Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਗ ਸੁੱਲਗਦੀ ਪਈ ਏ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਅੱਗ ਸੁੱਲਗਦੀ ਪਈ ਏ

ਮੈਨੂੰ ਅਜੇ ਨਾ ਬੁਲਾਉ ਅੱਗ ਸੁੱਲਗਦੀ ਪਈ ਏ।
           ਹੋਰ  ਤੇਲ ਨਾ  ਪਾਉ, ਅੱਗ ਸੁੱਲਗਦੀ ਪਈ ਏ।

           ਢਲ ਲੈਣ  ਦਿਉ  ਸ਼ਾਮ , ਤਾਰੇ  ਵੇਖ  ਲੈਣਗੇ,
           ਮੈਨੂੰ ਵੈਣ ਨਾ ਸੁਣਾਉ, ਅੱਗ ਸੁੱਲਗਦੀ ਪਈ ਏ।

           ਅੱਜ ਮਸਿਆ ਦੀ ਰਾਤ, ਚੰਨ ਚੜ੍ਹਨਾ ਤਾਂ ਨਹੀ,
           ਮੋਮ ਬੱਤੀਆਂ ਜਗਾਉ, ਅੱਗ ਸੁੱਲਗਦੀ ਪਈ ਏ।

           ਖੁਲ੍ਹ  ਜਾਣੇ ਦਰਵਾਜੇ, ਅਉਣਾ ਦੂਤਾਂ ਜਮਦੂਤਾਂ,
           ਤਿੱਪ, ਤੇਲ  ਚੁਆਉ,  ਅੱਗ ਸੁੱਲਗਦੀ ਪਈ ਏ।

           ਪਾਠ  ਕਰੋ  ਅਰਦਾਸ,  ਛੈਣੇ, ਢੋਲਕੀਆਂ ਨਾਲ,
           ਆ ਕੇ ਰਾਗਨੀ ਗਾਉ,  ਅੱਗ ਸੁੱਲਗਦੀ ਪਈ ਏ।

           ਯਾਰ ਬੇਲੀਆਂ ਦੇ ਸੰਗ, ਅੱਗੇ ਆਉ  ਸਾਰੇ ਲੰਘ,
           ਰੁੱਸੇ  ਮਿਤੱਰ  ਮਨਾਉ,  ਅੱਗ ਸੁੱਲਗਦੀ ਪਈ ਏ।

           ਕਢ੍ਹੋ  ਦਿਲ ਚੋਂ  ਕ੍ਰੋਧ, ਮੇਰਾ  ਕਰੋ ਨਾ  ਵਿਰੋਧ,
           ਮੇਰੇ ਐਬ ਨਾ ਲੁਕਾਉ,  ਅੱਗ ਸੁੱਲਗਦੀ ਪਈ ਏ।

           ਕਿਉਂ ਹੋਏ ਹੋ ਉਦਾਸ,  ਥੋੜ੍ਹਾ ਆਉ  ਮੇਰੇ ਪਾਸ,
           ਸੱਚਾ  ਧਰਮ  ਕਮਾਉ,  ਅੱਗ ਸੁੱਲਗਦੀ ਪਈ ਏ।

           "ਸੁਹਲ" ਮੁੱਕਿਆ ਹਨੇਰਾ, ਚੜ੍ਹ ਆਏਗਾ  ਸਵੇਰਾ,
           ਗੱਲ ਏਥੇ ਹੀ  ਮੁਕਾਉ, ਅੱਗ ਸੁੱਲਗਣੋਂ ਗਈ ਏ।

ਮਲਕੀਅਤ ਸੁਹਲ

05 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very nycc.....tfs....

05 Jan 2013

Reply