Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੂਰ ਜਾਣ ਵਾਲਿਆ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਦੂਰ ਜਾਣ ਵਾਲਿਆ ~

ਤਾਂਘਾਂ ਵਾਲੇ ਨੈਣਾਂ 'ਚ ਤੂੰ
ਹੰਝੂ ਦੇਣ ਵਾਲਿਆ,
ਜਿਉਂਦਾ ਰਵੇਂ ਅੱਖੀਆਂ ਤੋਂ
ਦੂਰ ਜਾਣ ਵਾਲਿਆ

ਦੂਰ ਸੀ ਕਿਨਾਰੇ, ਬੇੜੀ
ਸਾਗਰਾਂ ਚੋਂ ਰੋੜ੍ਹਤੀ,
ਕੰਢਿਆਂ ਦੇ ਨੇੜੇ ਆ ਕੇ
ਆਪਣਿਆਂ ਡੋਬ ਤੀ,
ਗਮਾਂ ਦੇ ਸਮੁੰਦਰਾ 'ਚ
ਸੁੱਟ ਜਾਣ ਵਾਲਿਆ
ਜਿਉਂਦਾ ਰਵੇਂ ਅੱਖੀਆਂ ਤੋਂ
ਦੂਰ ਜਾਣ ਵਾਲਿਆ

ਯਾਦ ਆਉਂਦੇ ਹੱਥ ਉਹਦੇ
ਦੂਰੋਂ ਦੂਰੋਂ ਹਿੱਲਦੇ,
ਨਦੀ ਦੇ ਕਿਨਾਰੇ ਕਦੇ
ਕੱਠੇ ਨਹੀਂਓ ਮਿਲਦੇ,
ਕਿਸ਼ਤੀ ਤੂਫਾਨਾਂ ਵੱਲ
ਮੋੜ ਜਾਣ ਵਾਲਿਆ
ਜਿਉਂਦਾ ਰਵੇਂ ਅੱਖੀਆਂ ਤੋਂ
ਦੂਰ ਜਾਣ ਵਾਲਿਆ

ਖੱਤ ਜੋ ਮੁੱਹਬਤਾਂ ਦੇ
ਲਿਖੇ ਮੈਨੂੰ ਯਾਦ ਨੇ,
ਕਾਗਜ਼ ਹੀ ਸਾਥੀ ਬਣੇ
ਤੇਰੇ ਜਾਣ ਬਾਅਦ ਨੇ,
ਕਲਮਾਂ ਦੀ ਨੋਕ ਨੂੰ ਤੂੰ
ਗੀਤ ਦੇਣ ਵਾਲਿਆ
ਜਿਉਦਾਂ ਰਵੇਂ ਅੱਖੀਆਂ ਤੋਂ
ਦੂਰ ਜਾਣ ਵਾਲਿਆ ~

30 Oct 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਹਰਫ਼ਾਂ ਰਾਹੀਂ ਦਰਦ ਬਿਆਣ ਕਰਦੀ ਇਸ ਕਵਿਤਾ ਨੂੰ ਸਲਾਮ ,..........ਦੁਆਵਾੰ,........ 

06 Nov 2018

Reply