|
 |
 |
 |
|
|
Home > Communities > Punjabi Poetry > Forum > messages |
|
|
|
|
|
ਫ਼ਰਕ |
ਤੁੰ ਖ਼ਤ ਭੇਜੇਂ
ਜਾਂ ਆਪ ਆਵੇਂ
ਮੇਰਾ ਆਲਾ ਦੁਆਲਾ
ਸਾਰੀ ਕਾਇਨਾਤ
ਮਹਿਕ ਉੱਠਦੀ ਹੈ
ਜੰਗਲ ਬੰਸੁਰੀ
ਹੋ ਜਾਂਦਾ ਏ
ਘੁੰਮਦਾ ਰਹਿੰਦਾ ਹਾਂ
ਬਾਵਰਾ ਹੋ
ਮੈਂ ਖ਼ਤ ਭੇਜਾਂ..
ਸਹਿਮ ਜਾਂਦਾ ਏ
ਤੇਰੇ ਘਰ ਦਾ ਚੌਗਿਰਦਾ
ਕੰਬ ਜਾਂਦੀਆਂ ਨੇ
ਸਾਬਤ ਦੀਵਾਰਾਂ
ਖੌਲ ਜਾਂਦਾ ਏ
ਪੰਛੀਆਂ ਲਈ ਰੱਖੇ
ਕਾਸੇ ਵਿਚਲਾ ਪਾਣੀ
ਹੋ ਜਾਂਦੀ ਏਂ ਤੁੰ ਅਸਹਿਜ
ਬਸ ਏਨਾ ਕੁ ਫ਼ਰਕ ਏ
ਮੁਹੱਬਤ ਕਰਨ ਤੇ ਨਿਭਾਉਣ ਵਿੱਚ ~
|
|
12 Sep 2018
|
|
|
|
ਵਾਹ ,.............ਹਰ ਅਲਫਾਜ਼ ਬੇਹਤਰੀਨ ਅੰਦਾਜ਼ ਵਿਚ ਲਿਖਿਆ ਗਿਆ ਹੈ ,..............ਰੂਹ ਨੂੰ ਸਕੂਨ ਦੇਣ ਵਾਲੀ ਇਹ ਇਕ ਮਹਾਨ ਕਲਮ ਚੋਂ ਉਪਜੀ ਇਕ ਭਾਵਨਾਤਮਕ ਅਤੇ ਇਹਸਾਸ ਭਰੀ ਕਵਿਤਾ ਹੈ ,................ਇਸਨੂੰ ਪੜ੍ਹਦੇ ਪੜ੍ਹਦੇ ਇਕ ਪਾਠਕ ਦੇ ਵਾਂਗ ਮੈਂ ਇਸ ਕਵਿਤਾ ਵਿਚ ਖ਼ੋ ਜਿਹਾ ਗਿਆ ਸਾਂ,.............ਮੰਤਰ ਮੁਗਧ ਕਰ ਦੇਣ ਵਾਲੀ ਇਸ ਰਚਨਾ ਨੂੰ ਮੇਰੇ ਵੱਲੋਂ "ਦੁਆਵਾੰ.............
ਜੀਓ ਵੀਰ ਹੋਰ ਵੀ ਖ਼ੂਬ ਲਿਖੋ
ਲਿਖਦੇ ਰਹੋ ਪੜ੍ਹਦੇ ਰਹੋ
ਸਦਾ ਜ਼ਿੰਦਾਬਾਦ ਰਹੋ
ਸੁੱਖਪਾਲ**
|
|
13 Sep 2018
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|