Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫ਼ਿਰ ਵੀ ਅਸੀਂ ਦੁਆਵਾਂ ਮੰਗੀਏ -- ਬਾਬਾ ਬੇਲੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਫ਼ਿਰ ਵੀ ਅਸੀਂ ਦੁਆਵਾਂ ਮੰਗੀਏ -- ਬਾਬਾ ਬੇਲੀ


ਸਾਡੀ ਧੀ ਦੇ ਚਿਹਰੇ ਉੱਤੇ ਛਿੱਟੇ ਪੈਣ ਤੇਜ਼ਾਬਾਂ ਦੇ,
ਪਰ ਹਾਕਮ ਜੀ ਆਖੀ ਜਾਵੇ ਅਮਨ ਹੈ ਵਿਚ ਪੰਜਾਬਾਂ ਦੇ......

ਮੰਨਿਆ ਸਭ ਕੁਝ ਠੀਕ ਹੀ ਆਖੇਂ, ਗੱਲ ਤੇਰੀ ਵਿਚ ਤਰਕ ਬੜਾ ਏ,
ਸਾਡੀ ਧੀ ਤੇ ਤੇਰੀ ਧੀ ਵਿਚ, ਪਰ ਹਾਕਮ ਜੀ, ਫਰਕ ਬੜਾ ਏ.......

ਤੇਰੀ ਧੀ ਮਹਿਫੂਜ਼ ਹਮੇਸ਼ਾ, ਸਿਰ 'ਤੇ ਰਹਿਣ ਸੁਰੱਖਾ-ਛਤਰੇ,
ਕੱਲਮ-ਕੱਲੀ ਆਉਂਦੀ-ਜਾਂਦੀ, ਸਾਡੀ ਧੀ ਨੂੰ ਹਰਦਮ ਖਤਰੇ,

ਜੇ ਕੋਈ ਬਾਬਲ, ਪੱਤ ਦਾ ਰਾਖਾ, ਜਾਬਰ ਨੂੰ ਸਮਝਾਵੇ ਰੋਕੇ,
ਉਹਦੇ ਸਿਰ ਤਲਵਾਰਾਂ ਟੋਕੇ, ਜਾਂ ਗੋਲੀ ਜਰਵਾਣਾ ਠੋਕੇ.......

ਤੈਨੂੰ ਸਭ ਕੁਝ ਠੀਕ ਹੀ ਲੱਗੇ, ਤੈਨੂੰ ਦਿਸਦੀ ਤੇਰੀ ਧੀ ਹੈ,
ਸਹਿਣਾ ਸਭ ਕੁਝ ਸਾਨੂੰ ਪੈਂਦੇ, ਸਾਡੀ ਧੀ ਦਾ ਤੈਨੂੰ ਕੀ ਹੈ????

ਤੈਨੂੰ ਇਹ ਸਮਝਾਵੇ ਕਿਹੜਾ, ਕਿਹੜੀ ਘਟਨਾ ਕਿੰਝ ਨਾ ਹੋਵੇ,
ਹਾਕਮ ਜੀ! ਲਾਚਾਰਾਂ ਵਾਂਗੂੰ, ਤੇਰੀ ਜਿੰਦੜੀ ਪਿੰਜ ਨਾ ਹੋਵੇ,
ਫ਼ਿਰ ਵੀ ਅਸੀਂ ਦੁਆਵਾਂ ਮੰਗੀਏ,
ਤੇਰੀ ਧੀ ਨਾਲ ਇੰਝ ਨਾ ਹੋਵੇ,
ਤੇਰੀ ਧੀ ਨਾਲ ਇੰਝ ਨਾ ਹੋਵੇ....................

© ਬਾਬਾ ਬੇਲੀ

31 Jan 2013

miss mann
miss
Posts: 14
Gender: Female
Joined: 23/Dec/2011
Location: bathinda
View All Topics by miss
View All Posts by miss
 

its right bilkul sahi kiha ji .....bilkul is tra he hunda aa sade india ch

 

31 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Thanks..

31 Jan 2013

Reply