|
.ਦਿਲੋਂ ਦੂਰ.
ਕਦੇ ਆਖਦੇ ਸੀ ਮੈਨੂੰ ਉਹ ਸਾਹਾਂ ਤੋਂ ਪਿਆਰਾ,
ਅੱਜ ਉਹ ਮੇਰੇ ਕੋਲੋਂ ਕਰ ਗਏ ਕਿਨਾਰਾ,
ਐਸਾ ਮੇਰੇ ਕੋਲੋਂ ਕੀ ਕਸੂਰ ਹੋ ਗਿਆ,
ਜੋ ਉਹਨਾਂ ਦੇ ਮੈਂ ਦਿਲੋਂ ਬੜੀ ਦੂਰ ਹੋ ਗਿਆ,
ਹਰ ਦੁੱਖ ਸੁੱਖ ਸੀ ਉਹ ਮੇਰੇ ਨਾਲ ਫੋਲਦੇ,
ਹੁਣ ਉਹ ਮੇਰੇ ਨਾਲ ਬੁਲਾਇਆਂ ਵੀ ਨਾਂ ਬੋਲਦੇ,
ਅੱਜ ਉਹਨਾਂ ਨੂੰ ਹੈ ਖੁਦ ਤੇ ਗਰੂਰ ਹੋ ਗਿਆ,
ਹੁਣ ਉਹਨਾਂ ਦੇ ਮੈਂ ਦਿਲੋਂ ਬੜੀ ਦੂਰ ਹੋ ਗਿਆ,
ਉਹਨਾਂ ਨੂੰ ਸੀ ਆਪਣੀ ਮੈੈਂ ਜਿੰਦਗੀ ਬਣਾ ਲਿਆ,
ਉਹਨਾ ਨਾਲ ਲਾ ਕੇ ਸਾਰਾ ਜਗ ਸੀ ਭੁਲਾ ਲਿਆ,
ਮੇਰਾ ਜਿਆਦਾ ਪਿਆਰ ਉਹਨਾ ਲਈ ਨਾਸੂਰ ਹੋ ਗਿਆ,
ਹੁਣ ਉਹਨਾਂ ਦੇ ਮੈਂ ਦਿਲੋਂ ਬੜੀ ਦੂਰ ਹੋ ਗਿਆ,
ਜਾਂਦੇ ਜਾਂਦੇ ਮੈਨੂੰ ਉਹ ਗੱਲਾਂ ਕਈ ਸੁਣਾ ਗਏ,
ਝੂਠਿਆਂ, ਚਲਾਕਾਂ ਵਿੱਚ ਮੈਂਨੂੰ ਉਹ ਰਲਾ ਗਏ,
ਇਹ ਸੁਣ ਮੇਰਾ ਦਿਲ ਚੂਰ ਚੂਰ ਹੋ ਗਿਆ,
ਹੁਣ ਉਹਨਾਂ ਦੇ ਮੈ ਦਿਲੋਂ ਬੜੀ ਦੂਰ ਹੋ ਗਿਆ,
ਉਹਨਾ ਲਈ ਅਸਾਨ ਹੋਣਾ ਮੈਨੂੰ ਦੂਰ ਕਰਨਾਂ,
ਮੇਰਾ ਹਾਲ ਉਹਨਾਂ ਬਿਨਾਂ ਪਲ.ਪਲ ਮਰਨਾਂ,
"ਦੀਪ" ਉਹਨਾ ਦੀ ਖੁਸ਼ੀਂ ਲਈ ਮਜਬੂਰ ਹੋ ਗਿਆ,
ਹੁਣ ਉਹਨਾਂ ਦੇ ਦਿਲੋਂ ਮੈਂ ਬੜੀ ਦੂਰ ਹੋ ਗਿਆ,
" ਹਰਦੀਪ ਸਿੰਘ " 8-11-2013
|