Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਸਫਾਈ ਅਭਿਆਨ
ਸਰੀਰ ਦਾ ਸਭ ਤੋਂ ਪਹਿਲਾ ਪੱਖ,
ਆਲੇ ਦੁਆਲੇ ਨਾ ਹੋਣ ਦੇਈਏ ਕੱਖ,
ਪਿੰਡੋਂ ਤੋਂ ਲੈ ਕੇ ਸਕੂਲ ਤੱਕ,
ਲਿਫਾਫੇ, ਗੰਦੇ ਮੰਦੇ ਦੇਈਏ ਚੱਕ,
ਕੂੜਾ ਸਾਰਾ ਪਾਈਏ ਵਿੱਚ ਕੂੜੇਦਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਖਾਣ ਤੋਂ ਪਹਿਲਾਂ ਧੋਈਏ ਹੱਥ,
ਰੋਗਾਂ ਨੂੰ ਫੇਰ ਜਾ ਪਵੇਗੀ ਨੱਥ,
ਬੀਮਾਰੀ ਦਾ ਹੁਣ ਖਾਤਮਾਂ ਹੋਜੂ,
ਕੀਟਾਣੂ ਸਾਰੇ ਮਰ ਕੇ ਸੋਜੂ,
ਬੁੱਢੇ ਵਰੇ ਹੋ ਜਾਣਗੇ ਜਵਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਪਾਣੀ ਵੀ ਹੈ ਅਣਮੁਲੀ ਦਾਤ,
ਮੇਰੀ ਏ ਵੀ ਇਕ ਸੁੱਣਲੋ ਬਾਤ,
ਤੁਸੀਂ ਨਾ ਪਿਉ ਗੰਦਾ ਪਾਣੀ,
ਰੋਗਾਂ ਤੋਂ ਜੇ ਜਾਨ ਬਚਾਣੀ,
ਪਾਣੀ ਵੀ ਟੈਸਟ ਕਰਾਈਏ ਪ੍ਰਦਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਉਚੀ ਰੱਖਿਓ ਆਪਣੀ ਸੋਚ,
ਖੁਲੀ ਥਾਂ ਤੇ ਨਾ ਜਾਇਓ ਸ਼ੌਚ,
ਬੀਮਾਰੀਆਂ ਨੂੰ ਤੁਸੀਂ ਦਿਓ ਰੋਕ,
ਘੱਟ ਹੀ ਪਿਉ ਲਿਮਕਾ ਕੌਕ,
ਟਾਈਲਟ ਘਰ ਲਈ ਵਰਦਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਆਉ ਰਲ ਕੇ ਖਾਈਏ ਸੌਹੁ,
ਆਲਾ ਦੁਆਲਾ ਸਾਡਾ ਥੌ,
ਸਫਾਈ ਪਹਿਲਾ ਰੱਬ ਦਾ ਨੋ,
ਮਾਣੋਗੇ ਤੁਸੀਂ ਅਰੋਗਤਾ ਦੀ ਛੋ,
ਇਸੇ ਵਿੱਚ ਹੈ ਸਾਡੀ ਸ਼ਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸ਼ੁਰੂ ਕਰੀਏ ਸਫਾਈ ਅਭਿਆਨ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
16 Apr 2023

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਵਧੀਆ ਸੁਨੇਹਾ ਦਿਤਾ ਹੈ , 

ਵੇਸਟ ਮੈਨੇਜਮੈਂਟ ਸਿਸਟਮ ਘਰ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਗਲਣ ਵਾਲਾ ਕੂੜਾ ਅਲਗ ਕਰ ਕੇ ਜ਼ਮੀਨ ਚ ਦੱਬ ਦੇਣਾ ਚਾਹੀਦਾ ਹੈ , ਪਲਾਸਟਿਕ ਦੇ ਲਿਫਾਫੇ ਅਤੇ ਖਾਣ ਪੀਣ ਦੇ ਡਿਸਪੋਜ਼ਲ ਅਣਸਰਦੇ ਨੂੰ ਹੀ ਵਰਤਣੇ ਚਾਹੀਦੇ ਹਨ ਕਿਉਂਕਿ ਸਾਡੇ ਮੁਲਕ ਚ ਵੇਸਟ ਨੂੰ ਰੀਸਾਇਕਲ ਕਰਨ ਦਾ ਪੁਖ਼ਤਾ ਬੰਦੋਬਸਤ ਨਾ ਮਾਤਰ ਹੈ , 

ਜੇ ਦੇਖੀਏ ਤਾਂ ਬਾਹਰਲੇ ਦੇਸ਼ਾਂ ਵਿੱਚ ਬਹੁਤ ਕੂੜਾ ਪੈਦਾ ਕਰਦੇ ਹਨ ਲੋਕ, ਪਰ ਉਹ ਰੋਜ਼ ਰੋਜ਼ ਰੀਸਾਇਕਲ ਹੁੰਦਾ ਹੈ , ਢੇਰ ਨਹੀਂ ਲਗਦੇ , 

17 Apr 2023

Reply