|
|
|
|
|
|
Home > Communities > Anything goes here.. > Forum > messages |
|
|
|
|
|
ਫਰਕ ਜੇ ਮਾਪੇ ਕਰਨ ਨਾ ..ਗਿਆਨੀ ਕੇਵਲ ਸਿੰਘ |
ਫਰਕ ਜੇ ਮਾਪੇ ਕਰਨ ਨਾ ਧੀ ਨੌਂਹ ਦੇ ਵਿਚਕਾਰ ਉਹ ਘਰ ਮਹਿਕੇ ਇਸ ਤਰ੍ਹਾਂ, ਜਿਉਂ ਮਹਿਕੇ ਗੁਲਜ਼ਾਰ ।
ਸੱਸ ਤੇ ਸਹੁਰਾ ਜਿਸ ਬਹੂ ਸਮਝੇ ਮਾਂ ਤੇ ਬਾਪ ਸੁਖੀ ਰੱਖੇ ਪਰਿਵਾਰ ਨੂੰ, ਰਹੇ ਸੁਖੀ ਉਹ ਆਪ ।
ਜਿਸ ਘਰ ਦੇ ਵਿੱਚ ਹੈ ਨਹੀਂ, ਨਰ ਨਾਰੀ ਦਾ ਜੋੜ ਉਥੇ ਹੋਰ ਕੀ ਰਹਿ ਗਈ, ਦੱਸੋ ਨਰਕ ਦੀ ਲੋੜ ।
ਬੇ-ਇਤਬਾਰੀ ਮਾਰਦੀ, ਬਰਕਤ ਵਿੱਚ ਇਤਫ਼ਾਕ ਕਿਉਂ ਸਿਰ ਨੀਵਾਂ ਹੋਏਗਾ, ਜੇ ਉੱਚਾ ਇਖਲਾਕ ।
ਭੀੜ ਪਈ ਨਾ ਬਹੁੜਦੇ, ਜੋ ਸਕਿਆਂ ਦੇ ਤੱਕ ਫਿਰ ਕੀ ਮਗਰੋਂ ਲਾਹਵਣੇ, ਦੱਸ ਸਕਿਆਂ ਦੇ ਤੱਕ ।
ਹਰ ਸਰਮਾਏਦਾਰ ਦਾ, ਰਿਹਾ ਹਮੇਸ਼ਾ ਕੰਮ ਉਜਰਤ ਦੇਣੀ ਬਹੁਤ ਘੱਟ, ਲਾਹੁਣਾ ਬਹੁਤਾ ਚੰਮ ।
ਜੋ ਤੈਨੂੰ ਦਏ ਇਕ ਵਾਰ, ਜਤਲਾਏ ਦਸ ਵਾਰ ਤੇਰੀ ਵਧੇ, ਹੀਣਤਾ, ਉਸ ਦਾ ਵਧੇ ਹੰਕਾਰ ।
ਜੋੜ ਸਦਾ ਨਿਰਦੋਸ਼ ਤੂੰ, ਉਸ ਦੇ ਅੱਗੇ ਹੱਥ ਚਾਰ ਪਦਾਰਥ ਦੇਣ ਦੇ ਜੋ ਪ੍ਰਭੁ ਹੈ ਸਮਰੱਥ .... ਗਿਆਨੀ ਕੇਵਲ ਸਿੰਘ
|
|
31 Dec 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|