Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਡਾ: ਜਗਤਾਰ ਦੇ ਤੁਰ ਜਾਣ \'ਤੇ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਡਾ: ਜਗਤਾਰ ਦੇ ਤੁਰ ਜਾਣ \'ਤੇ
ਕਿੱਥੇ ਤੁਰ ਗਏ ਲੋਕੀ?
-ਹਰਮੇਲ ਪਰੀਤ
ਖ਼ਬਰ ਹੈ ਪੰਜਾਬੀ ਸ਼ਾਇਰੀ ਦੇ ਉਸਤਾਦ ਸ਼ਾਇਰ ਡਾ: ਜਗਤਾਰ ਨਹੀਂ ਹੈ। ਕਾਸ਼ ਇਹ ਖ਼ਬਰ ਸੱਚੀ ਨਾ ਹੁੰਦੀ। ਪਰ ਅਜਿਹੀਆਂ ਕੁਲਹਿਰਣੀਆਂ ਖ਼ਬਰਾਂ ਸਦਾ ਸੱਚ ਹੁੰਦੀਆਂ ਨੇ। ਡਾ: ਜਗਤਾਰ ਇੱਕ ਸ਼ਾਇਰ ਹੀ ਨਹੀਂ ਸੀ, ਸ਼ਾਇਰੀ ਦਾ ਇੱਕ ਯੁੱਗ ਸੀ। ਡਾ: ਹੁਰਾਂ ਨੇ ਪੰਜਾਬੀ ਗ਼ਜ਼ਲ ਦਾ ਮੂੰਹ ਮੁਹਾਂਦਰਾ ਸੁਆਰਨ, ਨਵੇਂ ਲੇਖਕਾਂ ਦੀ ਅਗਵਾਈ ਕਰਨ ਵਿਚ ਡਾ: ਜਗਤਾਰ ਦੀਆਂ ਸੇਵਾਵਾਂ ਨੂੰ ਸਜਦਾ। ਉਹ ਸੱਚਮੁੱਚ ਹਨੇਰਿਆਂ ਵਿਰੁੱਧ ਡਟਣ ਵਾਲਾ, ਅਨਿਆਂ ਦੇ ਸ਼ਿਕਾਰ ਦੱਬੇ -ਕੁੱਚਲੇ ਲੋਕਾਂ ਦੀ ਗੱਲ ਤੋਰਨ ਵਾਲਾ ਸ਼ਾਇਰ ਸੀ। ਡਾ: ਊਧਮ ਸਿੰਘ ਸ਼ਾਹੀ ਦੇ ਸ਼ਬਦਾਂ 'ਚ 'ਉਹਦੀ ਰਚਨਾ ਪਾਠਕ ਨੂੰ ਇੱਕ ਆਦਰਸ਼ ਦਿੰਦੀ ਹੈ। ਪਾਠਕ ਦੀ ਦਸ਼ਾ ਨੂੰ ਇੱਕ ਦਿਸ਼ਾ ਦਿੰਦੀ ਹੈ। ਹਾਰੇ ਹੋਏ ਨੂੰ ਮੁੜ ਉਠਾਉਂਦੀ ਹੈ, ਜ਼ਿੰਦਗੀ ਦੇ ਸੰਘਰਸ਼ ਵਿਚ ਮੁੜ ਤੋਂ ਕੁੱਦਣ ਦੀ ਹਿੰਮਤ ਬੰਨ੍ਹਾਉਂਦੀ ਹੈ। ਡਾ: ਜਗਤਾਰ ਦੀ ਚਰਨਾ ਹੋਣੀਆਂ, ਹਨੇਰੀਆਂ ਵਿਰੁੱਧ ਡਟ ਜਾਣ ਵਾਲੇ ਮਨੁੱਖ ਦੀ ਪੱਥ ਪ੍ਰਦਰਸ਼ਕ ਹੈ।'
ਯਥਾਰਥ ਉਨ੍ਹਾਂ ਦੀ ਰਚਨਾ ਦਾ ਮੂਲ ਹੈ , ਉਹ ਆਖ਼ਦੇ ਹਨ :
ਹਨੇਰੇ ਘਰ 'ਚ ਮੁਰਝਾਏ, ਧੁਆਂਖੇ, ਜ਼ਰਦ ਚਿਹਰੇ ਨੂੰ,
ਜੇ ਸ਼ਾਇਰ ਏਂ ਯਥਾਰਥ ਦਾ ਨਾ ਐਵੇਂ ਆਫਤਾਬ ਲਿਖ।

ਅੱਜ ਜਦੋਂ ਇਹ ਚੌਮੁਖੀਆ ਦੀਵਾ ਜਿਸਮਾਨੀ ਤੌਰ 'ਤੇ ਸਾਡੇ ਤੋਂ ਹਮੇਸ਼ਾ ਹਮੇਸ਼ਾ ਲਈ ਖੁੱਸ ਗਿਆ ਹੈ। ਦਿਲ ਬੜਾ ਉਦਾਸ ਹੈ। ਬੇਰੌਣਕੀ ਦਾ ਆਲਮ ਹੈ। ਪਰ ਡਾ: ਜਗਤਾਰ ਵਰਗੇ ਸ਼ਾਇਰ ਮਰਦੇ ਕਦੋਂ ਨੇ। ਜਿਉਂਦੇ ਨੇ ਆਪਣੇ ਕਲਾਮ ਦੇ ਕਮਾਲ ਦੇ ਸਹਾਰੇ।
ਸਮਾਂ ਪਾ ਕੇ ਮਰ ਜਾਏਗੀ ਉਹ ਸ਼ਾਇਰੀ ਦਾ ਕੀ ਫਾਇਦਾ,
ਜੋ ਸਦੀਆਂ ਤਕ ਰਹੇ ੰਿਜ਼ੰਦਾ ਕੋਈ ਐਸੀ ਕਿਤਾਬ ਲਿਖ।

(ਚਲਦਾ)
30 Mar 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

ਪੇਸ਼ ਹੈ ਡਾ: ਜਗਤਾਰ ਦੀ ਇੱਕ ਗ਼ਜ਼ਲ
ਨਹੀਂ ਯਾਰਾਂ ਨੇ ਲਿਖਿਆ ਵਾਪਰੀ ਹੈ ਕੀ ਘਰਾਂ ਅੰਦਰ।
ਮਗਰ ਸੂਰਤ ਨਜ਼ਰ ਆਉਂਦੀ ਖ਼ਤਾਂ ਦੇ ਅੱਖਰਾਂ ਅੰਦਰ।

ਕੋਈ ਵੀ ਘਰ ਨਹੀਂ ਬਚਿਆ ਕਿਤੇ ਸਾਰੇ ਗਰਾਂ ਅੰਦਰ
ਕਿ ਥਾਂ ਥਾਂ ਮੌਤ ਦਾ ਕਬਜ਼ਾ ਹੈ ਸਾਰੇ ਹੀ ਘਰਾਂ ਅੰਦਰ।

ਜਲਾ ਦੇਵਾਂਗਾ ਮੈਂ ਸਭ ਮਾੜੀਆਂ ਧੌਲਰ ਉਚੇਰੇ ਘਰ
ਜਦੋਂ ਵੀ ਅੱਗ ਲਾਈ ਬਿਜਲੀਆਂ ਮੇਰੇ ਅੰਦਰ।

ਕੀ ਹਾਲੇ ਵੀ ਬਣੇ ਰਹਿਣਾ ਹੈ ਗੋਲੇ ਬਾਦਸ਼ਾਹਾਂ ਦੇ
ਤਬਾਹੀ ਆਣ ਬੈਠੀ ਹੈ ਘਰਾਂ 'ਚੋਂ ਆਂਦਰਾਂ ਅੰਦਰ।

ਮੈਂ ਮੰਨਦਾ ਹਾਂ ਬੜੇ ਹੀ ਖ਼ੂਬਸੂਰਤ ਘਰ ਨੇ ਸ਼ੀਸ਼ੇ ਦੇ,
ਕਦੋਂ ਤਾਈਂ ਸਬੂਤੇ ਰਹਿਣਗੇ ਪਰ ਪੱਥਰਾਂ ਅੰਦਰ।

ਮੈਂ ਜਿਹੜੇ ਖ਼ਾਬ ਦੇਖੇ ਸਨ ਜਦੋਂ ਆਪਣੇ ਗਰਾਂ ਵਿਚ ਸਾਂ,
ਉਹ ਸਾਰੇ ਮਰ ਗਏ ਨੇ ਤੰਗੀਆਂ ਸਹਿ ਸਹਿ ਨਗਰ ਅੰਦਰ।

ਇਹ ਕੈਸਾ ਵਕਤ ਹੈ ਆਇਆ ਉਹ ਕਿੱਥੇ ਤੁਰ ਗਏ ਲੋਕੀ,
ਰਹੀ ਰੌਣਕ ਕਿਤੇ ਨਾ ਪਨਘਟਾਂ ਤੇ ਨਾ ਘਰਾਂ ਅੰਦਰ।

30 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul sahi keha 22 g.... Dr Jagtar warge bande marde nahi sagoN sda jeonde rehnde na apne klaam de sahaaare....... may his soul rest in peace.......

 

 

bahut wadhiya rachna share keeti hai..... te 22 g... eh rachna ethe v post kardo...

 

http://www.punjabizm.com/viewTopic.php?topicId=20071&commId=1

31 Mar 2010

Reply