ਜੋ ਹੱਸਦੇ ਨੇ ਬਹੁਤਾ ,ਦਿਲੋਂ ਭਾਰੇ ,ਹੁੰਦੇ ਨੇਂ ,,
ਲੱਖਾਂ ਜ਼ਖਮ ਉਹਨਾ , ਦਿਲ ਤੇ ਸਹਾਰੇ ਹੁੰਦੇ ਨੇਂ,,
ਯਾਦ ਸੱਜਣਾ ਦੀ ਸੀਨੇ ਆਪਣੇ ਚ' ਦੱਬ ਕੇ ,,
ਉਹ ਫਿਰਦੇ ਨੇ ਹੰਝੂਆਂ ਦੇ ਵਿਚੋਂ ਲੱਭਦੇ ,,
ਉਹਨਾ ਯਾਦਾਂ ਵਾਲੇ ਹੰਝੂ ਵੀ ਨੇਂ ਮਿੱਠੇ ਲੱਗਦੇ ,,
ਜਿਹਨਾ ਹੰਝੂਆਂ ਨੂੰ ਕਹਿੰਦੇ ਲੋਕੀ ਖਾਰੇ ਹੁੰਦੇ ਨੇਂ,
ਜੋ ਹੱਸਦੇ ਨੇਂ ਬਹੁਤਾ ਦਿਲੋਂ ਭਾਰੇ ਹੁੰਦੇ ਨੇਂ,,
ਲੱਖਾਂ ਜ਼ਖਮ ਉਹਨਾ ਦਿਲ ਤੇ ਸਹਾਰੇ ਹੁੰਦੇ ਨੇਂ,,
ਰਾਤੀ ਸੁਪਨੇ ਦੇ ਵਿਚ ਹੀ ਦੀਦਾਰ ਕਰਦੇ ,
ਉਹ ਜਾਨੋਂ ਵੱਧ ਜਿਸਨੂੰ ਪਿਆਰ ਕਰਦੇ ,
ਇਹ ਗਮ ਨੀ ਕਿ ਪਿਆਰ ਮਿਲਿਆ ਕਦੀ ਨਾਂ ,
ਬਾਜੀ ਇਸ਼ਕੇ ਦੀ ਜਿੱਤ ਕੇ ਉਹ ਹਾਰੇ ਹੁੰਦੇ ਨੇਂ,
ਜੋ ਹੱਸਦੇ ਨੇ ਬਹੁਤਾ ਦਿਲੋਂ ਭਾਰੇ ਹੁੰਦੇ ਨੇਂ,
ਲੱਖਾਂ ਜ਼ਖਮ ਉਹਨਾ ਦਿਲ ਤੇ ਸਹਾਰੇ ਹੁੰਦੇ ਨੇਂ ,
ਹੱਸਣ ਉਹ ਮਹਿਫਲਾਂ ਚ', ਰੋਣ ਤਨਹਾਈਆਂ ਵਿੱਚ ,
ਦੇਖਦਾ ਨਾਂ ਕੋਈ ਦਿਲ ਦੀਆਂ ਗਹਿਰਾਈਆਂ ਵਿਚ ,
ਗਮ ਦਿਲ ਚ' ਛੁਪਾਉਂਦੇ ,ਬਾਕੀ ਸਭ ਨੂੰ ਹਸਾਉਂਦੇ,
ਉਹ ਮਹਿਫ਼ਲਾਂ ਚ' ਸਭ ਦੇ ਪਿਆਰੇ ਹੁੰਦੇ ਨੇਂ ,
ਜੋ ਹੱਸਦੇ ਨੇ ਬਹੁਤਾ ਦਿਲੋਂ ਭਾਰੇ ਹੁੰਦੇ ਨੇਂ ,
ਲੱਖਾਂ ਜ਼ਖਮ ਉਹਨਾ ਦਿਲ ਤੇ ਸਹਾਰੇ ਹੁੰਦੇ ਨੇਂ,
ਸਦਾ ਹੱਸਕੇ ਤੂੰ ਬੋਲ , ਭੇਦ ਦਿਲ ਦੇ ਨਾ ਖੋਲ ,
ਬਿਨਾ ਮਤਲਬ ਕਦੇ ਕੋਈ ਆਉਂਦਾ ਨਹੀਂ ਕੋਲ,
"ਦੀਪ" ਦੇ ਕੇ ਪਛਤਾਏਂਗਾ ਤੂੰ ਦਿਲ ਬੇਕਦਰਾਂ ਨੂੰ ,
ਦਿਲ ਟੁਟਦਾ ਤੇ ਲੋਕਾਂ ਦੇ ਨਜਾਰੇ ਹੁੰਦੇ ਨੇਂ ,
ਜੋ ਹੱਸਦੇ ਨੇ ਬਹੁਤਾ ਦਿਲੋਂ ਭਾਰੇ ਹੁੰਦੇ ਨੇ,
ਲੱਖਾਂ ਜ਼ਖਮ ਉਹਨਾ ਦਿਲ ਤੇ ਸਹਾਰੇ ਹੁੰਦੇ ਨੇ ,
,ਹਰਦੀਪ
,3-9-2013