦਾਰ ਨਾਲ ਕਰਦੇ ਹਾਂ ਤਾਂ ਉਹ ਸਾਡਾ ਹੀ ਮੁਲਾਂਕਣ ਕਰਨ ਲੱਗ ਪੈਂਦਾ ਹੈ। ਜਦੋਂ ਪਰਿਵਾਰ ਨੂੰ ਦੱਸਿਆ ਜਾਂਦਾ ਤਾਂ ਪਰਿਵਾਰ ਸਾਨੂੰ ਸੁਣਦਾ ਘੱਟ ਅਤੇ ਸਾਡੇ ’ਤੇ ਹੱਸਦਾ ਵਧੇਰੇ ਹੈ, ਜਿਵੇਂ ਕਹਿ ਰਿਹਾ ਹੋਵੇ: ‘ਤੁਸੀਂ ਪਿਆਰ ਕਰਨ ਜੋਗੇ ਵੀ ਹੋ ਗਏ ਹੋ!’ ਪਰ ਸਹੇਲੀਆਂ ਜਾਂ ਦੋਸਤ ਤੁਹਾਡੀ ਸਮੱਸਿਆ ਨੂੰ ਤੁਹਾਡੇ ਦ੍ਰਿਸ਼ਟੀਕੋਣ ਤੋਂ ਵੇਖਣ-ਸੁਣਨ-ਸਮਝਣ ਦਾ ਯਤਨ ਵੀ ਕਰਨਗੇ।

26 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਦੋਂ ਕਿਸੇ ਦਾ ਦਿਲ ਟੁੱਟਦਾ ਹੈ ਤਾਂ ਉਹ ਅਕਸਰ ਪੁੱਛਦਾ ਹੈ: ਇਸ ਸਦਮੇ ਵਿੱਚੋਂ ਬਾਹਰ ਕਿਵੇਂ ਆਇਆ ਜਾ ਸਕਦਾ ਹੈ? ਕੀ ਉਸ ਨੂੰ ਭੁੱਲਿਆ ਜਾ ਸਕਦਾ ਹੈ? ਕੀ ਕਿਸੇ ਹੋਰ ਨਾਲ ਸੱਚਾ ਪਿਆਰ ਹੋ ਸਕੇਗਾ? ਮੈਨੂੰ ਉਸ ਦੀ ਵਾਰ-ਵਾਰ ਯਾਦ ਕਿਉਂ ਆਉਂਦੀ ਹੈ? ਸੰਭਲਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹਨ: ਜੇ ਰੁਝੇਵੇਂ ਅਤੇ ਉਦੇਸ਼ ਹੋਣਗੇ ਤਾਂ ਸਦਮੇ ਵਿੱਚੋਂ ਜਲਦੀ ਬਾਹਰ ਆ ਜਾਵੋਗੇ। ਜਦੋਂ ਕਿਸੇ ਹੋਰ ਵਿੱਚ ਦਿਲਚਸਪੀ ਜਾਗੇਗੀ ਤਾਂ ਪਹਿਲੇ ਅਸਫ਼ਲ ਪਿਆਰ ਨੂੰ ਜ਼ਰੂਰ ਭੁੱਲ ਸਕੋਗੇ। ਭਾਵੇਂ ਦਿਲਚਸਪੀ ਇੱਕ-ਪਾਸੜ ਹੀ ਹੋਵੇ, ਇਹ ਜਾਗਦੀ ਹੈ ਅਤੇ ਇਹ ਜਾਗੇਗੀ, ਕਿਉਂਕਿ ਜੋ ਇੱਕ ਵਾਰੀ ਹੋਇਆ ਹੁੰਦਾ ਹੈ, ਉਹ ਦੁਬਾਰਾ ਵੀ ਵਾਪਰ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਦਿਲ ਇੱਕ ਵਾਰੀ ਹੋਰ ਟੁੱਟੇ ਪਰ ਬਰਦਾਸ਼ਤ ਕਰਨਾ ਮੁਸ਼ਕਲ ਨਹੀਂ ਹੋਵੇਗਾ। ਇਸਤਰੀਆਂ ਨੂੰ ਨਵਾਂ ਪਿਆਰ ਪਾਉਣ ਵਿੱਚ ਉਤਨੀ ਮੁਸ਼ਕਲ ਨਹੀਂ ਹੁੰਦੀ ਜਿਤਨੀ ਪੁਰਸ਼ਾਂ ਨੂੰ ਹੁੰਦੀ ਹੈ। ਸਥਿਤੀ ਉਦੋਂ ਗੰਭੀਰ ਬਣ ਜਾਂਦੀ ਹੈ ਜੇ ਦੋਵੇਂ ਇੱਕ ਹੀ ਥਾਂ ਪੜ੍ਹਦੇ ਜਾਂ ਕੰਮ ਕਰਦੇ ਜਾਂ ਰਹਿੰਦੇ ਹੋਣ। ਅਜਿਹੀ ਸਥਿਤੀ ਵਿੱਚ ਦਿਲ ਦਾ ਟੁੱਟਣਾ ਵਧੇਰੇ ਪੀੜਤ ਕਰਦਾ ਹੈ। ਕੰਮਾਂ ਵਿੱਚ ਰੁੱਝੋ, ਪੁਸਤਕਾਂ ਪੜ੍ਹੋ, ਨਵਾਂ ਸ਼ੌਕ ਪਾਲੋ, ਪੁਰਾਣੇ ਗੀਤ ਸੁਣੋ, ਸੈਰ ਕਰੋ, ਰੌਣਕ ਵਾਲੀ ਥਾਂ ਜਾਓ ਗੁਆਚਿਆ ਸੰਤੁਲਨ ਬਹਾਲ ਹੋ ਜਾਵੇਗਾ। ਨਵੇਂ ਹੋਏ ਨੁਕਸਾਨ ਦਾ ਵਾਰ-ਵਾਰ ਖਿਆਲ ਆਉਣਾ ਸੁਭਾਵਕ ਹੁੰਦਾ ਹੈ। ਭਾਵੁਕ ਨੁਕਸਾਨ, ਪਦਾਰਥਕ ਹਾਨੀਆਂ ਨਾਲੋਂ ਵਧੇਰੇ ਦੁਖਦਾਈ ਹੁੰਦੇ ਹਨ। ਉਸ ਦੀਆਂ ਤਸਵੀਰਾਂ ਨਾ ਵੇਖੋ। ਜੇ ਫਿਰ ਵੀ ਯਾਦ ਆਉਂਦੀ ਹੈ ਆਉਣ ਦਿਓ, ਜਿਵੇਂ ਇਹ ਆਈ ਹੈ, ਉਵੇਂ ਹੀ ਚਲੀ ਜਾਵੇਗੀ। ਇਹ ਵੀ ਯਾਦ ਰੱਖੋ ਕਿ ਨਿਰਮੋਹੀ ਪੰਛੀ ਉੱਡ ਗਿਆ ਹੈ, ਅਸਮਾਨ ਖਾਲੀ ਹੈ, ਸੋ ਆਜ਼ਾਦੀ ਮਨਾਓ, ਦੋਸਤਾਂ, ਸਹੇਲੀਆਂ ਨਾਲ ਸਮਾਂ ਗੁਜ਼ਾਰੋ, ਆਪਣੀਆਂ ਗਲਤੀਆਂ ’ਤੇ ਹੱਸੋ ਅਤੇ ਜੋ ਬਚ ਗਿਆ ਹੈ, ਉਸ ਦਾ ਮਾਣ ਕਰੋ। ਜੇ ਟੁੱਟਿਆ ਰਿਸ਼ਤਾ ਬਹਾਲ ਹੋ ਵੀ ਜਾਵੇ, ਉਸ ਵਿੱਚੋਂ ਤਸੱਲੀ ਨਹੀਂ ਮਿਲੇਗੀ।
ਮਨੋਵਿਗਿਆਨਕ ਤੌਰ ’ਤੇ ਹਰ ਸਦਮੇ ਦਾ ਸੋਗ ਮਨਾਉਣ ਨਾਲ ਉਹ ਬਰਦਾਸ਼ਤ ਕਰਨਾ ਸੰਭਵ ਹੋ ਜਾਂਦਾ ਹੈ। ਜੇ ਕਿਸੇ ਸਦਮੇ ਦਾ ਲੋੜੀਂਦੀ ਮਾਤਰਾ ਅਤੇ ਮਿਆਦ ਤਕ ਸੋਗ ਮਨਾ ਲਿਆ ਜਾਵੇ ਤਾਂ ਸਦਮਾ, ਸਦਮਾ ਨਹੀਂ ਰਹਿੰਦਾ, ਅਨੁਭਵ ਅਤੇ ਤਜਰਬਾ ਬਣ ਜਾਂਦਾ ਹੈ, ਜਿਸ ਨਾਲ  ਸਾਡੀ ਸ਼ਖ਼ਸੀਅਤ ਨਿਖਰਦੀ ਵੀ ਹੈ ਅਤੇ ਬਲਵਾਨ ਵੀ ਹੁੰਦੀ ਹੈ।
ਜਿਨ੍ਹਾਂ ਦਾ ਦਿਲ ਨਹੀਂ ਟੁੱਟਦਾ ਅਤੇ ਪ੍ਰੇਮ ਵਿਆਹ ਹੋ ਜਾਂਦਾ ਹੈ, ਉਨ੍ਹਾਂ ਦੀ ਹਾਲਤ ਦਿਲ ਟੁੱਟਣ ਵਾਲਿਆਂ ਤੋਂ ਚੰਗੇਰੀ ਨਹੀਂ ਹੁੰਦੀ ਕਿਉਂਕਿ ਜੇ ਪ੍ਰੇਮੀ ਅਤੇ ਪ੍ਰੇਮਿਕਾ ਨੂੰ ਪਤੀ-ਪਤਨੀ ਵਾਂਗ ਰਹਿਣਾ ਪੈਂਦਾ ਹੈ ਤਾਂ ਉਹ ਕੋਈ ਹੋਰ ਬੰਦਾ ਪ੍ਰਤੀਤ ਹੋਣ ਲੱਗ ਪੈਂਦਾ ਹੈ ਅਤੇ ਦੋਵਾਂ ਨੂੰ ਆਪਣੀ ਚੋਣ ਦਾ ਮਾਣ ਨਹੀਂ ਰਹਿੰਦਾ। ਜੇ ਪ੍ਰੇਮੀ ਪ੍ਰੇਮਿਕਾ ਦਾ ਪੰਜ ਸਾਲ ਪਿਆਰ ਚਲਿਆ ਹੋਵੇ ਅਤੇ ਵਿਆਹ ਹੋ ਜਾਵੇ ਤਾਂ ਇੱਕ ਮਹੀਨੇ ਉਪਰੰਤ ਉਨ੍ਹਾਂ ਦਾ ਵਿਆਹ ਇੱਕ ਮਹੀਨਾ ਪੁਰਾਣਾ ਨਹੀਂ ਹੁੰਦਾ, ਪੰਜ ਸਾਲ ਇੱਕ ਮਹੀਨਾ ਪੁਰਾਣਾ ਹੋ ਜਾਂਦਾ ਹੈ ਅਤੇ ਉਹ ਦੋਵੇਂ ਜਲਦੀ ਹੀ ਇੱਕ-ਦੂਜੇ ਤੋਂ ਅਵੇਸਲੇ ਹੋਣ ਲੱਗ ਪੈਂਦੇ ਹਨ। ਅਜੋਕੇ ਸੰਸਾਰ ਵਿੱਚ ਇਹ ਸੋਚ ਕੇ ਪਿਆਰ ਕਰੋ ਕਿ ਦਿਲ ਨੇ ਟੁੱਟਣਾ ਹੈ, ਸੋ ਲੋੜੀਂਦੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ।
ਨਰਿੰਦਰ ਸਿੰਘ ਕਪੂਰ - 9815880434

26 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਜਵਾਬ ਸਾਂਝ.....ਸੁਕਰੀਆ ਬਿੱਟੂ ਜੀ......

26 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਜਵਾਬ ਸਾਂਝ.....ਸੁਕਰੀਆ ਬਿੱਟੂ ਜੀ......

26 Nov 2012

Reply