Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁੱਖ ਸੱਜਣਾਂ ਦੇ ਹਾਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਦੁੱਖ ਸੱਜਣਾਂ ਦੇ ਹਾਏ

,

 

ਦੁੱਖ ਸੱਜਣਾਂ ਦੇ ਹਾਏ !
ਜਿਵੇਂ ਕੀਮਤੀ ਸਿਤਾਰਾ,
ਲੈ ਉੱਚੀਆਂ ਪੁਲਾਘਾਂ
ਅੰਬਰਾਂ ਤੋਂ ਟੁੱਟ ਨੀਂ ਗਿਆ,
ਫ਼ਰਾਟੇ ਫਰਾਂ ਵਾਲਾ
ਚੁੱਕ ਸੱਜਣਾਂ ਦੀ ਟੈਚੀ,
ਉਹਲੇ ਬੱਦਲਾਂ ਦੇ ਲੁਕ ਨੀ ਗਿਆ

 

ਮਿੱਤਰਾਂ ਦਾ ਖ਼ੱਤ ਆਇਆ,
ਖ਼ੱਤ ਵਿੱਚ ਦੱਸੀਆਂ ਦਾ,
ਡਾਕੇ ਵਾਲਾ ਗਾਹ
ਹੈ ਪਿਆ,
ਲੱਗਦਾ ਹੈ ਡਾਕ ਵਾਲਾ

ਖੋਲ੍ਹ ਕੇ ਲਿਫ਼ਾਫ਼ਾ
ਘੁੰਢ ਲੁਕੀਆਂ ਤੋਂ ਚੁੱਕ ਨੀਂ ਗਿਆ

 

ਸੱਜਣਾਂ ਨੂੰ ਕਿਸੇ ਹੱਥ
ਘੱਲਿਆ ਸੁਨੇਹਾ,
ਮੈਂ ਖ਼ਿਆਂ,
ਦਿਲ ਸਾਡਾ ਮੰਜੇ ਤੇ ਪਿਆ,
ਬੋਲ,ਰਿੰਡਾਂ ਤੋਂ ਵੀ ਕੌੜ੍ਹਾ

ਸੱਜਣਾਂ ਸੁਣਾਇਆ,
ਕੁੱਝ ਅੱਖੀਆਂ ਚੋਂ ਭੁੱਕ ਨੀਂ ਗਿਆ

 

ਲਾਰਾ ਮੁੜਨੇ ਦਾ ਹਾਏ !
ਬੜੀ ਚੀਸ ਦਿੰਦਾ ਯਾਰਾ
ਜਿਹੜਾ,
ਜਾਣ ਲੱਗੇ ਦੇ ਸੈਂ ਗਿਆ,
ਵੇਖ ਲਿਆ ਚੱਬ
ਗੁੱੜ ਲੱਗੀਆਂ ਦਾ ਸਾਰਾ,
ਭੈੜਾ ਹਲੇ ਤੱਕ ਸੰਘ ਤੇ ਪਿਆ

 

ਕਦੇ ਸਕੀਆਂ ਨਾਂ ਹੋਈਆਂ,
ਦਰਿਆ-ਪਾਰੀਏ, ਵਲੈਤਾਂ
ਲਹੂ ਜਿਗਰਾਂ ਦਾ ਕਹਿਣਗੇ
ਪਿਲਾ,
ਮਾਰ ਗਿਆ ਸਾਨੂੰ ਪਰ,
ਝੱਲ ਸਾਨੂੰ ਸਾਡਾ,
ਜਿਹੜਾ ਅੱਲ੍ਹਿਆਂ ਚੋਂ ਸੀਤਾ ਨਾ ਗਿਆ

 

ਦੁੱਖ ਲੱਗੀਆਂ ਦੇ ਹਾਏ !
ਜਿਵੇਂ,
ਸੋਚਾਂ ਦਾ ਕੁਹਾੜਾ,
ਦਿਲ ਦੀਆਂ ਡੇਕਾਂ ਨੂੰ ਪਿਆ,
ਚੀਰ ਗਿਆ ਫੱਟ
ਪਾ ਗਿਆ ਉਜਾੜਾ
ਝੋਰਾ ਸੱਜਣਾਂ ਦਾ ਲੁੱਟ ਨੀਂ ਗਿਆ

 

ਦੁੱਖ ਸੱਜਣਾਂ ਦੇ ਹਾਏ !
ਜਿਵੇਂ ਕੀਮਤੀ ਸਿਤਾਰਾ,
ਲੈ ਉੱਚੀਆਂ ਪੁਲਾਘਾਂ
ਅੰਬਰਾਂ ਤੋਂ ਟੁੱਟ ਨੀਂ ਗਿਆ,

 

dukkh sajjanan de hae !

jiven kimati sitara,

lai ucchian pulangan

ambaran ton tutt nin gia,

farate pharan vala

chukk sajjanan di taichi,

uhale baddalan de luk ni gia

 

mittaran da khatt aia,

khatt vicch dassian da,

dake vala gaah

hai pia,

laggada hai daak vala

kholh ke lifafa

ghundh lukian ton chukk nin gia

 

sajjanan nun kise hatth

ghallia suneha,

main khian,

dil sada manje te pia,

bol, rindan ton vi kaurha

sajjanan sunaia,

kujjh akkhian chon bhukk nin gia

 

lara murhne da hae !

barhi chees dinda yara

jehara,

jaan lagge de sain gia,

vekh lia chabb

gurrh laggian da sara,

bhaira hale takk sangh te pia

 

kade sakian nan hoian,

daria-parie, valaitan

lahu jigaran da kehnage

pila,

mar gia sanun par,

jhall sanun sada,

jihara allhian chon seeta na gia

 

dukh laggian de hae !

jiven,

sochan da kuhara,

dil dian dekan nun pia,

cheer gia phatt

pa gia ujara

jhora sajjanan da lutt nin gia

 

dukkh sajjanan de hae !

jiven kimati sitara,

lai ucchian pulangan

ambaran ton tutt nin gia,

14 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Bahut khoob ji... kamaal kar ti !!!

14 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Vadhia jee...keep it up..!!

14 Jun 2010

Reply