|
|
|
|
|
|
Home > Communities > Punjabi Poetry > Forum > messages |
|
|
|
|
|
ਦੁਆ |
ਦੁਆ ਕਿਸੇ ਲਈ ਮੰਗੀ ਦੁਆ,ਅੰਤਰ ਆਤਮਾ ਦੀ ਅਵਾਜ਼ ਹੈ। ਜੋ ਸੁਣਾਈ ਨਾ ਦੇਵੇ ਮੁਗਧ ਮਨ ਨੂੰ ਅਨੁਹਦ ਨਾਦ ਹੈ।
ਮੇਰੇ ਲਈ ਤਾਂ ਹੈ ਅਸ਼ੀਰਵਾਦ ਜ਼ਿੰਦਗੀ ਸਕੂਨ ਭਰਪੂਰ, ਗਰੀਬ ਲਈ ਹੱਥ ਉਠਾਕੇ ਵੇਖ ਤਾਂ ਕਿੰਨਾਂ ਸੁਵਾਦ ਹੈ ।
ਇੱਕ ਅੱਗੇ ਜਦ ਮੈਂ ਝੁੱਕ ਵੇਖਿਆ ਸਾਹਮਣੇ ਧੂੰਦੂਕਾਰ ਸੀ, ਜਾਂ ਤੂੰ ਹੈ ਜਾਂ ਮੈਂ ਹਾਂ ਜਾਂ ਫਿਰ ਝਰਨਾਹਟ ਦਾ ਸਾਜ਼ ਹੈ।
ਅੱਖਰਾਂ ਦੇ ਅਰਥ ਜ਼ਿੰਦਗੀ ਸ਼ਬਦ ਖੋਜਦਿਆਂ ਗੁਜਾਰਤੀ, ਮੂਲ ਤੋਂ ਬੇਪ੍ਰਵਾਹ ਬੰਦਾ ਸਿਰਫ ਬੋਲਦਾ ਅਲਫ਼ਾਜ਼ ਹੈ।
ਦੀਪ ਤਾਂ ਇਨਸਾਨ ਲਈ ਰੌਸ਼ਨੀ ਪੱਥਰਾਂ ਨੂੰ ਕੀ ਲੋੜ ਹੈ, ਮਨ ਅੰਦਰ ਝਾਕਨਾ ਇਨਸਾਨੀ ਨਜ਼ਰ ਦਾ ਅੰਦਾਜ਼ ਹੈ।
|
|
17 Nov 2015
|
|
|
|
ਊਚੀ ਅਤੇ ਸੁੱਚੀ ਸੋਚ | ਬਹੁਤ ਸੁੰਦਰ ਅੰਦਾਜ਼ !
ਫੋਰਮ ਤੇ ਸਾਂਝਿਆਂ ਕਰਨ ਲਈ ਧੰਨਵਾਦ, ਸਿੰਘ ਸਾਹਿਬ ਜੀ |
ਊਚੀ ਅਤੇ ਸੁੱਚੀ ਸੋਚ | ਬਹੁਤ ਸੁੰਦਰ ਅੰਦਾਜ਼ !
ਇਨਸਾਨੀਅਤ ਦੇ ਮਾਦੇ ਦੀ ਗੱਲ, ਕਿਸੇ ਲਈ ਅਰਦਾਸ ਦੀ ਗੱਲ, ਵਿਚਾਰ ਦੀ ਗੱਲ - ਅਸਲ ਪਰੋਪਕਾਰ ਦੀ ਗੱਲ |
ਫੋਰਮ ਤੇ ਸਾਂਝਿਆਂ ਕਰਨ ਲਈ ਧੰਨਵਾਦ, ਸਿੰਘ ਸਾਹਿਬ ਜੀ |
|
|
17 Nov 2015
|
|
|
|
|
waah,.........kya baat hai g,...........so good
|
|
29 Nov 2015
|
|
|
|
ਇੰਤਖਾਬ ਮੈਂ ਕੁਛ ਤੋ ਕਮੀ ਰਹੀ ਹੋਗੀ,
ਤਿਮਾਰਦਾਰੀ ਮੇ ਤੇਰੀ ਨਮੀ ਰਹੀ ਹੋਗੀ,
ਦੇ ਕਰ ਬਦ ਦੁਆ ਸ਼ਾਇਦ ਵੁਹ ਗੁਜਰੇ,
ਐਸੇ ਹੀ ਦੋਸਤੀ ਕੀ ਬੇਕਦਰੀ ਕਹੀ ਹੋਗੀ
|
|
06 Dec 2015
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|