Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫ਼ਰਕ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਫ਼ਰਕ

ਉਸ ਦਾ ਦਿਲ ਸਾਰਾ ਦਿਨ ਅੱਜ ਪੜ੍ਹਾਈ ਵਿੱਚ ਨਾ ਲਗਿਆ । ਸਾਰਾ ਦਿਨ ਉਹ ਕਿਸੇ ਨਾਲ  ਖੇਡਿਆ ਵੀ ਨਹੀਂ ਕੋਨੇ ਵਿੱਚ ਬੈਠਾ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬਿਆ ਰਿਹਾ। ਸਕੂਲ ਦੇ ਚੱਪੜਾਸੀ ਨੇ ਉਸਨੂੰ ਉਦਾਸ ਬੈਠਿਆਂ ਵੇਖ ਕੇ ਪਿ੍ੰਸੀਪਲ ਨੂੰ ਜਾ ਦੱਸਿਆ ਤਾਂ ਪਿ੍ੰਸੀਪਲ ਤੁਰੰਤ ਉਸ ਪਾਸ ਆ ਕੇ ਪੁੱਛਿਆ ਕੀ ਗੱਲ ਹੈ,ਬੇਟਾ ਤੂੰ ਇੱਕਲਾ ਕਿਉਂ ਬੈਠਾ ਹੈ ਕੋਈ ਪ੍ਰੇਸ਼ਾਨੀ ਤਾਂ ਦੱਸ । ਉਸ ਦੀਆਂ ਅੱਖਾਂ ਵਿੱਚੋ ਅੱਥਰੂ ਡਿੱਗਦੇ ਵੇਖ ਪਿ੍ੰਸੀਪਲ ਪ੍ਰੇਸ਼ਾਨ ਹੋ ਗਿਆ ਅਤੇ ਉਸਨੂੰ ਘਰ ਜਾਣ ਬਾਰੇ ਪੁੱਛਿਆ ਤਾਂ ਵਿਦਿਆਰਥੀ ਨੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਪਿ੍ੰਸੀਪਲ ਨੇ ਝੱਟ ਉਸ ਨੂੰ ਛੁੱਟੀ ਦੇ ਦਿਤੀ।  ਉਹ ਸਕੂਲੋਂ ਘਰ ਨੂੰ ਵਾਪਸ ਆ ਗਿਆ ਤਾਂ ਵੇਖਿਆ ਘਰ ਵਿੱਚ ਪਾਰਟੀ ਚੱਲ ਰਹੀ ਸੀ। ਡੀ ਜੇ ਲਗਾ ਸੀ ਸ਼ਰਾਬ ਦਾ ਦੌਰ ਚੱਲ ਰਿਹਾ ਸੀ ਕਿਉਂਕਿ ਅੱਜ ਉਸਦਾ ਬਾਪ ਇੱਕ ਮਹੀਨੇ ਬਾਅਦ ਕੁਰਪਸ਼ਨ ਦੇ ਕੇਸ ਵਿੱਚੋਂ ਜ਼ਮਾਨਤ ਤੇ ਘਰ ਆਇਆ ਸੀ। ਸਾਰੇ ਖੁਸ਼ ਸਨ ਪਰ ਉਹ ਚੁੱਪ ਚਾਪ ਆਪਣੇ ਬੈਡਰੂਮ ਵਿੱਚ ਗਿਆ ਬਸਤਾ ਸੁੱਟਿਆ ਅਤੇ ਬੈਡ ਤੇ ਮੂਧੇਮੂੰਹ ਪੈ ਗਿਆ । ਝੱਟ ਪੱਟ ਉਸਦਾ ਬਾਪ ਕਮਰੇ ਵਿੱਚ ਆਕੇ ਉਸਨੂੰ ਗੱਲੇ ਲਾ ਲਿਆ ਅਤੇ ਕਹਿਣ ਲਗਾ ਹੁਣ ਕੋਈ ਪ੍ਰੇਸ਼ਾਨੀ ਦੀ ਗੱਲ ਨਹੀਂ ਮੇਰੀ ਉਪਰ ਤੱਕ ਗੱਲ ਹੋ ਗਈ ਹੈ ਸੱਭ ਠੀਕ ਹੋ ਜਾਵੇਗਾ। ਬੱਚੇ ਨੇ ਬਾਪ ਵੱਲ ਵੇਖਿਆ ਤੇ ਕਹਿਣ ਲਗਾ ਡੈਡੀ ਰਾਮੂ ਦੇ ਬਾਪੂ ਨੂੰ ਇੱਕ ਝੂੱਠੇ ਇਲਜ਼ਾਮ ਵਿੱਚ ਦੋ ਘੰਟੇ ਥਾਣੇ ਜਾਣਾ ਪਿਆ ਉਸਨੇ ਸ਼ਰਮ ਦੇ ਮਾਰੇ ਖੁਦਕੁਸ਼ੀ ਕਰ ਲਈ....ਪਰ.....ਤੁਸੀਂ....ਏਨਾ ਕਹਿ ਉਹ ਕਮਰੇ ਵਿੱਚੋਂ ਬਾਹਰ ਚੱਲੇ ਗਿਆ।

15 Apr 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਬਹੁਤ ਧੰਨਵਾਦ ਪਾਠਕਾਂ  ਅਤੇ ਸਹਿਤਕਾਂਰਾਂ ਦਾ ...........ਕਹਾਣੀ ਮੇਰਾ ਪਹਿਲਾ ਉਪਰਾਲਾ ਹੈ

04 May 2013

Reply