ਤੂੰ ਮੇਰਾ ਕੋਈ ਖਿਆਲ ਹੈਂ ਜਾਂ ਸੱਚ ਹੈ ਜਿੰਦਗੀ ਦਾ,
ਤੂੰ ਕੋਈ ਕਹਾਣੀ ਹੈਂ ਜਾਂ ਹੱਡ ਬੀਤਿਆ ਰਾਜ ਹੈ ਜਿੰਦਗੀ ਦਾ,
ਪਰ ਤੂੰ ਜੋ ਵੀ ਹੈਂ ਬੜਾ ਅਦਭੁਤ ਅਹਿਸਾਸ ਹੈ ਮੇਰੇ ਲਈ,
ਤੂੰ ਨੰਗੀਆ ਅੱਖਾਂ ਨਾਲ ਦੇਖਿਆ ਸੁਪਨਾ ਹੈ ਮੇਰੇ ਲਈ.......
ਤੇਰੇ ਬੁੱਲਾਂ ਪਿੱਛੇ ਛੁਪੀ ਖਾਮੋਸ਼ੀ ਕਿਉਂ ਮੇਰੇ ਕੰਨਾਂ ਵਿੱਚ ਸ਼ੋਰ ਪਾਉਂਦੀ ਹੈ,
ਤੇਰੀਆਂ ਪਲਕਾਂ ਤੇ ਰੁੁਕੀ ਪਾਣੀ ਦੀ ਬੂੰਦ ਕਿਉਂ ਮੇਰੀਆਂ ਅੱਖਾਂ ਨੂੰ ਜਲਾਉਂਦੀ ਹੈ,
ਪਰ ਤੇਰੀ ਮਿੰਨੀ ਜੀ ਮੁਸਕਾਨ ਜਿੰਦਗੀ ਭਰ ਦਾ ਸਕੂਨ ਹੈ ਮੇਰੇ ਲਈ,

ਤੇਰੇ ਹਰ ਦਰਦ ਦੀ ਚੀਸ ਕਿਉਂ ਮੇਰੇ ਦਿਲ ਨੂੰ ਚੀਰ ਤੁਰਦੀ ਹੈ,
ਤੇੇਰੇ ਜਿਸਮ ਦੀ ਖੁਸ਼ਬੋ ਕਿਉਂ ਮੇਰੇ ਸਾਹਾਂ ਨੂੰ ਮਹਿਕਾ ਉੱਠਦੀ ਹੈ,
ਪਰ ਤੇਰੀ ਇਹ ਖੁਸ਼ਬੋ ਬੜੀ ਅਨਮੋਲ਼ ਹੈ ਮੇਰੇ ਲਈ,

ਮੇਰੀ ਉੱਠਦੀ ਨਜਰ ਦਾ ਹਰ ਸਵਾਲ ਤੂੰ ਹੀ ਹੈਂ,
`ਸੁਖਪਾਲ` ਦੇ ਹਰ ਸਵਾਲ ਦਾ ਜਵਾਬ ਤੂੰ ਹੀ ਹੈਂ,
ਪਰ ਤੇਰਾ ਹਰ ਜਵਾਬ ਬੜਾ ਲਾਜਵਾਬ ਹੈ ਮੇਰੇ ਲਈ,

ਸੁਖਪਾਲ ਕੌਰ`ਸੁੱਖੀ`