Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਰਦੇਸ ਨੇ ਨਾਂ. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gora dhawan
gora
Posts: 8
Gender: Male
Joined: 12/Sep/2010
Location: chandigarh
View All Topics by gora
View All Posts by gora
 
ਪਰਦੇਸ ਨੇ ਨਾਂ.

ਪਰਦੇਸ ਨੇ ਨਾਂ... ਜਸ .... ਨੂੰ ਰਵਾਇਆ ਸੋਹਣਿਆਂ 
ਪਰਦੇਸ ਨੇ ਹੈ ਮੈਨੂੰ ਗਲ ਨਾਲ ਲਾਇਆ ਸੋਹਣਿਆਂ 

ਜੇ ਜ਼ਨਤ ਦੀ ਕਲਪਨਾ ਕਰਾਂ ਉਹ ਇੱਥੇ ਹੀ ਹੈ
ਜੇ ਲੋਕਾਂ ਦੇ ਦਿਲਾਂ ਚ ਰੱਬ ਵਸਦਾ ਉਹ ਇੱਥੇ ਹੀ ਹੈ
ਹਾਂ ਮੈ ਬੇਗਾਨਾ ਪਰ ਇਹਨਾਂ ਕਦੀ ਨਾ ਸਮਝਿਆ ਪਰਾਇਆ ਸੋਹਣਿਆਂ 
ਪਰਦੇਸ ਨੇ ਨਾਂ... ਜਸ .... ਨੂੰ ਰਵਾਇਆ ਸੋਹਣਿਆਂ 
ਪਰਦੇਸ ਨੇ ਹੈ ਮੈਨੂੰ ਗਲ ਨਾਲ ਲਾਇਆ ਸੋਹਣਿਆਂ 

ਜਦ ਮੈ ਇੱਥੇ ਆਇਆ ਮੈਨੂੰ ਰਹਿਣ ਲਈ ਘਰ ਦਿੱਤਾ
ਕੰਮ ਕਰਾਂ ਨਾ ਕਰਾਂ ਹਰ ਮਹੀਨੇ ਮੇਰੀਆ ਜ਼ੇਬਾ ਨੂੰ ਭਰ ਦਿੱਤਾ
ਇਹਨਾਂ ਦੇ ਨਾਜੁਕ ਕਾਨੂੰਨਾਂ ਦਾ ਮੈ ਫਾਇਦਾ ਵੀ ਉਠਾਇਆ ਸੋਹਣਿਆਂ 
ਪਰਦੇਸ ਨੇ ਨਾਂ... ਜਸ .... ਨੂੰ ਰਵਾਇਆ ਸੋਹਣਿਆਂ 
ਪਰਦੇਸ ਨੇ ਹੈ ਮੈਨੂੰ ਗਲ ਨਾਲ ਲਾਇਆ ਸੋਹਣਿਆਂ 

ਮੇਰੇ ਵਰਗਿਆ ਨੂੰ ਰਵਾਂਉਦਾ ਹੈ ਮੇਰਾ ਦੇਸ
ਪਤਾ ਨਹੀ ਰੱਬ ਨੇ ਕਿਉ ਲਿਖੇ ਸਾਡੇ ਮਾੜੇ ਲੇਖ
ਮੇਰੇ ਦੇਸ਼ ਚ ਨਹੀ ਰੁਜ਼ਗਾਰ ਭਾਲਦਾ ਮੈ ਇੱਥੇ ਆਇਆ ਸੋਹਣਿਆਂ 
ਪਰਦੇਸ ਨੇ ਨਾਂ... ਜਸ .... ਨੂੰ ਰਵਾਇਆ ਸੋਹਣਿਆਂ 
ਪਰਦੇਸ ਨੇ ਹੈ ਮੈਨੂੰ ਗਲ ਨਾਲ ਲਾਇਆ ਸੋਹਣਿਆਂ 

ਮੈ ਰਹਿੰਦਾ ਇਹੋ ਜਿਹੇ ਮੁਲਕ ਵਿੱਚ ਇੱਥੇ ਜੋ ਵੀ ਆਵੇ
ਇਹ ਦਿੰਦੇ ਐਨਾ ਪਿਆਰ ਆਪਣਾ ਦੁੱਖ ਵੀ ਭੁੱਲ ਜਾਵੇ
ਲੁੱਟਣ ਆਏ ਹਾਂ ਇਹਨਾਂ ਦਾ ਸਰਮਾਇਆ ਸੋਹਣਿਆਂ 
ਪਰਦੇਸ ਨੇ ਨਾਂ... ਜਸ .... ਨੂੰ ਰਵਾਇਆ ਸੋਹਣਿਆਂ 
ਪਰਦੇਸ ਨੇ ਹੈ ਮੈਨੂੰ ਗਲ ਨਾਲ ਲਾਇਆ ਸੋਹਣਿਆਂ 

ਮੈ ਰੋਦਾਂ ਹਾਂ ਜਦ ਧੀ ਮਾਰੀ ਜਾਂਦੀ ਮਾਂ ਦੀ ਕੁੱਖ ਵਿੱਚ
ਮੈ ਰੋਦਾਂ ਹਾਂ ਜਦ ਧੀ ਸਾੜੀ ਜਾਂਦੀ ਦਹੇਜ ਦੀ ਭੁੱਖ ਵਿੱਚ
ਇਹਨਾਂ ਖਬਰਾਂ ਨੇ ਦਿਲ ਨੂੰ ਹਿਲਾਇਆ ਸੋਹਣਿਆਂ
ਪਰਦੇਸ ਨੇ ਨਾਂ... ਜਸ .... ਨੂੰ ਰਵਾਇਆ ਸੋਹਣਿਆਂ 
ਪਰਦੇਸ ਨੇ ਹੈ ਮੈਨੂੰ ਗਲ ਨਾਲ ਲਾਇਆ ਸੋਹਣਿਆਂ 

ਮੇਰਾ ਰੋਣ ਨੂੰ ਜੀਅ ਕਰਦਾ ਜਦ ਮਾਂ ਪੰਜਾਬੋ ਦਾ ਚੇਤਾ ਆਵੇ
ਲੋਹੜੀ ਵੈਸਾਖੀ ਦੀਵਾਲੀ ਮੇਰੀ ਸੁੰਨੀ ਜਦ ਰੱਖੜੀ ਚਿੱਠੀ ਵਿੱਚ ਆਵੇ
ਇਹਨਾਂ ਯਾਦਾਂ ਨੂੰ ਮੈ ਗੀਤਾਂ ਵਿੱਚ ਗਾਇਆ ਸੋਹਣਿਆਂ
ਪਰਦੇਸ ਨੇ ਨਾਂ... ਜਸ .... ਨੂੰ ਰਵਾਇਆ ਸੋਹਣਿਆਂ 
ਪਰਦੇਸ ਨੇ ਹੈ ਮੈਨੂੰ ਗਲ ਨਾਲ ਲਾਇਆ ਸੋਹਣਿਆਂ 

ਸਾਡੇ ਨਾਲ ਹੀ ਆਜ਼ਾਦ ਹੋਏ ਸੀ ਜਰਮਨ ਵਾਲੇ
ਡਾਲਰ ਨੂੰ ਥੱਲੇ ਲਾ ਗਏ ਜਰਮਨ ਵਾਲੇ
ਮੇਰੇ ਦੇਸ ਦਾ ਆਮ ਇਨਸਾਨ ਅਜੇ ਵੀ ਭੁੱਖਾ ਤੇ ਥਿਆਇਆ ਸੋਹਣਿਆਂ
ਪਰਦੇਸ ਨੇ ਨਾਂ... ਜਸ .... ਨੂੰ ਰਵਾਇਆ ਸੋਹਣਿਆਂ 
ਪਰਦੇਸ ਨੇ ਹੈ ਮੈਨੂੰ ਗਲ ਨਾਲ ਲਾਇਆ ਸੋਹਣਿਆਂ 

ਜਸ ਪੰਜਾਬੀ,,, ਨੂੰ ਰਵਾਂਉਦਾ ਮੇਰੇ ਘਰ ਦਾ ਪਿਆਰ
ਜੋ ਤੜਫਦਾ ਲੈ ਆਇਆ ਇਸ ਦਿਲ ਚ ਇਜ਼ਹਾਰ
ਯਾਦਾਂ ਉਹਦੀਆਂ ਤੋ ਪਿੱਛਾ ਜਾਂਦਾ ਨਹੀ ਛੁੜਾਇਆ ਸੋਹਣਿਆਂ 
ਪਰਦੇਸ ਨੇ ਨਾਂ... ਜਸ .... ਨੂੰ ਰਵਾਇਆ ਸੋਹਣਿਆਂ 
ਪਰਦੇਸ ਨੇ ਹੈ ਮੈਨੂੰ ਗਲ ਨਾਲ ਲਾਇਆ ਸੋਹਣਿਆਂ

25 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice one veer g

 

bhut vadiya

25 Sep 2010

gora dhawan
gora
Posts: 8
Gender: Male
Joined: 12/Sep/2010
Location: chandigarh
View All Topics by gora
View All Posts by gora
 

thnx sunil

26 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਬਹਤ ਖੂਬ ਗੋਰਾ ਸਿਓ

26 Sep 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth khoob 22

26 Sep 2010

gora dhawan
gora
Posts: 8
Gender: Male
Joined: 12/Sep/2010
Location: chandigarh
View All Topics by gora
View All Posts by gora
 

ਥ੍ਨ੍ਕ੍ਸ ਤੋ ਅਲ ੧

01 Oct 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

jnab bohut hi dhunghai nal jazbaata nu arz kita hai tusi

 

baa kmaall

01 Oct 2010

Reply