|
|
|
|
|
|
Home > Communities > Punjabi Literature > Forum > messages |
|
|
|
|
|
ਇਹ ਚੈਨ ਨਕਲੀ ਹੈ |
ਅੱਧਖੜ ਉਮਰ ਦੀ ਔਰਤ ਆਪਣੇ ਕਮਰੇ ਵਿੱਚ ਤਿਆਰ ਹੁੰਦਿਆਂ ਆਪਣੇ ਪੱਤੀ ਨੂੰ ਅਵਾਜ਼ ਮਾਰ ਕੇ ਬੋਲੀ ਜੇ ਕਹੋ ਤਾਂ ਮੈਂ ਆਪਣੀ ਭੋਲੀ ਨੂੰ ਮਿਲ ਆਵਾਂ ਕਾਫ਼ੀ ਦਿਨਾਂ ਤੋਂ ਉਸ ਦਾ ਕੋਈ ਸੁੱਖ ਸੁਨੇਹਾ ਨਹੀਂ ਆਇਆ।ਮੈਨੂੰ ਤਾਂ ਪਹਿਲਾਂ ਹੀ ਲਗਦਾ ਸੀ ਅੱਜ ਕਿਤੇ ਜਾਣ ਦੀ ਤਿਆਰੀ ਲਗਦੀ ਆ ।ਜਨਾਬ ਦਾ,ਧੀ ਨੂੰ ਮਿਲਨ ਜਾਣ ਦਾ ਤਾਂ ਬਹਾਨਾ ਏ ਜਾਣਾ ਤਾਂ ਕੁੜਮਾਂ ਦੇ ਆ,ਪੱਤੀ ਆਪਣੇ ਮਜ਼ਾਕੀਆ ਮੂੜ ਵਿੱਚ ਬੋਲਿਆ।ਆਪਣੀ ਨਹੀਂ ਤਾਂ ਮੇਰੀ ਉਮਰ ਦਾ ਖਿਆਲ ਕਰੋ ਤੁਹਾਨੂੰ ਹਰ ਵਕਤ ਮਖੌਲ ਹੀ ਸੁੱਝਦਾ ਹੈ, ਉਦਾਂ ਨਹੀਂ ਕਹਿੰਦੇ ਕੇ ਇੱਕਲੀ ਨੂੰ ਜਾਣ ਨਹੀਂ ਦੇਣਾ।ਪਤਨੀ ਵੀ ਉਸੇ ਲਹਿਜੇ ਵਿੱਚ ਬੋਲੀ। ਚੰਗਾ ਭਈ ਤੇਰੀ ਮਰਜ਼ੀ ਕੁੜੀ ਲਈ ਕੁੱਝ ਲੈਂਦੀ ਜਾਈ।ਪੱਤੀ ਸਕੂਟਰ ਸਟਾਰਟ ਕਰਦਿਆਂ ਬੋਲਿਆ ਚੱਲ ਮੈਂ ਤੈਨੂੰ ਬੱਸ ਅੱਡੇ ਤੇ ਚੜ੍ਹਾਅ ਆਵਾਂ। ਬੱਸ ਅੱਡੇ ਤੇ ਪਤਨੀ ਨੂੰ ਉਤਾਰਦਿਆਂ ਬੋਲਿਆ ਧਿਆਨ ਨਾਲ ਜਾਂਵੀਂ। ਤੁਸੀਂ ਫ਼ਿਕਰ ਨਾ ਕਰੋ ਅਰਾਮ ਨਾਲ ਸਿੱਧੇ ਘਰ ਜਾਇਉ ਬਾਹਰਲਾ ਦਰਵਾਜ਼ਾ ਜਰੂਰ ਮਾਰ ਲਿਉ ਇਹ ਕਹਿੰਦਿਆਂ ਉਹ ਬੱਸ ਵਿੱਚ ਚੜ੍ਹਨ ਲਗੀ ਤਾਂ ਦਰਵਾਜ਼ੇ ਵਿੱਚ ਖਲੋਤੇ ਨੌਜਵਾਨ ਨੇ ਉਸ ਦੇ ਗ਼ਲੇ ਵਿੱਚ ਪਾਈ ਚੈਨ ਖਿੱਚ ਲਈ...ਨੌਜਵਾਨ ਬੱਸ ਵਿੱਚੋਂ ਛਾਲ ਮਾਰ ਕੇ ਭੀੜ ਵੱਲ ਭੱਜਿਆ । ਸਵਾਰੀਆਂ ਅਤੇ ਪੱਤੀ ਉਸਨੂੰ ਫੜਨ ਲਈ ਦੌੜੇ। ਜਦ ਉਹ ਸਾਰੇ ਨੌਜਵਾਨ ਨੂੰ ਫੜਕੇ ਲ਼ੈ ਆਏ ਅਤੇ ਉਸਨੂੰ ਕੁੱਟਣ ਲਗੇ ਤਾਂ ਔਰਤ ਬੋਲੀ ਕਿਉਂ ਮਾਰਦੇ ਹੋ। ਨੌਜਵਾਨ ਕੋਲ ਜਾਕੇ ਬੜੇ ਪਿਆਰ ਨਾਲ ਬੋਲੀ,.ਪੁੱਤਰਾ ਇਹ ਕੰਮ ਚੰਗਾ ਨਹੀਂ..ਮੈਨੂੰ ਸੱਟ ਲਗ ਸਕਦੀ ਸੀ........ਪਰ ਪੁੱਤਰਾ ਇਹ ਚੈਨ ਨਕਲੀ ਹੈ।
|
|
18 Apr 2013
|
|
|
|
bura haal ae jee chena lahun te purse khohan waaliyan te att macha rakhi ae ajkal...
|
|
18 Apr 2013
|
|
|
|
ਧੰਨਵਾਦ ਬਲਹਾਰ ਜੀ ਅਤੇ ਸਮੂਹ ਕਵੀ ਜਨ,ਸਾਹਿਤਕਾਰ ਤੇ ਪਾਠਕ ਜਨ
|
|
19 Apr 2013
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|