|
|
|
|
|
|
Home > Communities > Punjabi Poetry > Forum > messages |
|
|
|
|
|
ਵਲਵਲੇ ਦਿਲ ਦੇ |
ਸਵੇਰ ਤੋਂ ਬੱਸ ਸ਼ਾਮ ਦੀ ਕਰਦਾਂ ਉਡੀਕ ਜ਼ਿੰਦਗ਼ੀ ਦੇ ਵਿੱਚ ਵੈਸੇ ਵੀ ਕੁਝ ਖਾਸ ਨੀ ਹੈਗਾ..
ਜਜ਼ਬਾ ਸ਼ਾਇਦ ਦਿਲ ਵਿੱਚ ਅੱਜ ਵੀ ਓਨਾਂ ਈ ਐ ਪਹਿਲੀ ਜਹੀ ਸ਼ਿਦੱਤ ਵਾਲਾ ਹੁਣ ਅਹਿਸਾਸ ਨੀ ਹੈਗਾ..
ਇਹ ਪਿਆਰ-ਮੁਹੌਬਤ ਗੱਲਾਂ ਸ਼ਾਇਦ ਕਿਤਾਬੀ ਨੇ ਆਪਾਂ ਨੂੰ ਤਾਂ ਸੱਜਣਾ ਹੁਣ ਵਿਸ਼ਵਾਸ਼ ਨੀ ਹੈਗਾ..
ਉਖੜੇ ਦਿਲ ਨੂੰ ਆਪ ਹੀ ਬੱਸ ਪਰਚਾਅ ਲਈਦੈ
ਕਿਸੇ ਆਪਣੇ ਦਾ ਹੁਣ ਮਨ ਨੂੰ ਕੋਈ ਧਰਵਾਸ ਨੀ ਹੈਗਾ..
ਰੌਸ਼ਨੀ ਤਾਂ ਮੰਗ ਲਵਾਂ ਸੂਰਜ ਤੋਂ ਉਧਾਰੀ, ਪਰ ਬਚਿਆ ਮੇਰੇ ਕੋਲ ਮੇਰਾ ਆਕਾਸ਼ ਨੀ ਹੈਗਾ..
ਜੇ ਜ਼ਿੰਦਗ਼ੀ ਨੂੰ ਰਹੀ ਮੇਰੇ ਤੋਂ ਦਰਕਾਰ ਨਾ ਕੋਈ ਤਾਂ ਮੌਤ ਨੂੰ ਵੀ ਸਾਥ ਮੇਰਾ ਕੋਈ ਰਾਸ ਨੀ ਹੈਗਾ..
"ਦੀਪ" ਨੂੰ ਉਹ ਅੱਜ ਵੀ ਓਨੀ ਪਿਆਰੀ ਏ ਪਰ ਇਸ ਗੱਲ ਦਾ ਉਸਨੂੰ ਕੋਈ ਆਭਾਸ ਨੀ ਹੈਗਾ.. ~ ਗਗਨ ਦੀਪ ਢਿੱਲੋਂ ~
|
|
07 Dec 2019
|
|
|
|
very well written.................
|
|
08 Dec 2019
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|