ਹਰ ਦੋਸਤੀ ਦੋ ਸਲਾਈਆਂ ਨਾਲ ਸਵੈਟਰ ਦੇ ਇਕ ਇਕ ਘੁਰੇ ਵਾਂਗ ਉਣਨੀ ਪੈਂਦੀ ਹੈ, ਪਰ ਉਮਰ ਦੇ ਗਲ ਪਾਉਣ ਵਾਸਤੇ ਇਹ ਸਵੈਟਰ ਕਦੀ ਕਿਸੇ ਟਾਂਵੇ ਦਾ ਹੀ ਨੇਪਰੇ ਚੜ੍ਹਦਾ ਹੈ ! ਅਕਸਰ ਦੋਂਹ ਸਲਾਈਆਂ ਦੇ ਹੱਥ ਵਿੱਚੋਂ ਕੋਈ ਨਾ ਕੋਈ ਘੁਰਾ ਛੁਟਕ ਜਾਂਦਾ ਹੈ ਤੇ ਉਣਿਆ ਉਣਾਇਆ ਸਵੈਟਰ ਉੱਧੜ ਜਾਂਦਾ ਹੈ ! ਪੂਰੇ ਸਵੈਟਰ ਦਾ ਨਿੱਘ ਕਦੀ ਕਿਸੇ ਵਿਰਲੇ ਨੂੰ ਨਸੀਬ ਹੁੰਦਾ ਹੈ ! - {ਅੰਮ੍ਰਿਤਾ ਪ੍ਰੀਤਮ }