|  | 
                                                    
                                                        
                                                            | ਦੀਵਾਲੀ ਮੱਸਿਆ ਦੀ ਰਾਤ |  
                                                            | 
															ਦੀਵਾਲੀ ਮੱਸਿਆ ਦੀ ਰਾਤ
 ਦੀਵਾਲੀ ਮੱਸਿਆ ਦੀ ਰਾਤ ਨੂੰ,
 ਇੱਕ ਦੀਵਾ ਤਲੀ ਤੇ ਰੱਖ,
 ਮਾਈਕਰੋਸਕੋਪ ਨਾਲ,ਖੋਜਦੇ
 ਅਮੀਰਾਂ ਦੀ ਬਸਤੀ 'ਚੋਂ,
 ਇਨਸਾਨੀਅਤ,ਲੁਕਾਈ ਲਈ ਦਰਦ,
 ਬਾਦਸ਼ਾਹ ਦਿਲ ਦੇ ਲੋਕ,
 ਤਰਸ ਦੇ ਪਾਤਰ ਕਿਉਂ ਨੇ,
 ਮੁਆਵਜੇ,ਦਾਨ ਤੇ ਭੀਖ ਵਰਗੇ ਹੱਕ,
 ਵਿੱਚੋਂ ਵੀ ਲੱਗੀ ਸੰਨ,
 ਬਿੱਲੀ ਵਰਗੀ ਵੰਡ ,
 ਕਰੋੜਾਂ ਦੀਆਂ ਰੈਲੀਆਂ ਦਸਣ ਲਈ ਹੱਕ,
 ਗਰੀਬ ਲਈ ਵੋਟਾਂ ਦੀ ਕੀਮਤ,
 ਮਜ਼ਬੀ ਵਿਵਾਦ,
 ਕਦੇ ਸੁੱਖ ਦੀ ਦੀਵਾਲੀ ਆਸ,
 ਦੀਵਿਆਂ ਦੀ ਜਗ੍ਹਾ ਮਨ ਜਗਾਉਣ ਨਾਲ,
 ਹੋਸ਼ ਵਿੱਚ ਆਉਣ ਨਾਲ,
 ਦੇਸ਼ ਅਪਨਾਉਣ ਨਾਲ,
 ਜਰੂਰ ਆਵੇਗੀ ਦੀਵਾਲੀ।............
 |  | 03 Nov 2013 
 
 |