Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਹੀਂ ਭੁੱਲਣੀ ਦਰਵੇਸ਼ੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਹੀਂ ਭੁੱਲਣੀ ਦਰਵੇਸ਼ੀ

ਸੰਨ 71-72 ਦੀ ਗੱਲ ਹੈ, ਮੈਂ ਸਾਢੇ-ਚਾਰ ਸਾਲਾਂ ਦੀ ਭੱਜ-ਨੱਠ ਤੇ ਸਖ਼ਤ ਮਿਹਨਤ ਨਾਲ ਪੰਜਾਬੀ ਦੇ ਪ੍ਰਸਿੱਧ ਹਾਸ-ਵਿਅੰਗ ਲੇਖਕ ਪਿਆਰਾ ਸਿੰਘ ‘ਦਾਤਾ’ ਦੇ ਜੀਵਨ ਤੇ ਸ਼ਖਸੀਅਤ, ਉਨ੍ਹਾਂ ਬਾਰੇ ਲਿਖੇ ਰੇਖਾ-ਚਿੱਤਰ, ਮੁਲਾਕਾਤਾਂ, ਉਨ੍ਹਾਂ ਦੇ ਚੋਣਵੇਂ ਹਾਸ-ਵਿਅੰਗ ਲੇਖਾਂ, ਉਨ੍ਹਾਂ ਬਾਰੇ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਵੱਲੋਂ ਲਿਖੀਆਂ ਰਾਵਾਂ ਤੇ ਟਿੱਪਣੀਆਂ ਤੇ ਉਨ੍ਹਾਂ ਦੀਆਂ ਰਚੀਆਂ ਪੁਸਤਕਾਂ ਸਮੇਤ ਪੰਜ ਸੌ ਸਫੇ ਤੋਂ ਵੱਧ ਦਾ ਖਰੜਾ ਤਿਆਰ ਕਰ ਲਿਆ। ਦਾਤਾ ਜੀ ਦਾ ਵੱਡਾ ਬੇਟਾ ਕਹਿਣ ਲੱਗਾ: ਦਾਰ ਜੀ ਕਾਗਜ਼ ਵੀ ਵਧੀਆ ਲਾਉਣ ਨੂੰ ਕਹਿੰਦੇ ਹਨ, ਟਾਈਟਲ ਵੀ ਇਮਰੋਜ਼ ਤੋਂ ਬਣਾਉਣਾ ਹੈ, ਤਸਵੀਰਾਂ ਵੀ ਵਿਚ ਲਾਉਣੀਆਂ ਹਨ। ਮਾਇਆ ਆਊ ਕਿਥੋਂ? ਉਨ੍ਹਾਂ ਦਿਨਾਂ ਵਿਚ ਦਾਤਾ ਜੀ ਦੇ ਨੈਸ਼ਨਲ  ਪ੍ਰੈਸ ਦਾ ਕੰਮ ਬਹੁਤ ਢਿੱਲਾ ਸੀ, ਮੈਂ ਦਾਤਾ ਜੀ ਨਾਲ ਗੱਲ ਕੀਤੀ। ਕਹਿਣ ਲੱਗੇ: ਤੁਸੀਂ ਮੇਰੇ ਕੁਝ ਸੱਜਣਾਂ-ਮਿੱਤਰਾਂ ਕੋਲ ਜਾਓ, ਮੇਰਾ ਜਾਣਾ ਠੀਕ ਨਹੀਂ ਲਗਦਾ। ਸੌ ਰੁਪਏ ਤੋਂ ਵੱਧ ਕਿਸੇ ਤੋਂ ਨਹੀਂ ਲੈਣਾ। ਬਾਕੀ ਜੋ ਹੋਊ ਕਰ ਲਵਾਂਗੇ।” ਉਨ੍ਹਾਂ ਦਿਨਾਂ ਵਿਚ ਸੌ ਰੁਪਏ ਦਾ ਬੜਾ ਮੁੱਲ ਹੁੰਦਾ ਸੀ।
ਨੈਸ਼ਨਲ ਪ੍ਰੈਸ ਦੇ ਮਾਲਕ ਪਿਆਰਾ ਸਿੰਘ ‘ਦਾਤਾ’, ਨਵਯੁੱਗ ਪ੍ਰੈਸ ਦੇ ਮਾਲਕ ਭਾਪਾ ਪ੍ਰੀਤਮ ਸਿੰਘ ਅਤੇ ਜਨਤਕ ਪ੍ਰੈਸ ਦੇ ਮਾਲਕ ਗਿਆਨੀ ਜਸਵੰਤ ਸਿੰਘ ਤਿੰਨੇ ਪ੍ਰੀਤ ਨਗਰੀਏ ਸਨ ਅਤੇ ਤਿੰਨਾਂ ਦੀ ਮਿਸਾਲੀ ਦੋਸਤੀ ਦੀ ਸਾਹਿਤਕ ਹਲਕਿਆਂ ਵਿਚ ਬੜੀ ਚਰਚਾ ਸੀ। ਭਾਪਾ ਜੀ ਨੇ ਮਿਲਣਾ: ਅਜੀਤ ਜੀ, ਪਿਆਰਾ ਸਿੰਘ ਦੀ ਬੱਲੇ-ਬੱਲੇ ਕਰਾ ਦਿਓ, ਗਿਆਨੀ ਜੀ ਨੇ ਕਹਿਣਾ: ਪਿਆਰਾ ਸਿੰਘ ਨੂੰ ਅਮਰ ਕਰ ਦਿਓ। ਮੈਂ ਸਭ ਤੋਂ ਪਹਿਲਾਂ ਪੁਰਾਣੀ ਲਾਜਪਤ ਮਾਰਕੀਟ ਵਿਚ ਜਨਤਕ ਪ੍ਰੈਸ ਦੇ ਮਾਲਕ ਗਿਆਨੀ ਜੀ ਕੋਲ ਜਾਂਦਾ ਹਾਂ। ਉਹ ਕਿਧਰੇ ਗਏ ਹੋਏ ਸਨ, ਮੈਂ ਬੈਠ ਜਾਂਦਾ ਹਾਂ, ਥੋੜ੍ਹੀ ਦੇਰ ਬਾਅਦ ਉਹ ਆਏ, ਉਹ ਕੁਰਸੀ ‘ਤੇ ਬੈਠਣ ਹੀ ਲੱਗੇ ਸਨ ਕਿ ਇਕ ਬੰਦਾ ਉਨ੍ਹਾਂ ਕੋਲ ਭੱਜਾ-ਭੱਜਾ ਆਇਆ। ”ਗਿਆਨੀ ਜੀ, ਤੁਸੀਂ ਬਾਹਰ ਗਏ ਸੀ। ਆਹ ਸੌ ਸੌ ਦੇ ਨੋਟ ਤੁਹਾਡੀ ਅੰਦਰਲੀ ਫਤੂਈ ਤੋਂ ਡਿੱਗ ਪਏ ਸਨ। ਮੈਂ ਵੀ ਪਰੇ ਖੜ੍ਹਾ ਸੀ। ਮੇਰੇ ਨਜ਼ਰੀਂ ਪੈ ਗਏ, ਮੈਂ ਚੁੱਕ ਲਿਆਇਆਂ, ਨਹੀਂ ਤਾਂ ਕਿਸੇ ਹੋਰ ਨੇ ਚੁੱਕ ਲੈਣੇ ਸਨ। ”ਬੜਾ ਨੁਕਸਾਨ ਹੋ ਜਾਣਾ ਸੀ”
”ਨੁਕਸਾਨ ਕਾਹਦਾ। ਕਿਸੇ ਨਾ ਕਿਸੇ ਦੇ ਕੰਮ ਹੀ ਆਉਂਦੇ, ਮਾਇਆ ਦਾ ਬਹੁਤਾ ਮੋਹ ਨਹੀਂ ਕਰਨਾ ਚਾਹੀਦਾ” ਮੈਂ ਗਿਆਨੀ ਜੀ ਦਾ ਉੱਤਰ ਸੁਣ ਕੇ ਹੈਰਾਨ ਹੋ ਗਿਆ। ਏਨੇ ਨੂੰ ਇਕ ਪ੍ਰੈਸ ਵਰਕਰ ਆਇਆ: ਗਿਆਨੀ ਜੀ, ਪੰਜਾਹ ਰੁਪਏ ਚਾਹੀਦੇ ਹਨ, ਬੇਟਾ ਬੀਮਾਰ ਹੈ। ਘਰੋਂ ਸੁਨੇਹਾ ਆਇਆ ਹੈ।” ਗਿਆਨੀ ਜੀ ਨੇ ਦੋ ਸੌ ਰੁਪਏ ਦਿੰਦਿਆਂ ਕਿਹਾ: ਪੰਜਾਹਾਂ ਨਾਲ ਕੀ  ਬਣੂ? ਡਾਕਟਰ ਦੀ ਫੀਸ ਹੈ, ਦਵਾ-ਦਾਰੂ ਵੀ ਲੈਣੀ ਪਊ।” ਮੈਂ ਫੇਰ ਬੜਾ ਹੈਰਾਨ ਹੋਇਆ। ਸੋਚਿਆ, ਗਿਆਨੀ ਜੀ ਦੇ ਪ੍ਰੈਸ ਦਾ ਕੰਮ ਬਹੁਤ ਵਧੀਆ ਚਲਦਾ ਹੋਊ।
”ਗਿਆਨੀ ਜੀ, ਪੁਸਤਕ ਤਾਂ ਪੂਰੀ ਹੋ ਗਈ ਹੈ, ਪਰ ਛਾਪਣ ਵਿਚ ਸਮੱਸਿਆ ਆ ਰਹੀ ਹੈ।
”ਕੈਸੀ ਸਮੱਸਿਆ।” ਉਹ ਪਰੂਫ ਪੜ੍ਹ ਰਹੇ ਸਨ ਤੇ ਮੇਰੇ ਨਾਲ ਗੱਲਾਂ ਵੀ ਕਰ ਰਹੇ ਸਨ। ਉਨ੍ਹਾਂ ਦੇ ਕਹਿਣ ‘ਤੇ ਚਾਹ ਦੀ ਪਿਆਲੀ ਸਾਹਮਣਿਉਂ ਤੁਰੰਤ ਆ ਗਈ ਸੀ।
”ਮਾਇਆ ਦੀ ਸਮੱਸਿਆ। ਮੈਂ ਤੁਹਾਡੇ ਕੋਲੋਂ ਸੌ ਰੁਪਿਆ ਲੈਣ ਆਇਆ ਹਾਂ।”
ਉਨ੍ਹਾਂ ਫਤੂਹੀ ਵਿਚੋਂ ਨੋਟਾਂ ਦੀ ਦੱਥੀ ਕੱਢੀ ਤੇ ਸੌ ਸੌ ਦੇ ਪੰਜ ਨੋਟ ਮੇਰੀ ਜੇਬ ਵਿਚ ਠੋਸ ਦਿੱਤੇ। ਮੈਂ ਬੜਾ ਖੁਸ਼, ਬਾਗੋ-ਬਾਗ।

24 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਦੋਂ ਮੈਂ ਦਾਤਾ ਜੀ ਨੂੰ ਪੰਜੇ ਨੋਟ ਦਿੱਤੇ ਤਾਂ ਉਹ ਮੱਥੇ ‘ਤੇ ਹੱਥ ਮਾਰਦੇ ਹੋਏ ਕਹਿਣ ਲੱਗੇ: ਅਜੀਤ ਜੀ, ਇਹ ਤੁਸੀਂ ਕੀ ਕੀਤਾ? ਮੈਂ ਤੁਹਾਨੂੰ ਕਿਹਾ ਸੀ: ਸੌ ਤੋਂ ਵੱਧ ਤੁਸੀਂ ਕਿਸੇ ਤੋਂ ਨਹੀਂ ਲੈਣੇ। ਤੁਸੀਂ ਓਸ ਬੰਦੇ ਬਾਰੇ ਕੁਝ ਵੀ ਨਹੀਂ ਜਾਣਦੇ।
-ਕੀ ਮਤਲਬ?
-ਇਹ ਬੰਦਾ ਅਸਲੋਂ ਦਰਵੇਸ਼ ਹੈ। ਲੋਕ-ਸੇਵਾ ਦਾ ਭੂਤ ਹਮੇਸ਼ਾ ਸਿਰ ‘ਤੇ ਸਵਾਰ ਰਹਿੰਦਾ ਹੈ, ਲੋਕਾਂ ਕੋਲੋਂ ਸੂਦ ‘ਤੇ ਪੈਸੇ ਲੈਣੇ ਤੇ ਹਰ ਜਣੇ-ਖਣੇ ਨੂੰ ਜੇ ਉਹ ਦਸ ਮੰਗੇ ਤਾਂ ਪੰਜਾਹ ਫੜਾ ਦੇਣੇ। ਵਰਕਰਾਂ ਦੀ ਤਾਂ ਗੱਲ ਹੀ ਛੱਡੋ, ਜੇ ਕੋਈ ਲੋੜਵੰਦ ਪੁੱਛ-ਪੁਛਾ ਕੇ ਜਨਤਕ ਪ੍ਰੈਸ ਆ ਜਾਵੇ, ਪਹਿਲਾਂ ਤਾਂ ਉਹਨੂੰ ਚਾਹ ਪਾਣੀ ਤੇ ਰੋਟੀ ਛਕਾਉਣਗੇ, ਕੱਪੜੇ ਲੈ ਕੇ ਦੇਣਗੇ। ਸੌਣ ਲਈ ਥਾਂ ਵੀ। ਇਨ੍ਹਾਂ ਕੋਲ ਪੰਜਾਬੀ ਦੇ ਕਈ ਅਖਬਾਰ ਛਪਦੇ ਹਨ। ਕਈ ਵਾਰ ਪੱਲਿਉਂ ਕਾਗਜ਼ ਲਾਉਣਗੇ ਤੇ ਛਾਪ ਕੇ ਛਪਾਈ ਦੇ ਪੈਸੇ ਵੀ ਨਹੀਂ ਮੰਗਣੇ। ਸਗੋਂ ਪੁੱਛਣਗੇ: ਮਾਇਆ ਦੀ ਜਦੋਂ ਲੋੜ ਪਈ ਤਾਂ ਸੰਗਣਾ ਨਹੀਂ। ਹਜ਼ਾਰਾਂ ਰੁਪਏ ਦਾ ਕਰਜ਼ਾ ਇਨ੍ਹਾਂ ਦੇ ਸਿਰ ‘ਤੇ ਹੈ।” ਅਗਲੇ ਦਿਨ ਮੈਂ ਜਨਤਕ ਪ੍ਰੈਸ ਗਿਆ। ਚਾਰ ਸੌ ਰੁਪਏ ਮੇਜ਼ ‘ਤੇ ਰੱਖ ਵਾਪਸ ਭੱਜ ਆਇਆ।
ਦਾਤਾ ਜੀ ਨੇ ਮੈਨੂੰ ਕਈ ਵਾਰ ਦੱਸਿਆ ਸੀ ਕਿ ਵੰਡ-ਵੇਲੇ ਗੁਰਬਖਸ਼ ਸਿੰਘ ਪ੍ਰੀਤ ਨਗਰ ਛੱਡ ਕੇ ਪ੍ਰੈਸ ਤੇ ਅਮਲੇ ਸਮੇਤ ਮਹਿਰੌਲੀ (ਦਿੱਲੀ) ਆ ਗਏ ਸਨ। ਏਥੇ ਵੀ ਗਿਆਨੀ ਜੀ 11-12 ਮੀਲ ਪਹਿਲਾਂ ਤਾਂ ਸਾਈਕਲ ਉਤੇ ਪ੍ਰੈਸ ਆਉਂਦੇ ਤੇ ਫੇਰ ਲੋਕ-ਸੇਵਾ ਵਿਚ ਲੱਗ ਜਾਂਦੇ।
¸ਲੋਕ ਸੇਵਾ ਕੀ?
¸ਸਾਈਕਲ ਪਿੱਛੇ ਦਰੀ, ਮੂਹਰੇ ਹੈਂਡਲ ਨਾਲ ਥੈਲਿਆਂ ਵਿਚ ਸਲੇਟਾਂ-ਤਖਤੀਆਂ, ਕਲਮਾਂ-ਦਵਾਤਾਂ ਤੇ ਨਾਲ ਜਗ ਰਹੀ ਲਾਲਟੈਨ। ਦਰੀ ਵਿਛਾਉਂਦੇ ਗਰੀਬ ਤੇ ਪਛੜੇ ਲੋਕਾਂ ਦੇ ਬੱਚੇ ਤੇ ਵੱਡੇ ਪੜ੍ਹਨ ਲਈ ਆ ਜਾਂਦੇ, ਇਕ ਵਾਰ  ਨਾਨਕ ਸਿੰਘ ਨਾਵਲਿਸਟ ਮਹਿਰੌਲੀ ਆ ਗਏ ਜਦੋਂ ਗਿਆਨੀ ਜੀ ਤੇ ਉਨ੍ਹਾਂ ਦੀ ਧਰਮ ਪਤਨੀ ਮਹਿੰਦਰ ਪੜ੍ਹਾਉਣ ਲਈ ਜਾ ਰਹੇ ਸਨ।
¸ਗਿਆਨੀ ਜੀ ਕਿੱਥੇ ਜਾ ਰਹੇ ਹੋ?” ਨਾਨਕ ਸਿੰਘ ਨੇ ਪੁੱਛਿਆ।
¸”ਇਹ ਸਭ ਤੁਹਾਡੀ ਹੀ ਦੇਣ ਹੈ।” ਗਿਆਨੀ ਜੀ ਨੇ ਕਿਹਾ।
¸”ਮੇਰੀ ਦੇਣ ਏਥੇ ਕਿਥੋਂ ਆ ਗਈ?” ਨਾਨਕ ਸਿੰਘ ਨੇ ਹੈਰਾਨ ਹੋ ਕੇ ਪੁੱਛਿਆ।
¸ਮੈਂ ਜਦੋਂ ਤੁਹਾਡਾ ਨਾਵਲ ‘ਚਿੱਟਾ ਲਹੂ’ ਪੜ੍ਹਿਆ ਸੀ ਤਾਂ ਉਦੋਂ ਹੀ ਧਾਰ ਲਿਆ ਸੀ ਕਿ ਮੈਂ ਨਾਵਲ ਦੇ ਨਾਇਕ ਬਚਨ ਸਿੰਘ ਬਣਨ ਦਾ ਯਤਨ ਕਰਨਾ ਹੈ।”
¸ਇਹ ਮਹਿੰਦਰ ਜੀ ਕਾਹਦੇ ਵਾਸਤੇ ਜਾ ਰਹੇ ਹਨ?” ਨਾਨਕ ਸਿੰਘ ਨੇ ਫੇਰ ਪੁੱਛਿਆ।
¸”ਇਹ ਨਾਵਲ ਦੀ ਨਾਇਕਾ ਸੁੰਦਰੀ ਬਣ ਕੇ ਮੇਰਾ ਸਾਥ ਦੇ ਰਹੇ ਹਨ। ਇਹ ਸੂਈ-ਧਾਗਾ ਤੇ ਬਟਨ ਨਾਲ ਲੈ ਕੇ ਮੇਰੇ ਨਾਲ ਜਾਂਦੇ ਹਨ। ਕਈ ਬੱਚਿਆਂ ਦੇ ਝੱਗਿਆਂ ਦੇ ਬਟਨ ਟੁੱਟੇ ਹੁੰਦੇ ਹਨ, ਕਈਆਂ ਦੇ ਕੱਪੜੇ ਫਟੇ ਹੁੰਦੇ ਹਨ। ਇਹ ਬਟਨ ਲਾਉਣ ਤੇ ਸਿਉਣ ਦਾ ਕੰਮ ਕਰਦੇ ਹਨ, ਮੈਂ ਪੜ੍ਹਾਉਂਦਾ ਹਾਂ।”
ਉਦੋਂ ਡਾ. ਐਮ.ਐਸ. ਰੰਧਾਵਾ ਦਿੱਲੀ ਦੇ ਡੀ.ਸੀ. ਹੁੰਦੇ ਸਨ। ਡਾ. ਰੰਧਾਵਾ ਨੇ ਜਦੋਂ ਗਿਆਨੀ ਜੀ ਦੀ ਇਹ ਸ਼ੋਭਾ ਸੁਣੀ ਤਾਂ ਉਹ ਇਕ ਦਿਨ ਆਪ ਮਹਿਰੌਲੀ ਆ ਗਏ, ਕਹਿਣ ਲੱਗੇ: ਦੇਖ ਭਾਈ ਗਿਆਨੀ ਜਸਵੰਤ ਸਿੰਘ ਤੂੰ ਸਾਰੇ ਕੰਮ ਛੱਡ ਕੇ ਏਹੀ ਕੰਮ ਕਰੀ ਜਾ। ਤੇਰੀ ਤਨਖਾਹ ਦਿੱਲੀ ਸਰਕਾਰ ਦੇਵੇਗੀ।” ਗਿਆਨੀ ਜੀ ਕਹਿਣ ਲੱਗੇ ”ਰੰਧਾਵਾ ਸਾਹਿਬ, ਫੇਰ ਸੇਵਾ ਕਾਹਦੀ, ਤਨਖਾਹ ਨਾਲ ਤਾਂ ਮੈਂ ਤੁਹਾਡਾ ਨੌਕਰ ਹੋ ਗਿਆ। ਆਪਦੀ ਬੜੀ ਮਿਹਰਬਾਨੀ।” ਰੰਧਾਵਾ ਸਾਹਿਬ ਹੈਰਾਨ ਹੋ ਕੇ ਵਾਪਸ ਚਲੇ ਗਏ।
ਗਿਆਨੀ ਜੀ ਸੱਚਮੁੱਚ ਦੇ ਗਿਆਨੀ ਸਨ। ਉਨ੍ਹਾਂ ਸ.ਸ. ਅਮੋਲ ਸਾਹਿਬ ਦੇ ਗਿਆਨੀ ਕਾਲਜ ਤੋਂ ਗਿਆਨੀ ਕੀਤੀ ਸੀ। ਉਨ੍ਹਾਂ ਕਹਾਣੀਆਂ ਵੀ ਲਿਖੀਆਂ ਸਨ, ਜਿਨ੍ਹਾਂ ਨੂੰ ਪੜ੍ਹ ਕੇ ਉਹ ਕਾਲਜ ਵਿਚ ਸੁਣਾਉਂਦੇ ਵੀ ਸਨ। ਉਨ੍ਹਾਂ ਦਾ ਤਖੱਲੁਸ ‘ਦੋਸਤ’ ਸੀ¸ ਗਿ. ਜਸਵੰਤ ਸਿੰਘ ‘ਦੋਸਤ’। ਉਨ੍ਹਾਂ ਦਾ ਇਕ ਕਹਾਣੀ-ਸੰਗ੍ਰਹਿ ‘ਅੱਜ ਦੀ ਕਹਾਣੀ’ 1944-45 ਵਿਚ ਛਪਿਆ ਸੀ।
ਇਕ ਦਿਨ ਗਿਆਨੀ ਜੀ ਦੇ ਵੱਡੇ ਬੇਟੇ ‘ਚੰਨ’ ਨੇ ਕਿਹਾ: ਦਾਰ ਜੀ, ਤੁਸੀਂ ਕਰਜ਼ਾ ਚੁੱਕ-ਚੁੱਕ ਕੇ ਲੋਕਾਂ ਨੂੰ ਦੇ ਰਹੇ ਹੋ। ਪ੍ਰੈਸ ਵਿਚੋਂ ਤਾਂ ਮੂਲ ਦਾ ਵਿਆਜ ਹੀ ਮਸਾਂ ਨਿਕਲਦਾ ਹੈ। ਸਾਡਾ ਕੀ ਬਣੇਗਾ? ਉੱਤਰ ਸੀ: ਤੁਹਾਨੂੰ ਦੋਹਾਂ ਭਰਾਵਾਂ ਨੂੰ (ਚੰਨ ਤੋਂ ਛੋਟਾ ਅਮਰਜੀਤ ਹੈ) ਕਿਸੇ ਗੱਲ ਦੀ ਘਾਟ ਨਹੀਂ ਰਹਿਣੀ। ਇਕ-ਇਕ ਦੁਕਾਨ ਤੁਹਾਨੂੰ ਲੈ ਦਿੱਤੀ ਹੈ। ਮੈਨੂੰ ਸੇਵਾ ਵਾਲੇ ਪਾਸਿਉਂ ਰੋਕੋ ਨਾ।
ਪੰਜਾਬ ਹਾਊਸ ਵਿਚ ਦਾਤਾ ਜੀ ਬਾਰੇ ਮੇਰੀ ਸੰਪਾਦਿਤ ਪੁਸਤਕ ਉਦੋਂ ਦੇ ਸਪੀਕਰ ਗੁਰਦਿਆਲ ਸਿੰਘ ਢਿੱਲੋਂ ਨੇ ਰਿਲੀਜ਼ ਕੀਤੀ। ਗਿ. ਗੁਰਮੁੱਖ ਸਿੰਘ ‘ਮੁਸਾਫਰ’ ਵਿਸ਼ੇਸ਼ ਮਹਿਮਾਨ ਸਨ। ਗਿਆਨੀ ਜੀ ਖੁਸ਼ ਹੋ ਕੇ ਕਹਿਣ ਲੱਗੇ ਅਜੀਤ ਜੀ, ਇਹ ਕੰਮ ਸਿਰਫ ਤੁਸੀਂ ਕਰ ਸਕਦੇ ਸੀ। ਮੈਂ ਬਹੁਤ ਖੁਸ਼ ਹਾਂ, ਪਰ ਇਹ ਖੁਸ਼ੀ ਥੋੜ੍ਹ ਚਿਰੀ ਰਹੀ। ਗਿਆਨੀ ਜੀ ਦਮੇ ਦੀ ਬੀਮਾਰੀ ਨਾਲ ਸਾਡਾ ਸਾਥ ਛੱਡ ਗਏ ਸਨ। ਏਹੋ ਜੇਹੀ ਦਰਵੇਸ਼ੀ ਅੱਜ ਤੀਕ ਨਹੀਂ ਲੱਭੀ।

ਡਾ. ਅਜੀਤ ਸਿੰਘ * ਮੋਬਾਈਲ: 097172-65683


 

24 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

nice sharing Janab..!!

24 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ.....tfs.....

24 Dec 2012

Reply