|
|
|
|
|
|
Home > Communities > Punjabi Poetry > Forum > messages |
|
|
|
|
|
ਤੁਰਿਆ ਜਾ ਤੂੰ |
ਤੁਰਿਆ ਜਾ ਤੂੰ ਆਪਣੀਆਂ ਰਾਹਾਂ ਤੇ। ਛੱਡ ਦੁਨੀਆ ਦੀਆਂ, ਇਹ ਝੂਠੀਆਂ ਚਾਹਾਂ ਵੇ।
ਦ੍ਰਿੜ੍ਹਤਾ ਤੇ ਵਿਸ਼ਵਾਸ ਨਾਲ, ਆਪਣੀ ਮੰਜ਼ਿਲ ਵੱਲ ਵਧਦਾ ਜਾ। ਹੌਸਲਾ ਨਾ ਛੱਡੀ ਤੂੰ, ਬੱਸ ਮਿਹਨਤ ਕਰਦਾ ਜਾ।
ਇੱਥੇ ਤਾਂ ਕਈ ਆ ਕੇ ਤੈਨੂੰ ਭਟਕਾਉਣਗੇ। ਕਈ ਤੇਰਾ ਸਾਂਝੀਵਾਲ ਬਣ, ਹੌਸਲਾ ਵਧਾਉਣਗੇ। ਡੌਲੀ ਨਾ ਤੂੰ, ਲੋਕਾਂ ਦੀਆਂ ਸੁਣ ਰਾਵਾਂ ਵੇ। ਤੁਰਿਆ ਜਾ ਤੂੰ ਆਪਣੀਆਂ ਰਾਹਾਂ ਤੇ। ਛੱਡ ਦੁਨੀਆ ਦੀਆਂ ਇਹ ਝੂਠੀਆਂ ਚਾਹਾਂ ਵੇ।
ਜ਼ਿੰਦਗੀ ਵੀ ਪਲ ਪਲ ਤੇਰਾ ਇਮਤਿਹਾਨ ਲਵੇਗੀ। ਹੋ ਸਕਦਾ ਤੈਨੂੰ ਦਰ ਦਰ ਠੋਕਰ ਵੀ ਖਾਣੀ ਪਵੇਗੀ। "ਸੁਖਬੀਰ" ਜੇ ਤੂੰ ਸਫਲਤਾ ਚਾਹੁੰਦਾ ਏ ਤਾਂ ਤੁਰਿਆ ਜਾ ਕੰਡੇ ਵਾਲਿਆਂ ਰਾਹਾਂ ਤੇ।
ਛੱਡ ਦੁਨੀਆ ਦੀਆਂ ਇਹ ਝੂਠੀਆਂ ਚਾਹਾਂ ਵੇ। ਤੁਰਿਆ ਜਾ ਤੂੰ ਆਪਣੀਆਂ ਰਾਹਾਂ ਤੇ। ਤੁਰਿਆ ਜਾ ਤੂੰ.......
|
|
21 Aug 2017
|
|
|
|
Simple and upto the mark.
Keep writing.
Suggestion : Read to Learn
पड़ने से ही लिखने का हुनर आता है
चार लफ्ज़ नए मिलते हैं
दायरा अपना बड़ जाता है
|
|
21 Aug 2017
|
|
|
|
Brilliant,...........just wow,.........great, very nice written,.........keep it up veer
|
|
03 Sep 2017
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|