Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੂਰ ਕਿਤੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਦੂਰ ਕਿਤੇ

 

        ਦੂਰ ਕਿਤੇ ਜਦ ਅੰਬਰੀਂ ਤਾਰਾ ਟੁੱਟਦਾ ਏ,     
        ਲੱਖਾਂ ਲੋਕੀ ਮੰਗਦੇ ਸਦਾ ਦੁਆਵਾਂ ਨੇ ,।   
        ਉਹ ਕੀ ਜਾਨਣ ਟੁੱਟਣਾ  ਯਾਰੋ ਕੀ ਹੁੰਦਾ ,        
        ਬਿਨਾਂ ਜ਼ੁਰਮ ਤੋਂ ਮਿਲੀਆਂ ਓਹਨੂੰ ਸ਼ਜ਼ਾਵਾਂ ਨੇ,    
        ਦੂਰ ਕਿਤੇ ਇੱਕ ਰੋਹੀ ਦੇ ਵਿੱਚ ਰੁੱਖ ਖੜਾ ,   
        ਓਹਨੂੰ ਚਾਰ ਚੁਫੇਰੇ ਦੁਨੀਆਂ ਸੁੰਨੀ ਲਗਦੀ ਏ,   
        ਕੌਣ ਜਾਣੇ ਓਹਦਾ ਦਰਦ ਜਦ ਪੱਤ ਝੜਦੇ ਨੇ ,    
        ਹਵਾ ਪੁਰੇ ਦੀ ਜਦੋਂਂ ਕੋਲ ਦੀ ਵਗਦੀ ਏ ,,।   
        ਦੂਰ ਕਿਤੇ ਕੋਈ ਟਿੱਬਿਆਂ ਉੱਤੇ ਫੁੱਲ ਉੱਗਿਆ , 
        ਕੀ ਪਤਾ ਸੀ ਕੋਲ ਕਿਸੇ ਨੇ ਲੰਘਣਾ ਨਹੀਂ,      
        ਖਿੜਕੇ ਯਾਰੋ ਉਹ ਪੂਰਾ ਮੁਰਝਾ ਚੱਲਿਆ ,     
        ਕੀ ਪਤਾ ਸੀ ਕਿਸੇ ਨੇ ਵਾਲ਼ੀਂ ਟੰਗਣਾ ਨਹੀ ,  
        ਦੂਰ ਕਿਤੇ ਕੋਈ ਅੰਬਰਾਂ ਉੱਤੇ ਇਕ ਪੰਛੀ,        
        ਸੁਣਿਆ ਉੱਡਦਾ ਜਾਂਦਾ ਯਾਰੋ ਗਾਉਂਦਾ ਸੀ          
        ਕੀ ਪਤਾ ਸੀ ਖੁਸ਼ ਸੀ ਅੰਦਰੋਂ ਉਹ ਕਿੰਨਾਂ ,    
        ਜਾਂ ਜੈਲੀ ਵਾਂਗ ਉਹ ਅੰਦਰੋਂ ਕੁਰਲਾਉਂਦਾ ਸੀ ,,॥

        ਦੂਰ ਕਿਤੇ ਜਦ ਅੰਬਰੀਂ ਤਾਰਾ ਟੁੱਟਦਾ ਏ,     

        ਲੱਖਾਂ ਲੋਕੀ ਮੰਗਦੇ ਸਦਾ ਦੁਆਵਾਂ ਨੇ ,।   

        ਉਹ ਕੀ ਜਾਨਣ ਟੁੱਟਣਾ  ਯਾਰੋ ਕੀ ਹੁੰਦਾ ,        

        ਬਿਨਾਂ ਜ਼ੁਰਮ ਤੋਂ ਮਿਲੀਆਂ ਓਹਨੂੰ ਸ਼ਜ਼ਾਵਾਂ ਨੇ,    


        ਦੂਰ ਕਿਤੇ ਇੱਕ ਰੋਹੀ ਦੇ ਵਿੱਚ ਰੁੱਖ ਖੜਾ ,   

        ਓਹਨੂੰ ਚਾਰ ਚੁਫੇਰੇ ਦੁਨੀਆਂ ਸੁੰਨੀ ਲਗਦੀ ਏ,   

        ਕੌਣ ਜਾਣੇ ਓਹਦਾ ਦਰਦ ਜਦ ਪੱਤ ਝੜਦੇ ਨੇ ,    

        ਹਵਾ ਪੁਰੇ ਦੀ ਜਦੋਂਂ ਕੋਲ ਦੀ ਵਗਦੀ ਏ ,,।   


        ਦੂਰ ਕਿਤੇ ਕੋਈ ਟਿੱਬਿਆਂ ਉੱਤੇ ਫੁੱਲ ਉੱਗਿਆ , 

        ਕੀ ਪਤਾ ਸੀ ਕੋਲ ਕਿਸੇ ਨੇ ਲੰਘਣਾ ਨਹੀਂ,      

        ਖਿੜਕੇ ਯਾਰੋ ਉਹ ਪੂਰਾ ਮੁਰਝਾ ਚੱਲਿਆ ,     

        ਕੀ ਪਤਾ ਸੀ ਕਿਸੇ ਨੇ ਵਾਲ਼ੀਂ ਟੰਗਣਾ ਨਹੀ ,  


        ਦੂਰ ਕਿਤੇ ਕੋਈ ਅੰਬਰਾਂ ਉੱਤੇ ਇਕ ਪੰਛੀ,        

        ਸੁਣਿਆ ਉੱਡਦਾ ਜਾਂਦਾ ਯਾਰੋ ਗਾਉਂਦਾ ਸੀ          

        ਕੀ ਪਤਾ ਸੀ ਖੁਸ਼ ਸੀ ਅੰਦਰੋਂ ਉਹ ਕਿੰਨਾਂ ,    

        ਜਾਂ ਜੈਲੀ ਵਾਂਗ ਉਹ ਅੰਦਰੋਂ ਕੁਰਲਾਉਂਦਾ ਸੀ ,,॥

 

21 Mar 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਕਮਾਲ ਹੀ ਕਮਾਲ ,...........ਬਹੁਤ ਹੀ ਕਾਬਿਲੇ ਤਾਰੀਫ ਅੰਦਾਜ ਹੈ ਆਪ ਜੀ ਦੀ ਸ਼ਾਇਰੀ ਦਾ ,...........ਦੁਆਵਾੰ  jelly veer,.........you are a great punjabi poet.

25 Jan 2018

Reply