Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਪੁੱਛਿਆ ਇਹ ਬੀਬੀ ਕੌਣ ? :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਮੈਂ ਪੁੱਛਿਆ ਇਹ ਬੀਬੀ ਕੌਣ ?

ਅੱਜ ਵੀ ਹੱਥ ਵਿਚ ਝਾੜੂ ਫੜ ਕੇ
ਨੰਗੇ ਪੈਰੀ ਪੋੜੀਆਂ ਚੜ੍ਹ ਕੇ

ਸਿਰ ਦਾ ਪੱਲੂ ਠੀਕ ਜਿਹਾ ਕਰ ਕੇ
ਰੋਂਦੀ ਨਹੀ ਹੁਣ ਅੰਦਰ ਵੜ੍ਹ ਕੇ

ਮੈਂ ਪੁੱਛਿਆ ਇਹ ਬੀਬੀ ਕੌਣ ?
ਉਸ ਨੇ ਦੱਸਿਆ ਕਰ ਨੀਵੀਂ ਧੌਣ

ਮਾਪਿਆਂ ਦੀ ਇੱਕਲੌਤੀ ਧੀ ਹੈ
ਇਸ ਦਾ ਨਾ ਪਰ ਕੋਈ ਜੀਅ ਹੈ

ਨਾ ਇਹ ਵਿਆਹੀ, ਨਾ ਕੁਵਾਰੀ
ਡੋਲੀ ਦੀ ਸੀ ਜਦੋ ਤਿਆਰੀ

ਇਸ ਦੇ ਸਿਰ ਦਾ ਸਾਈਂ ਮੁੱਕਿਆ
ਮੁੜ ਕੇ ਵਿਹੜੇ ਕੋਈ ਨਾ ਢੁੱਕਿਆ

ਫਿਰ ਇਸ ਦੀ ਅੱਖ ਪੱਥਰ ਹੋਈ
ਮੁੜ ਕੇ ਨਾ ਫਿਰ ਕਦੇ ਇਹ ਰੋਈ

ਇਹ ਤਾਂ ਰਹੀ ਇਬਾਦਤ ਕਰਦੀ
ਜ਼ਿੰਦਗੀ ਹੀ ਬਸ ਖੇਡ ਗਈ ਜੂਆ

ਅੰਦਰ ਦਰਦ ਲਪੇਟੀ ਬੈਠੀ
ਸਾਰੇ ਪਿੰਡ ਦੀ ਲੱਗੇ ਭੂਆ .....ਰਾਜ ਕੌਰ

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਰੇ ਪਿੰਡ ਦੀ ਲੱਗੇ ਭੂਆ.......

 

 

ਵਾਹ ਬਹੁਤ ਖੂਬਸੂਰਤ ਰਚਨਾ......tfs.....

26 Dec 2012

Reply