Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋ ਏਕੜ ਜ਼ਮੀਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਦੋ ਏਕੜ ਜ਼ਮੀਨ

ਦੋ ਏਕੜ ਜ਼ਮੀਨ
ਤਰਲੋਕ ਸਿੰਘ ਅਜੇ ਦੋ ਕਦਮ ਦੂਰ ਗਿਆ ਸੀ ਕਿ ਬਾਪੂ ਝੰਡਾ ਸਿੰਘ ਦੇ ਕੁਰਲਾਉਣ ਦੀ ਆਵਾਜ਼ ਉਸਦੇ ਕੰਨੀ ਪਈ । ਉਹ ਝੱਟ ਵਾਪਸ ਮੁੜਿਆ ਅਤੇ ਡਿਉੜੀ ਵਿੱਚ ਕੁਰਲਾਉਂਦੇ ਬਾਪੂ ਨੂੰ ਪੁੱਛਿਆ "ਬਾਪੂ ਜੀ ਕੀ ਗੱਲ ਏ ਠੀਕ ਤਾਂ ਹੋ" ਪੁੱਤਰਾ ਦੋ ਘੁੱਟ ਪਾਣੀ ਦਾ ਪਿਆਈ, ਮੈਂ ਸਵੇਰ ਦਾ ਤਿਹਇਆ ਬੈਠਾਂ ਹਾਂ ਸਾਰਾ ਟੱਬਰ ਅੰਦਰ ਟੀ ਵੀ ਦਾ ਸਿਆਪਾ ਕਰਨ ਬੈਠਾ ਈ ਕੋਈ ਸਾਲਾ ਅਵਾਜ਼ ਵੀ ਨਹੀਂ ਦਿੰਦਾ " ਬਾਪੂ ਦੇ ਚਾਰ ਪੁੱਤਰ ਅਤੇ ਦੋ ਧੀਆਂ ਸਨ । ਸਾਰੇ ਵਿਆਹੇ ਵਰੇ ਚੰਗੇ ਪੜੇ੍ ਲਿਖੇ ਸਨ । ਸ਼ੁਆਣੀਆਂ ਵੀ ਪੜੀਆਂ ਲਿਖੀਆਂ ਚੰਗੇ ਔਹਦਿਆਂ ਤੇ ਅਫਸਰ ਲਗੀਆਂ ਸਨ । ਬਾਪੂ ਨੇ ਸਾਰੀ ਜ਼ਮੀਨ ਸਾਰਿਆ ਮੁੰਡਿਆਂ ਨੂੰ ਬਰਾਬਰ ਵੰਡ ਕੇ ਦੇ ਦਿਤੀ ਸੀ । ਸਿਰਫ ਦੋ ਏਕੜ ਜ਼ਮੀਨ ਆਪਣੇ ਨਾਂ ਰੱਖੀ ਸੀ । ਤਰਲੋਕ ਸਿੰਘ ਨੇ ਕਾਹਲੀ ਕਾਹਲੀ ਕੋਠੀ ਦੀ ਬੇਲ ਵਜਾਈ । ਵਿਚਾਰਲੀ ਨੂੰਹ ਜਲਦੀ ਨਾਲ ਬਾਹਰ ਆਈ ਤੇ ਬੋਲੀ "ਸਤਿ ਸਿਰੀ ਅਕਾਲ ਭਾਅ ਜੀ ਬੜੇ ਦਿਨਾਂ ਬਾਅਦ ਚੱਕਰ ਲਗਾ ਬੈਠੋ ਮੈ ਤੁਹਾਡੇ ਵੀਰ ਨੂੰ ਆਵਾਜ਼ ਮਾਰਦੀ ਆਂ ਚਾਹ ਬਣਾਕੇ ਲਿਆਈ ਅਤੇ.ਅੰਦਰ ਵੱਲ ਮੂੰਹ ਕਰਕੇ ਬੋਲੀ ਜੀ ਬਾਹਰ ਆਇਓ ਭਾਅ ਜੀ ਤਰਲੋਕ ਆਏ ਨੇ "  ਉਹ ਬੋਲਿਆ " ਭਰਜਾਈ ਰਹਿਣ ਦਿਉ ਬਾਹਰ ਬਾਪੂ ਪਾਣੀ ਮੰਗੀ ਜਾਂਦਾ ਏ ਤੁਸੀਂ ਆਵਾਜ਼ ਨਹੀਂ ਸੁਣਦੇ" ਉਸਦੀ ਆਵਾਜ਼ ਵਿੱਚ ਤਲਖੀ ਵੇਖ ਕੇ ਬੋਲੀ " ਭਾਅ ਜੀ ਅਜੇ ਦੋ ਮਿੰਟ ਨਹੀਂ ਹੋਏ ਮੈਂ ਚਾਹ ਪਾਣੀ ਫੜਾ ਕੇ ਆਈ ਹਾਂ । ਇਹਦੀ ਤਾਂ ਆਦਤ ਬਣ ਗਈ ਏ ਸਾਰੇ ਪਿੰਡ ਵਿੱਚ ਸਾਨੂੰ ਭੰਡਣ ਦੀ " ਟੂਟੀ ਤੋਂ ਪੁਰਾਣੇ ਜੱਗ ਵਿੱਚ ਪਾਣੀ ਭਰਕੇ ਤਰਲੋਕ ਸਿੰਘ ਨੂੰ ਫੜਾਉਂਦਿਆ ਬੋਲੀ " ਲੈ ਵੀਰਾ ਹੋ ਸਕਦੈ ਤੇਰੇ ਹੱਥ ਨਾਲ ਇਹਨੂੰ ਜਿਆਦਾ ਧਰਾਸ ਆ ਜਾਵੇ " ਤਰਲੋਕ ਸਿੰਘ ਪਾਣੀ ਅਜੇ ਝੰਡਾ ਸਿੰਘ ਨੂੰ ਪਿਆਉਣ ਲਗਾ ਹੀ ਸੀ ਕਿ ਸਾਰਾ ਪਰਿਵਾਰ ਡਿਉੜੀ ਵਿੱਚ ਆ ਗਿਆ ਤੇ ਬੋਲਣ ਲਗ ਪਏ " ਹੁਣ ਖੁਸ਼ ਏਂ ਸਾਰੇ ਪਿੰਡ ਨੂੰ ਸੁਣਾਕੇ ਕਿ ਅਸੀਂ ਤੇਰੀ ਸੇਵਾ ਨਹੀਂ ਕਰਦੇ ਅਜੇ ਹੁਣ ਤੇਰਾ ਸਿਆਪਾ ਕਰਕੇ ਗਏ ਆਂ ਤੇਰੀ ਤਾ ਆਦਤ ਬਣ ਗਈ ਆ ਭੰਡੀ ਕਰਨ ਦੀ " ਅਜੇ ਬਾਪੂ ਨੇ ਦੋ ਘੁੱਟ ਪਾਣੀ ਹੀ ਪੀਤਾ ਸੀ ਕਿ ਉਸਨੂੰ ਉੱਥੂ ਆ ਗਿਆ  ਤਰਲੋਕ ਸਿੰਘ ਨੇ ਮੂੰਹ ਪੂੰਝਿਆ ਤੇ ਬੋਲਿਆ " ਭਾਈ ਤੁਹਾਡਾ ਬਾਪ ਏ ਇਜ਼ਤ ਨਾਲ ਬੋਲਿਆ ਕਰੋ ਇਸਨੂੰ ਸੰਭਾਲਣਾ ਤੇ ਸੇਵਾ ਕਰਨੀ ਤੁਹਾਡਾ ਧਰਮ ਏ, ਹਜ਼ਾਰ ਪੁੰਨ ਲਗਦੈ ਬਜ਼ੁਰਗਾਂ ਦੀ ਅਸ਼ੀਰਵਾਦ ਨਾਲ, ਨਾਲੇ ਸੱਭ ਕੁਝ ਤਾਂ ਤੁਹਾਨੂੰ ਵੰਡ ਕੇ ਦਿਤਾ ਹੋਰ ਕੀ ਭਾਲਦੇ ਓ" ਸਾਰਿਆਂ ਦੇ ਅਚਾਨਕ ਨਿਕਲ ਗਿਆ..... ਦੋ ਏਕੜ ਜ਼ਮੀਨ........

06 Sep 2015

Reply