Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਏਕਲੱਵਯ - ਇਕ ਸਵਾਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਏਕਲੱਵਯ - ਇਕ ਸਵਾਲ

 

 

ਏਕਲਵਯ - ਇਕ ਬੇਮਿਸਾਲ ਸ਼ਿਸ਼

 

(ਨਿਸ਼ਾਦ ਕਬੀਲੇ ਅੱਜ ਵੀ ਅੰਗੂਠਾ ਛੱਡ ਸੱਜੇ ਹੱਥ ਦੀਆਂ ਦੋ ਉਂਗਲਾਂ ਨਾਲ ਤੀਰ ਕਿਉਂ ਚਲਾਉਂਦੇ ਹਨ?)

 

ਇਸ ਬਾਰੇ ਮਨ ਨੂੰ

ਜਾਣਨੇ ਦੀ ਪਿਆਸ ਏ

ਰੂਹ ਵੀ ਮੇਰੀ ਅਕਸਰ

ਕਰਦੀ ਕਿਆਸ ਏ -

 

ਕਿ ਗੁਰੂ ਅਤੇ ਸ਼ਿਸ਼ 'ਚ

ਸਰੋਕਾਰ ਕੈਸਾ ਚਾਹੀਦਾ?

ਦੋਹਾਂ ਦੇ ਸੰਬੰਧ ਦਾ

ਮਿਆਰ ਕੈਸਾ ਚਾਹੀਦਾ?  

 

ਬਸ ਇਹ ਹੀ ਸਵਾਲ

ਮੇਰੇ ਦਿਲ ਵਿਚ ਉੱਠਦੇ

ਸੋਚ ਵਾਲੀ ਮੁੱਦਰਾ 'ਚ

ਰਹਿਣ ਮੈਨੂੰ ਕੁਠਦੇ -

 

ਏਕਲਵਯ ਦੀ ਗੁਰੂ ਪ੍ਰਤੀ

ਨਿਸ਼ਠਾ 'ਚ ਕਾਣ ਕੀ ਸੀ?  

ਸ਼ਿਸ਼ ਦੀ ਨਿਪੁੰਨਤਾ 'ਚ

ਗੁਰੂ ਦਾ ਯੋਗਦਾਨ ਕੀ ਸੀ?

 

ਗੁਰ ਨਹੀਂ ਦਿੱਤਾ

ਜਦ ਸ਼ਿਸ਼ ਨੇ ਸੀ ਮੰਗਿਆ

ਦਖਿਣਾ 'ਚ ਅੰਗੂਠਾ ਲੈਂਦਾ

ਰਤਾ ਵੀ ਨਾ ਸੰਗਿਆ |

 

ਗੁਰੂ ਦਖਿਣਾ ਤਾਂ ਮੁੱਦਾ

ਗੁਰੂ ਦੇ ਮਾਣ ਤਾਣ ਦਾ ਸੀ

ਨਿਸ਼ਾਦਾਂ ਦਾ ਪੁੱਤ ਸੀ ਪਰ

ਆਦਰਨਾ ਜਾਣਦਾ ਸੀ |

 

ਉਹ ਸ਼ਿਸ਼ ਵਾਂਙ ਝੁਕਿਆ

ਨਾ ਇਤ ਉਤ ਤੱਕਿਆ

ਝੱਟ ਅੰਗੂਠਾ ਕੱਟ ਕੇ

ਗੁਰੂ ਦੇ ਅੱਗੇ ਰੱਖਿਆ |

 

ਕਦਰਾਂ ਤੇ ਕੀਮਤਾਂ ਦਾ

ਭਾਵੇਂ ਜੋ ਵੀ ਹਾਲ ਸੀ,

ਆਚਾਰ ਉਹਦਾ ਦਸਦਾ  

ਏਕਲਵਯ ਬੇਮਿਸਾਲ ਸੀ |

 

ਅੰਗੂਠਾ ਕੱਟਿਆਂ ਦਰਦ

ਜ਼ਰੂਰ ਹੋਇਆ ਹੋਏਗਾ

ਨਿਪੁੰਨਤਾ ਦਾ ਗੁਣ

ਚੂਰ ਚੂਰ ਹੋਇਆ ਹੋਏਗਾ |

 

ਪਰ ਦਿਲ ਏਕਲਵਯ

ਕਦੇ ਨਹੀਉਂ ਇੰਜ ਛੱਡਦੇ

ਉਂਗਲਾਂ ਦੇ ਦਮ ਤੇ ਹੀ

ਮੁੜ ਛਿੰਝ ਗੱਡਦੇ |


             ਜਗਜੀਤ ਸਿੰਘ ਜੱਗੀ

  

ਨੋਟ:

 

ਕਿਆਸ - ਵਿਚਾਰ, ਅਨੁਮਾਨ; ਸਰੋਕਾਰ - Relation; ਮਿਆਰ - ਸਤਰ, ਪੱਧਰ, Level, Standard; ਸੋਚ ਵਾਲੀ ਮੁੱਦਰਾ - ਦਿਲਗੀਰ, ਸੋਚਵਾਨ ਵ੍ਰਿੱਤੀ ਜਾਂ ਹਾਲਤ, Pensive mood; ਕੁਠਦੇ ਰਹਿਣਾ - ਕੁਹੰਦੇ ਰਹਿਣਾ, To torment; ਕਾਣ - ਕਮੀ; ਨਿਪੁੰਨਤਾ - ਕੁਸ਼ਲਤਾ; ਨਾ ਰਤਾ ਸੰਗਿਆ - ਥੋੜ੍ਹਾ ਜਿਹਾ ਵੀ ਨਹੀਂ ਝਿਜਕਿਆ; ਗੁਰ - Educative tip, as on archery; ਗੁਰੂ ਦਖਿਣਾ - ਗੁਰੂ ਨੂੰ ਅਰਪਨ ਕੀਤੀ ਭੇਟਾ ਜਾਂ ਮਾਨ ਦਾਨ; ਮੁੱਦਾ - ਮਾਮਲਾ; ਆਦਰਨਾ - ਆਦਰ ਸਤਕਾਰ ਕਰਨਾ; ਕਦਰਾਂ ਤੇ ਕੀਮਤਾਂ - Ethical values; ਆਚਾਰ - Conduct; ਬੇਮਿਸਾਲ - Peerless, Incomparable; ਨਿਪੁੰਨਤਾ ਦਾ ਗੁਣ - Attribute of skill; ਚੂਰ ਚੂਰ ਹੋਣਾ - ਅੰਗੂਠਾ ਜਾਣ ਨਾਲ ਤੀਰ ਅੰਦਾਜ਼ੀ ਵਿਚ ਮਹਾਰਤ ਦੇ ਖਤਮ ਹੋਣ ਦਾ ਆਭਾਸ; ਛਿੰਝ ਗੱਡਣਾ - ਸਰੇ ਮੈਦਾਨ ਕਿਸੇ ਨੂੰ ਲਲਕਾਰਨਾ, to throw the gauntlet or challenge in a duel and confront someone;

 

22 May 2021

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਜਾਣਕਾਰੀ ਭਰਪੂਰ ਬਹੁਤ ਨਿਵੇਕਲੀ ਜਿਹੀ ਕਵਿਤਾ ਜੋ ਤਥਾਂ ਦੀ ਬਹੁਤ (ਗਹਿਨ) ਪੁਣਛਾਣ ਕਰਕੇ ਸਿਰਜੀ ਗਈ ਹੈ . ਅਜਿਹੀਆਂ ਰਚਨਾਵਾਂ ਸੰਭਾਲਣਯੋਗ ਹੁੰਦੀਆਂ ਹਨ . 

26 May 2021

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bahut hi kabil andaaz wich likhi gayi bhavnatamak ehsaas darshaundi itihasic kavita aaj parhan nu milli , I m Thankful to Jagjeet Sir g. Great !

07 Jun 2021

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Bahut khoob sir... Tuhada andaaz sach much niraala.. Mavi ji de kehan waang i would say tuhadi har kavita saaambhanyog hundi hai

04 Jul 2021

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਓ ਧੰਨਭਾਗ, ਮਾਵੀ ਜੀ ! ਸਤਿ ਸ੍ਰੀ ਅਕਾਲ !
ਆਪ ਨੇ ਕਿਰਤ ਨੂੰ ਵਾਚਿਆ ਅਤੇ ਉਤਸਾਹਜਨਕ ਕਮੈਂਟ ਵੀ ਦਿੱਤੇ | ਇਸ ਲਈ ਬਹੁਤ ਬਹੁਤ ਧੰਨਵਾਦ ਜੀ | ਪੜ੍ਹਦੇ ਰਹੋ ਅਤੇ ਫੋਰਮ ਤੇ ਰੌਣਕਾਂ ਲਈ ਰੱਖੋ - ਜਿਉਂਦੇ ਵੱਸਦੇ ਰਹੋ |

ਧੰਨਭਾਗ, ਮਾਵੀ ਜੀ ! ਸਤਿ ਸ੍ਰੀ ਅਕਾਲ !


ਆਪ ਨੇ ਕਿਰਤ ਨੂੰ ਵਾਚਿਆ ਅਤੇ ਉਤਸਾਹਜਨਕ ਕਮੈਂਟ ਵੀ ਦਿੱਤੇ | ਇਸ ਲਈ ਬਹੁਤ ਬਹੁਤ ਧੰਨਵਾਦ ਜੀ |

 

ਪੜ੍ਹਦੇ ਰਹੋ ਅਤੇ ਫੋਰਮ ਤੇ ਰੌਣਕਾਂ ਲਈ ਰੱਖੋ - ਜਿਉਂਦੇ ਵੱਸਦੇ ਰਹੋ |

 

06 Jul 2021

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਓ ਧੰਨਭਾਗ, ਮਾਵੀ ਜੀ ! ਸਤਿ ਸ੍ਰੀ ਅਕਾਲ !
ਆਪ ਨੇ ਕਿਰਤ ਨੂੰ ਵਾਚਿਆ ਅਤੇ ਉਤਸਾਹਜਨਕ ਕਮੈਂਟ ਵੀ ਦਿੱਤੇ | ਇਸ ਲਈ ਬਹੁਤ ਬਹੁਤ ਧੰਨਵਾਦ ਜੀ | ਪੜ੍ਹਦੇ ਰਹੋ ਅਤੇ ਫੋਰਮ ਤੇ ਰੌਣਕਾਂ ਲਈ ਰੱਖੋ - ਜਿਉਂਦੇ ਵੱਸਦੇ ਰਹੋ |


ਆਓ ਜੀ, ਜੀ ਆਇਆਂ ਨੂੰ ਅਮੀਂ ਅਤੇ ਸੁਖਪਾਲ ਬਾਈ ਜੀ,


ਸਤਿ ਸ੍ਰੀ ਅਕਾਲ !


ਆਪ ਦੋਹਾਂ ਨੇ ਹਮੇਸ਼ਾ ਦੀ ਤਰ੍ਹਾਂ ਰਚਨਾ ਨੂੰ ਬੜੇ ਪਿਆਰ ਨਾਲ ਪੜ੍ਹਿਆ ਅਤੇ ਹੌਂਸਲਾ ਅਫ਼ਜ਼ਾਈ ਵਾਲੇ ਕਮੈਂਟਸ ਵੀ ਦਿੱਤੇ | ਦੋਹਾਂ ਦਾ ਈ ਤਹਿ-ਏ-ਦਿਲ ਤੋਂ ਧੰਨਵਾਦ ਜੀ |


ਖੁਸ਼ ਰਹੋ ਅਤੇ ਮਾਨ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹੋ |


ਬਹੁਤ ਬਹੁਤ ਧੰਨਵਾਦ ||

 

06 Jul 2021

Reply