Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 
ਇਹਨਾਂ ਅੱਖਾਂ ਨਾਲ ਵੇਖੀਆਂ ਨੇ ਮੈਂ

  

ਇਹਨਾਂ ਅੱਖਾਂ ਨਾਲ ਵੇਖੀਆਂ ਨੇ ਮੈਂ 
ਜਲਦੀ ਅੱਗ ਵਿਚ ਭਖਦੀਆਂ ਰੂਹਾਂ
ਵਿਚ ਪਾਤਾਲੀ ਧਸ ਦੀਆਂ ਰੂਹਾਂ
ਮਾਨਵਤਾ ਦੇ ਕਤਲ ਕਾਂਡ ਨੂੰ 
ਆਪਣੇ ਮੂਹੋਂ ਦੱਸਦੀਆਂ ਰੂਹਾਂ...
ਇਹਨਾਂ ਅੱਖਾਂ ਨਾਲ ਵੇਖੀਆਂ ਨੇ ਮੈਂ....


ਕੁਝ ਰੂਹਾਂ ਬਦਰੂਹਾਂ ਬਣੀਆਂ
ਉਜੜੇ ਪਿੰਡਾਂ ਦੀਆਂ ਜੂਹਾਂ ਬਣੀਆਂ
ਹਸ਼ਰ ਅੰਤ ਦੀਆਂ ਸੂਹਾਂ ਬਣੀਆਂ
ਗੰਧਲੇ ਪਾਣੀ ਦੀਆਂ ਖੂਹਾਂ ਬਣੀਆਂ
ਪਾਪਾਂ ਦੇ ਪਰਛਾਵੇਂ ਹੇਠਾਂ 
ਆਪੇ ਨੂੰ ਜੋ ਢੱਕਦੀਆਂ ਰੂਹਾਂ.. 
ਇਹਨਾਂ ਅੱਖਾਂ ਨਾਲ ਵੇਖੀਆਂ ਨੇ ਮੈਂ...






 

ਸੱਬ ਦੀ ਰੂਹ ਵਿਚ ਰੱਬ ਦੀ ਰੂਹ ਹੈ

 ਫਿਰ ਹੋਰ ਕੋਈ ਕੇਓ ਲਭਦੀ ਰੂਹ ਹੈ
ਭੇਸ ਵਟਾ ਕੇ ਫਿਰਦੀ ਦੁਨੀਆ
ਰੂਹ ਦੇ ਖਸਮ ਨੂੰ ਠਗਦੀ ਰੂਹ ਹੈ
ਤਨ ਦਾ ਪਿੰਜਰਾ ਵਿਚ ਕੈਦ ਹਵਾਵਾਂ
ਅੰਤ ਵੇਲੇ ਛੱਡ ਭੱਜਦੀਆਂ ਰੂਹਾਂ..
 

 

ਇਹਨਾਂ ਅੱਖਾਂ ਨਾਲ ਵੇਖੀਆਂ ਨੇ ਮੈਂ

ਜਲਦੀ ਅੱਗ ਵਿਚ ਭਖਦੀਆਂ ਰੂਹਾਂ
ਵਿਚ ਪਾਤਾਲੀ ਧਸ ਦੀਆਂ ਰੂਹਾਂ
ਮਾਨਵਤਾ ਦੇ ਕਤਲ ਕਾਂਡ ਨੂੰ 
ਆਪਣੇ ਮੂਹੋਂ ਦੱਸਦੀਆਂ ਰੂਹਾਂ...

maaN ਗੁਰਪ੍ਰੀਤ

14 Feb 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

i have no words to say anything,........speechless this time.

 

duawaan

05 Jan 2018

Reply