Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ੲਿਹ ਮੇਰੀ ਨਵੀਂ ਨਜ਼ਮ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਹ ਮੇਰੀ ਨਵੀਂ ਨਜ਼ਮ...
ੲਿਹ ਮੇਰੀ ਨਵੀਂ ਨਜ਼ਮ,
ਤਾਜ਼ੀ ਨਹੀਂ ਏ
ੲਿਹ ਤੇ ਪੁਰਾਣੀ ਹੈ
ਵਕਤ ਦੇ ਹਾਣ ਦੀ
ੲਿਹ ਕਰਮਾਂ ਦੀ ਟੋਕਰੀ 'ਚ ਪਈ-ਪਈ
ਬੇਹੀ ਹੋ ਚੁੱਕੀ ੲੇ,
ਵੇਖੋ ਜੋ ਉੱਤੇ ਨਕਲ ਦੀ ੳੁੱਲੀ ਲੱਘੀ ਏ
ਤੇ ਪਤਾ ਨੀ ੲਿਹ ਕਦੋਂ ਦੀ ਉੱਥੇ ਸੜ ਰਹੀ ਸੀ
ਜਿਸ ਸੋਚ ਦੀ ੲਿਹ ਜਾਈ ਹੈ
ਉਹ ਭੂਤਕਾਲ ਦਾ ਫੁੱਲ ਜ਼ਰੂਰ ਏ
ਪਰ ਹੁਣ ਤੇ ਰੂੜੀ ਦਾ ਢੇਰ ਬਣ ਚੁੱਕੀ ੲੇ
ਜਿਸਤੇ ਲਫਜ਼ਾਂ ਦੇ ੲਿਹ ਕਾਲੇ ਖੁੰਭ ਉੱਗੇ ਨੇ
ਭਾਵੇਂ ਹਾਲੇ ਵੀ ੲਿਹ ਤਾਜ਼ਗੀ ਦੀ ਖੁਸ਼ਬੌ ਦੇ,
ਸੁਫ਼ਨੇ ਲੈ ਰਹੀ ਏ
ੲਿਸਦੇ ਹਰ ਲਫਜ਼ ਦੀ
ਵੱਖਰੀ ਉਮਰ ਤੇ ਵੱਖਰਾ ਪਤਾ ਏ
ਕੁਝ ਲਫਜ਼ ਤੇ ਮਰ ਵੀ ਚੁੱਕੇ ਨੇ
ਤੇ ੲਿਹ ਉਹਨਾਂ ਦੀਆਂ ਲਾਸ਼ਾਂ ਦੀ ਪ੍ਰਦਰਸ਼ਨੀ ੲੇ
ੲਿਸ ਖੰਡਰ ਹੋ ਚੁੱਕੀ ਨਜ਼ਮ ਦੇ ਸੁੱਕੇ ਖੂਹ 'ਚ
ਤੁਹਾਨੂੰ ਆਪਣਾ ਚਿਹਰਾ ਨਹੀਂ ਦਿਸਣਾ
ੲਿਹ ਸ਼ੀਸ਼ਾ ਉਮਰ ਨਾਲ ਅੰਨ੍ਹਾ ਹੋ ਚੁੱਕਾ ਏ
ਕਿੳੁਂਕਿ ਮੇਰੀ ੲਿਹ ਨਜ਼ਮ ਤਾਜ਼ੀ ਨਹੀਂ ਏ
ੲਿਹ ਤੇ ਪੁਰਾਣੀ ਹੈ
ਵਕਤ ਦੇ ਹਾਣ ਦੀ.....॥

-: ਸੰਦੀਪ 'ਸੋਝੀ'
16 Dec 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

O yes, here is a strange yet beautiful verse from Sandeep Bai's magic pen. Though allegedly stale, it has enviable freshness about it; dubbed rotten, it is brimming with fragrance of new way of looking at life and things; seemingly light footed at a glance, it has the graceful burden of philosophical message in its body. The likening of words with black mushroom buttons and imagery of blind glass are breathtakingly beautiful and deftly used...wah !

Sandy bai, thnx for sharing this new and different verse...

God bless you !

17 Dec 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut khoob!

20 Dec 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਮੇਸ਼ਾ ਦੀ ਤਰਾਂ ਆਪਣੇ ਐਕਸਪਰਟ ਕਮੈਂਟ੍‍ਸ ਦੇਣ ਲਈ ਤੇ ਹੋਸਲਾ ਅਫਜਾਈ ਲਈ ਤੁਹਾਡਾ ਸ਼ੁਕਰੀਆ ਜਗਜੀਤ ਸਰ,

ਜਦੋਂ ਤੁਸੀ ਥੋੜਾ ਲੀਕ ਤੋਂ ਹਟਕੇ ਕੁਝ ਕਰੋ ਤੇ ਉਸ ਤੇ ੲਿਹੋ ਜਿਹੇ ਕਮੈਂਟ੍‍ਸ ਮਿਲ ਜਾਣ ਤਾਂ ਅੱਗੇ ਤੋਂ ਰਿਸਕ ਲੈਣ ਦਾ ਹੋਸਲਾ ਵਧ ਜਾਂਦਾ ਏ, ਕੋਸ਼ਿਸ਼ ਨੂੰ ਸਫਲਤਾ ਮਿਲ ਜਾਂਦੀ ਏ ,

ਜਿੳੁਂਦੇ ਵਸਦੇ ਰਹੋ ਜੀ।
23 Dec 2015

Reply