Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਗੁਲਾਮੀ (corrected) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
ਇਹ ਗੁਲਾਮੀ (corrected)

ਇਹ ਗੁਲਾਮੀ 

 

ਮੇਰੇ ਸੀਨੇ ਵਿਚ ਬਲਦੇ ਖ਼ਿਆਲਾਂ ਦੀ ਅੱਗ ਨੂੰ ਹੋਰ ਹਵਾ ਦਿੰਦੀ ਐ

ਜਿਵੇਂ ਕਹਿ ਰਹੀ ਹੋਵੇ ਕੇ ਕਿੰਨਾ ਬੇਵੱਸ ਹੈ ਤੂੰ 

 

ਤੂੰ ਅੱਜ ਵੀ ਮੇਰੀਆਂ ਓਹਨਾ ਬੇੜੀਆਂ 

ਵਿਚ ਬੰਨਿਆ ਹੋਇਆ ਹੈ 

ਜੋ ਤੈਨੂੰ ਤੇਰੀ ਹੋਂਦ ਦੇ ਕਾਰਨ

ਤੋਂ ਦੂਰ ਖਿੱਚ ਰਹੀਆਂ ਹਨ 

 

ਇਹ ਗੁਲਾਮੀ

 

ਮੇਰੀ ਸੋਚ ਵਿਚ ਚੱਲ ਰਹੇ ਨਜ਼ਾਰਿਆਂ ਦੀ ਸਚਾਈ ਨੂੰ ਵਾਰ ਵਾਰ ਸੁਣਾ ਰਹੀ ਐ ਤੇ ਹਰ ਵਾਰ ਚੇਤੇ ਕਰਾਉਂਦੀ ਹੈ

 

ਕੇ ਤੂੰ ਉਸ ਧੂਏਂ ਨੂੰ ਮੁਠੀ ਵਿੱਚ

ਭਰਨ ਦੀ ਕੋਸ਼ਿਸ਼ ਰਿਆ ਐ

ਜਿਸਨੇ ਤੇਰੀ ਸੋਚ ਦੀਆਂ ਦੀਵਾਰਾਂ ਨੂੰ 

ਕਾਲਾ ਕੀਤਾ ਹੋਇਆ ਐ 

 

ਇਹ ਗੁਲਾਮੀ 

 

ਜਿੰਦਗੀ ਦੇ ਕੁਝ ਸਫਿਆਂ ਨੂੰ ਫਰੋਲਦੀ ਹੋਈ ਕਲਮ ਦੀ ਸਿਆਹੀ ਵਿਚ ਉਨ੍ਹਾਂ ਦਾ ਕਾਲਾ ਕੁਸੈਲਾ ਰੰਗ ਮਿਲਾ ਰਹੀ ਐ

 

ਤੇ ਇਹਸਾਸ ਕਰਵਾ ਰਹੀ ਹੈ ਕੇ 

ਬੀਤੀ ਹੋਈ ਜ਼ਿੰਦਗੀ ਵੀ 

ਓਨੀ ਹੀ ਝੂਠੀ ਸੀ ਜਿੰਨੀ 

ਆਉਣ ਵਾਲੇ ਪਲ ਦੀ ਤਿਆਰੀ

 

ਇਹ ਗੁਲਾਮੀ 

 

ਆਪਣੇ ਕੈਦੀ ਅੰਦਰ ਉਸਦੀ ਹੋਂਦ ਦੇ ਅੰਸ਼ ਹੰਕਾਰ, ਗੁੱਸਾ , ਲਾਲਚ ਤੇ ਨੀਅਤ ਉਪਰ ਸ਼ਰੇਆਮ ਚਾਨਣ ਪਾ ਰਹੀ ਐ 

 

ਤੇ ਦੱਸ ਰਹੀ ਹੈ ਕੇ ਮੈਂ ਤੇਰੇ ਕਿਰਦਾਰ ਨੂੰ 

ਇਸ ਤਰਾਂ ਜ਼ਖਮੀ ਕਰ ਦਿੱਤਾ ਹੈ 

ਕ ਤੂੰ ਸਾਰੀ ਉਮਰ ਵੀ ਇਨ੍ਹਾਂ 

ਜ਼ਖਮਾਂ ਨੂੰ ਭਰ ਨਹੀਂ ਸਕਦਾ 

 

ਜੰਡੂ

07 Dec 2017

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਸੋਹਣਾ ਲਿਖਿਆ
ਪਰ ਖਿਆਲ ਰੱਖੋ
ਸੋਚਾਂ ਨੂੰ ਜਦ ਖੰਭ ਲਗਦੇ ਨੇ
ਗੁਲਾਮੀ ਟੁਟ ਵੀ ਜਾਂਦੀ ਹੈ
14 Dec 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
soch nu kagaz te utaardeya utaardeya
kise din aap v kaagaz te utr jaana
te pad lena khud nu v te soch nu v
14 Dec 2017

Reply