|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਫੌਜੀ... |
|
ਫੌਜੀ ਖੜੇ ਵਿੱਚ ਕਤਾਂਰਾ ਨੇ
ਗਿਣਤੀ ਵਿੱਚ ਹਜਾਂਰਾ ਨੇ
ਤਾਲ ਕਦਮਾ ਦੀ ੲਿੱਕ ਹੈ
ਮੌਤ ਨਾਲ ਵੀ ੲਿਕ ਮਿਕ ਹੈ
ਕੀ ਫਰਕ ਦੇਸ਼ ਦਿਲਦਾਰਾਂ ਨੂ
ਪਿੱਛੇ ਛੱਡ ਆਏ ਬਹਾਰਾ ਨੂ
ਹੁਣ ਸਿਦਕ ਵਿੱਚ ਵੀ ਨਾ ਫਿੱਕ ਹੈ
ਲਕਸ਼ ਸਭਨਾ ਦਾ ਜੋ ੲਿੱਕ ਹੈ
ਜੰਗ ਲਈ ਸਭ ਤਿਅਾਰ ਨੇ
ਸਭ ਹੱਥੀਂ ਹੁਣ ਹਥਿਅਾਰ ਨੇ
ਦੇਣਾਂ ਜਵਾਬ ਪੱਥਰ ਨਾਲ ਹੁਣ
ਮਾਰੀ ਦੁਸ਼ਮਣ ਜੋ ਅਣਖ ਤੇ ੲਿੱਟ ਹੈ
ਕਸ ਕਮਰਾਂ ੳੁਹ ਲਾਮ ਉਡੀਕਣ
ਪਿੱਛੇ ਜਿਹਨਾ ਨੂ ਘਰ ਉਡੀਕਣ
ਪਰ ਉਹਨਾਂ ਲਈ ਸਭ ਬਾਅਦ ਵਿਚ
ਸਭ ਤੌਂ ਪਹਿਲਾਂ ਦੇਸ਼ ਹਿਤ ਹੈ
ਘੌਖ ਸੁਣੀ ਜਦ ਕਦਮਾਂ ਦੀ
ਰੂਹ ਕੰਬ ਗੲੀ ਫੇਰ ਦੁਸ਼ਮਣ ਦੀ
ਟਿਕ ਨਾ ਸਕਿਆ ਉਹ ਸ਼ੇਰਾਂ ਅੱਗੇ
ਹੁਣ ਦੁਸ਼ਮਣ ਚਾਰੇ ਖਾਨੇ ਚਿਤ ਹੈ
ਕੁਝ ਲੜਦੇ-੨ ਸ਼ਹੀਦ ਅਮਰ ਹੋਏ
ਦੂਰ ਉਹਨਾਂ ਤੌਂ ਹੁਣ ਫਜਰ ਹੋੲੇ
ਕੁਰਬਾਨ ਕਰ ੳੁਹ ਆਪਣਾ ਵਰਤਮਾਨ
ਬਣਾ ਸਾਡਾ ਸਭ ਦਾ ਗਏ ਭਵਿੱਖ ਹੈ
ਪਰ ਯਾਦ ਰੱਖਿਓ,
ਤੁਸੀ ਸੌਂਦੇ ਨੇ ਕਿੳੁਂਕਿ ਉਹ ਜਾਗਦੇ ਨੇ
ਦੇਸ਼ ਨੂ ੲਿਹ ਜਿੰਦਗੀ ਤੌਂ ਵਧ ਸਾਂਭਦੇ ਨੇ
ਕਰਮ ਕਰ ਫਲ ਨੀ ਲੱਭਦੇ ੲਿਹ ਸੂਰਮੇਂ
ਬੇਗਰਜ ਰਹਿ ਦਿੰਦੇ ਗੀਤਾ ਵਰਗੀ ਸਿੱਖ ਹੈ
ਪਰ ਜਦੋਂ ਕੋਈ ਸ਼ਹੀਦ ਹੁੰਦਾ ਤਾਂ....
ਪਿੱਛੇ ਕੀ ਰਿਹਾ, ਨਾ ਕਿਸੇ ਨੂ ਫਿਕਰ
ਦੋ ਦਿਨ ਹੀ ਹੁੰਦਾ ,ਸ਼ਹੀਦਾਂ ਦਾ ਜਿਕਰ
ਜਦ ਨਾ ਭੁੱਲੇ ਦੇਸ਼ ਆਪਣੇ ਸ਼ਹੀਦਾਂ ਨੂ
ਉਹ ਹੀ ਅਸਲੀ ਜਿੱਤ ਹੈ...
ਉਹ ਹੀ ਅਸਲੀ ਜਿੱਤ ਹੈ....
|
|
20 May 2014
|
|
|
|
|
ਸੰਦੀਪ ਵੀਰ ਜੀ ਬਿਲਕੁਲ ਸਹੀ ਫੁਰਮਾਇਆ ਜੀ, ਦੇਸ਼ ਸੇਵਾ ਤੋਂ ਵੱਡਾ ਕੋਈ ਤਪ ਨਹੀਂ | ਵਾਕਈ, ਜਿਸ ਤਨ ਲੱਗੇ, ਸੋ ਤਨ ਜਾਣੇ |
ਮੇਰਾ ਸਲਾਮ ਹਾਜਰ ਹੈ ਫੌਜੀਆਂ ਦੇ ਜੀਵਨ ਨੂੰ -
ਕੀਹ ਸੋਹਣੇ ਜੀਵਨ ਫੌਜਾਂ ਦੇ,
ਮਨਮੋਹਣੇ ਜੀਵਨ ਫੌਜਾਂ ਦੇ |
ਹਾਸੇ ਵੰਡਣ ਸਭ ਨੂੰ, ਭਾਵੇਂ ਆਪਣੇ ਜੀਣ
ਮਰਨ ਵਿਚ ਹਵਾ ਭਰ ਦੀ ਵਿੱਥ ਹੈ |
ਸੰਦੀਪ ਵੀਰ ਜੀ ਬਿਲਕੁਲ ਸਹੀ ਫੁਰਮਾਇਆ ਜੀ, ਦੇਸ਼ ਸੇਵਾ ਤੋਂ ਵੱਡਾ ਕੋਈ ਤਪ ਨਹੀਂ |
ਵਾਕਈ, ਜਿਸ ਤਨ ਲੱਗੇ, ਸੋ ਤਨ ਜਾਣੇ |
ਮੇਰਾ ਸਲਾਮ ਹਾਜਰ ਹੈ ਫੌਜੀਆਂ ਦੇ ਜੀਵਨ ਨੂੰ -
ਕੀਹ ਸੋਹਣੇ ਜੀਵਨ ਫੌਜਾਂ ਦੇ,
ਮਨਮੋਹਣੇ ਜੀਵਨ ਫੌਜਾਂ ਦੇ |
ਇਹ ਜੀਵਨ ਵੰਡਣ ਸਭ ਨੂੰ, ਭਾਵੇਂ ਮੌਤ
ਦੇ ਮੂੰਹ ਤੋਂ ਹਵਾ ਭਰ ਦੀ ਵਿੱਥ ਹੈ |
TFS, God Bless !
|
|
20 May 2014
|
|
|
|
|
|
|
bahut vadhia likheya hai tusi..
Army Family and Army School nu belong hon karke I can relate to it...
Thanks for sharing !!!
|
|
16 Apr 2015
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|