Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਏਦਾਂ ਦਾ ਕੋਈ ਕਾਸ਼ ਕਰਿਸ਼ਮਾ ਕਰ ਜਾਵੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਏਦਾਂ ਦਾ ਕੋਈ ਕਾਸ਼ ਕਰਿਸ਼ਮਾ ਕਰ ਜਾਵੇ

ਏਦਾਂ ਦਾ ਕੋਈ ਕਾਸ਼ ਕਰਿਸ਼ਮਾ ਕਰ ਜਾਵੇ
ਸਾਲ ਨਵਾਂ ਇਹ, ਨਾਲ ਮੁਹੱਬਤ ਭਰ ਜਾਵੇ

ਸੁਖ਼ਨ-ਸਵੇਰਾ ਬਹੁੜੇ, ਕੋਈ ਸਚਮੁਚ ਦਾ,
ਸ਼ੈਤਾਨਾਂ ਦਾ ਪਾਪ ਸਦਾ ਲਈ ਮਰ ਜਾਵੇ

ਏਦਾਂ ਦਾ ਵਰਤਾਰਾ ਕਰੀਏ ਰਲ਼ਮਿਲ਼ ਕੇ,
ਇਨਸਾਨਾਂ ਤੋਂ ਖ਼ੁਦ ਇਨਸਾਨ ਨਾ ਡਰ ਜਾਵੇ

ਅੰਧਵਿਸ਼ਵਾਸਾਂ ਵਾਲਾ ਹੋਵੇ ਪਰਦਾਫ਼ਾਸ਼,
ਵੈਦ ਸਿਆਣਾ ਠੀਕ ਸਮੇਂ ਨੂੰ ਕਰ ਜਾਵੇ

ਦੁਨੀਆ ਭਰ ਵਿਚ ਭੁੱਖ ਰਹੇ ਨਾ ਲਾਚਾਰੀ,
ਮਿਹਨਤ ਦਾ ਨਾ ਪਾਕਿ ਮੁਕੱਦਮਾ ਹਰ ਜਾਵੇ

ਏਦਾਂ ਦਾ ਕੋਈ ਮੌਸਮ ਆਵੇ, ਹਰ ਪਾਸੇ,
ਪਿਆਰ ਕਰੁੰਬਲਾਂ ਮੌਲ਼ਣ ਨਫ਼ਰਤ ਮਰ ਜਾਵੇ

ਸ਼ਾਲਾ! ਮੁਕ ਜਾਵੇ ਇਹ ਦੌਰ ਦਲਿੱਦਰ ਦਾ,
ਅਪਣੀ ਛਾਂ ਨੂੰ ਦੇਖ, ਕੋਈ ਨਾ ਡਰ ਜਾਵੇ ... ਜਤਿੰਦਰ ਲਸਾਰਾ

01 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ......tfs.....

01 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

kash sachi edan ho jave... tfs vir ji

02 Jan 2013

Reply