Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਸ਼ਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਨਸ਼ਾ
ਨਸ਼ੇ ਹੁੰਦੇ ਨੇ ਬਹੁਤ ਹੀ ਮਾੜੇ

ਘਰ ਇਹਨਾਂ ਨੇ ਬਹੁਤ ਉਜਾੜੇ

ਇਹਨਾਂ ਨੂੰ ਕੋਈ ਮੂੰਹ ਨਾ ਲਾਇਓ

ਜ਼ਿੰਦਗੀ ਸੁੱਖਾਂ ਨਾਲ ਹੰਢਾਇਓ

ਇਹ ਨਸ਼ੇ ਜਿਸ ਘਰ ਵਿਚ ਵੜਦੇ

ਸੁੱਖ ਫਿਰ ਓਥੇ ਨਹੀ ਜੇ ਖੜ੍ਹਦੇ

ਦੁੱਖ ਲਾ ਲੈਂਦੇ ਉਸ ਥਾਂ ਡੇਰੇ

ਦਿਨ ਚਿੱਟੇ ਓਥੇ ਰਹਿਣ ਹਨੇਰੇ

ਬਚਿਆਂ ਹੱਥ ਨਾ ਰਹਿਣ ਕਿਤਾਬਾਂ

ਜਿਸ ਘਰ ਵਿਚ ਨਿੱਤ ਚੱਲਣ ਸ਼ਰਾਬਾਂ

ਸਿਰੇ ਨਾ ਚੜ੍ਹਦੀ ਕੋਈ ਸਕੀਮ

ਜਿਸ ਘਰ ਦੇ ਵਿਚ ਵਰਤੇ ਅਫੀਮ

ਭੁੱਕੀ,ਪੋਸਤ, ਭੰਗ ਤੇ ਡੋਡੇ

ਵਿਚ ਜਵਾਨੀ ਕਰ ਦੇਣ ਕੋਡੇ

ਜਿਸਮ ਨੂੰ ਅੰਦਰੋਂ ਕਰਦੇ ਪੋਲਾ

ਹੋ ਜਾਏ ਬੰਦਾ ਕੱਖੋਂ ਹੌਲਾ

ਮਾਨ ਸਨਮਾਨ ਨਾ ਰਹਿੰਦਾ ਜੱਗ ਵਿਚ

ਸਭ ਸੜ ਜਾਂਦਾ ਨਸ਼ੇ ਦੀ ਅੱਗ ਵਿਚ

ਮੇਰੀ ਇਹ ਅਰਜ਼ ਹੈ ਵੀਰੋ

ਜ਼ਿੰਦਗੀ ਸਾਡੀ ਕਰਜ਼ ਹੈ ਵੀਰੋ

ਇਸ ਕਰਜ਼ ਅਸਾਂ ਹੈ ਲਾਹੁਣਾ

ਸੋਹਣੇ ਰੱਬ ਨੂੰ ਅਸਾਂ ਰਿਝਾਉਣਾ

ਮਾਨਵਤਾ ਦੀ ਸੇਵਾ ਕਰਕੇ

ਸਭ ਨੂੰ ਵਿਚ ਕਲਾਵੇ ਭਰਕੇ

ਦੁੱਖ ਸੁੱਖ ਵਿਚ ਹੋ ਸ਼ਾਮਿਲ ਸਭ ਦੇ

ਬਣਨਾ ਪੁੱਤਰ ਚੰਗੇ ਰੱਬ ਦੇ

ਕੰਗ
ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
16 Dec 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਗਗਨਦੀਪ ਹੁਣ ਬਣੀ ਵਈ ਗੱਲ - ਬਹੁਤ ਸੋਹਣਾ ਥੀਮ ਅਤੇ ਬੜੀ ਸਿਆਣਪ ਨਾਲ ਜਸਟਿਸ ਕੀਤਾ ਹੈ ਇਸ ਨਾਲ ਤੁਹਾਡੀ ਇਸ ਕਿਰਤ ਨੇ !
ਸ਼ਬਦ ਚੋਣ, ਮੀਟਰ, ਅਤੇ ਕੁਲ ਮਿਲਾ ਹਰ ਪੱਖੋਂ ਬੈਲੰਸ ਰੱਖਦੀ ਹੋਈ ਕਿਰਤ ਹੈ - ਮੈਂ ਕਹੂੰਗਾ ਬਈ ਬਹੁਤ ਸੋਹਣੀ ਰਚਨਾ ! 
ਵਧਾਈ ਦੇ ਪਾਤਰ ਹੋ ਜੀ I  

ਗਗਨਦੀਪ ਹੁਣ ਬਣੀ ਵਈ ਗੱਲ - ਬਹੁਤ ਸੋਹਣਾ ਥੀਮ ਅਤੇ ਬੜੀ ਸਿਆਣਪ ਨਾਲ ਜਸਟਿਸ ਕੀਤਾ ਹੈ ਇਸ ਨਾਲ ਤੁਹਾਡੀ ਇਸ ਕਿਰਤ ਨੇ !


ਸ਼ਬਦ ਚੋਣ, ਮੀਟਰ, ਅਤੇ ਕੁਲ ਮਿਲਾ ਹਰ ਪੱਖੋਂ ਬੈਲੰਸ ਰੱਖਦੀ ਹੋਈ ਕਿਰਤ ਹੈ - ਮੈਂ ਕਹੂੰਗਾ ਬਈ ਬਹੁਤ ਸੋਹਣੀ ਰਚਨਾ ! 


ਵਧਾਈ ਦੇ ਪਾਤਰ ਹੋ ਜੀ I  

 

17 Dec 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਸ਼ੁੱਕਰੀਆ ਵੀਰ ਜੀ
18 Dec 2017

Reply