Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
~ ਗੁਰਦਾਸ ਮਾਨ ਸਾਹਿਬ ਦੇ ਨਾਮ ~ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
~ ਗੁਰਦਾਸ ਮਾਨ ਸਾਹਿਬ ਦੇ ਨਾਮ ~

 

ਸਤਿ ਸ਼ੀ੍ ਅਕਾਲ ਦੋਸਤੋ...

ਦੋਸਤੋ ਅੱਜ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਸਾਹਿਬ  ਦਾ ਜਨਮਦਿਨ ਹੈ | ਮੇਰੇ ਵੱਲੋਂ ਮਾਨ ਸਾਹਿਬ ਨੂੰ ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ ਹੋਣ ਜੀ...ਸਾਰੀ ਦੁਨੀਆਂ ਵਿੱਚ ਮਾਨ ਸਾਹਿਬ ਨੂੰ ਚਾਹੁਣ ਵਾਲਿਆਂ ਨੂੰ ਵੀ ਲੱਖ-ਲੱਖ ਮੁਬਾਰਕਾਂ....ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਗੁਰਦਾਸ ਮਾਨ ਸਾਹਿਬ ਏਦਾ ਹੀ ਲਿਖਦੇ ਰਹਿਣ-ਗਾਉਂਦੇ ਰਹਿਣ ਤੇ ਮੇਰੇ ਜੇਹੇਆਂ ਨੂੰ ਸਹੀ ਰਾਹੇ ਪਾਉਂਦੇ ਰਹਿਣ...ਪਰਮਾਤਮਾਂ ਉਹਨਾਂ ਨੂੰ ਸਦਾ ਚੜਦੀ ਕਲਾ ਚ੍ ਰੱਖੇ | ਜੁੱਗ-ਜੁੱਗ ਜੀਓ ਮਾਨ ਸਾਹਿਬ....

ਗੁਰੂ  ਸਦਾ  ਹੀ  ਰੱਖੇ  ਲਾਜ  ਤੇਰੀ,  ਤੇਰੇ ਇਸ਼ਕ ਦਾ ਗਿੜਦਾ ਪੈਂਦਾ ਰਹੇ
ਦਿਲ   ਦਾ   ਹੋਵੇ   ਮਾਮਲਾ   ਤੇ  ਤੂੰ  ਮਾਮਲਾ  ਗੜਬੜ  ਕਹਿੰਦਾ  ਰਹੇਂ
ਨਾਂ ਲੰਘੇ ਤੱਤੀ ਹਵਾ ਤੇਰੇ ਨੇੜ ਦੀ ਤੂੰ ਸਦਾ ਚੜਦੀ ਕਲਾ ਚ੍ ਰਹਿੰਦਾ ਰਹੇਂ
ਪੰਜਾਬੀ  ਗਾਇਕੀ  ਦਾ  ਥੰਮ  ਏਂ  ਤੂੰ  ਹਰ  ਕੋਈ ਮਾਣ ਨਾਲ ਕਹਿੰਦਾ ਰਹੇ
ਯਾਰ  ਪੰਜਾਬੀ  ਏਂ  ਤੂੰ  ਤੇ  ਤੇਰਾ  ਛੱਲਾ  ਸਦਾ  ਜਿਉਂਦਾ  ਰਹੇ
ਮੇਰੇ  ਦੇਸ਼  ਦਾ  ਮਾਣ  ਏਂ  ਤੂੰ  , ਮਾਨਾਂ 
ਤੂੰ ਸਦਾ ਜਿਉਂਦਾ ਰਹੇਂ |

ਕਦੇ  ਹਰਿਆਣੇ  ਕਾ  ਜਾਟ  ਬਣੇ  ਕਦੇ  ਬਾਬਿਆਂ  ਵਾਂਗ   ਭੰਗੜਾ  ਪਾਂਵੇਂ
ਵਿਆਹਾਂ  ਚ੍  ਗਾਵੇਂ  ਘੋੜੀਆਂ  ਤੇ  ਸੋਗ  ਚ੍  ਪੀੜ  ਤੇਰੇ  ਜਾਣ ਦੀ ਸੁਣਾਵੇਂ
ਆਪਣੇ  ਗੀਤਾਂ  ਨਾਲ ਪਰਦੇਸੀਆਂ ਨੂੰ ਪਿੰਡ ਦੀਆਂ ਗਲੀਆਂ ਵਿੱਚ ਲੈ ਆਵੇਂ
ਸਭਨੂੰ  ਸੇਧ  ਦੇਣ  ਲਈ  ਕਦੇ   ਤੂੰ  ਬਾਬਾ  ਵਾਰਸ   ਸ਼ਾਹ   ਬਣਕੇ  ਆਵੇਂ
ਛੱਡਕੇ  ਚੋਰੀ-ਚੱਕਾਰੀ  ਨੂੰ  ਹੱਥੀ  ਕਿਰਤ  ਕਰਨ  ਨੂੰ  ਸਮਝਾਉਂਦਾ  ਰਹੇਂ
ਮੇਰੇ  ਦੇਸ਼  ਦਾ  ਮਾਣ  ਏਂ  ਤੂੰ  ਮਾਨਾਂ  ਤੂੰ  ਸਦਾ  ਜਿਉਂਦਾ  ਰਹੇਂ |

ਗੱਲ  ਕਰੇਂ  ਸਦਾ  ਹੱਕ-ਸੱਚ  ਦੀ  , ਕੁਫ਼ਰ  ਦੇ  ਤੂੰ   ਨੇੜੇ   ਨਾਂ  ਜਾਵੇਂ
ਬਾਬਾ  ਵਾਰਸ  ਹੀ  ਫ਼ਿਰ  ਲੱਗਦਾ  ਏਂ  , ਜਦ  ਹੀਰ  ਦੇ  ਬੈਂਤ  ਸੁਣਾਵੇਂ
ਛੱਡ  ਮਹਿੰਗੀਆਂ  ਗੱਡੀਆਂ   ਨੂੰ   ,ਫ਼ੇਰ  ਸਾਈਕਲ  ਦੀ ਕਦਰ  ਪੁਆਵੇਂ
ਮੇਟ  ਕੇ  ਸੱਭੇ  ਦੂਰੀਆਂ   ਨੂੰ  ,   ਵਿੱਛੜੇ   ਹੋਏ   ਦਿਲਾਂ   ਨੂੰ  ਮਿਲਾਵੇ
ਅਸਲੋਂ  ਮੁਰਝਾਏ  ਚੇਹਰਿਆਂ  ਤੇ  ਸਦਾ  ਮੁਸਕਾਨ   ਲਿਆਉਂਦਾ  ਰਹੇਂ
ਮੇਰੇ  ਦੇਸ਼  ਦਾ  ਮਾਣ  ਏਂ  ਤੂੰ ,  ਮਾਨਾਂ  ਤੂੰ  ਸਦਾ  ਜਿਉਂਦਾ  ਰਹੇਂ |

ਤੈਨੂੰ  ਭੁੱਲਣ  ਨਾਂ  ਕਦੇ  ਵੀ  ਯਾਰ  ਪੁਰਾਣੇ  , ਨਿੱਤ  ਨਵੇਂ  ਗੀਤ  ਬਣਾਉਂਦਾ ਰਹੇਂ
ਨਸ਼ਿਆਂ  ਦੇ  ਲੜ  ਲੱਗਿਆਂ  ਨੂੰ " ਪਹਿਲਾਂ ਸੇਹਤ ਜ਼ਰੂਰੀ ਹੈ " ਸਮਝਾਉਂਦਾ ਰਹੇਂ
ਜਿੰਨਾਂ  ਨੂੰ  ਲੋਕ  ਦਿਲੋਂ  ਵਿਸਾਰੀ  ਜਾਂਦੇ ਉਹਨਾਂ ਸ਼ਹੀਦਾ ਦੀ ਯਾਦ ਦਵਾਉਂਦਾ ਰਹੇਂ
ਆਪਣੇ  ਸੱਚੇ-ਸੁੱਚੇ  ਗੀਤਾਂ  ਨਾਲ  ਮਾਂ   ਬੋਲੀ   ਦਾ   ਵੇਹੜਾ   ਰੁਸ਼ਨਾਉਂਦਾ  ਰਹੇਂ
ਸਾਰੇ  ਦੇਸ਼  ਵਿੱਚ  ਫ਼ੈਲੀਆਂ  ਕੁਰੀਤੀਆਂ  ਨਾਲ ਤੂੰ ਸਦਾ ਹੀ ਆਹਢਾ ਲਾਉਂਦਾ ਰਹੇਂ
ਦੇਸ਼ਾਂ - ਵਿਦੇਸ਼ਾਂ   ਵਿੱਚ   ਏਦਾ   ਹੀ   ਆਪਣੇ  ਦੇਸ਼  ਦਾ  ਮਾਣ  ਵਧਾਉਂਦਾ   ਰਹੇਂ
ਆਪਣੇ  ਅਣਮੁੱਲੇ  ਲਫ਼ਜਾਂ ਨਾਲ " ਨਿਮਰ " ਜਿਹੇ ਭੁੱਲਿਆਂ ਨੂੰ ਰਾਹੇ ਪਾਉਂਦਾ ਰਹੇਂ
ਮੇਰੇ  ਦੇਸ਼  ਦਾ  ਮਾਣ  ਏਂ  ਤੂੰ  ਮਾਨਾਂ  ਤੂੰ  ਸਦਾ  ਜਿਉਂਦਾ  ਰਹੇਂ |

........ਨਿਮਰਬੀਰ ਸਿੰਘ...........

03 Jan 2012

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 

 

mere  te sade poore parivar vallo gurdas mann ji nu janmdin diyan bahut-bahut mubaarkan ji....jug jug jeeve maana mann punjabi boli da

 

bahut hi jyada sohna likheya nimar ji tusin,,,ese tra likhde rho.

 

great work....!!

03 Jan 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

bahut-bahut meharbani Navneet ji.....hamesha khush rho ji....:)

04 Jan 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good Nimar,


Mahaan Legend of Punjabi music-- Maan Saab.... rabb agge dua hai ki parmatama Maan saab nu chardi kala vich rakhan.... 


Jug-jug jeeve Maana maan Punjabi boli da .. !!!

04 Jan 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਹੁਤ ਵਧੀਆ ਤਰੀਕੇ ਨਾਲ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਨੇ ਤੁਸੀ ਗੁਰਦਾਸ ਮਾਨ ਜੀ ਨੂੰ

ਮੇਰੇ ਵਲੋਂ ਵੀ ਉਹਨਾ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕਾਂ...ਸ਼ਾਲਾ ਪੰਜਾਬੀ ਬੋਲੀ ਦਾ ਮਾਣ ਹਮੇਸ਼ਾਂ ਚੜ੍ਹਦੀਆਂ ਕਲਾਂ 'ਚ ਰਹੇ

04 Jan 2012

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

jug jug jive Mana maan punjabi boli da

 

05 Jan 2012

Karanbir Grewal
Karanbir
Posts: 25
Gender: Male
Joined: 06/Nov/2011
Location: Perth
View All Topics by Karanbir
View All Posts by Karanbir
 

 

bahut-bahut mubaarkan Mann Saab ...tusi hamesha charhdi kalaa ch rho..

 

bahut hi jyada sohna likheya nimarbir veer ji,,Mann saab de geetan naal hi bahut sohna wish kita janam-din...jionde raho raho veer ji,,

05 Jan 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਗੁਰੂ ਦਾ ਦਾਸ, ਇਨਸਾਨਾਂ 'ਚ ਵਾਸ, ਰੂਹ ਗਿਆ ਜੋ ਤਰਾਸ਼ , ਰੱਬ ਵੱਸੇ ਆਕਾਸ਼, ਇੱਕ ਗੁਰਦਾਸ  ਮਾਨ ਮੇਰਾ |
ਲਿਖੇ- ਗਾਵੇ ਗੀਤ, ਇੰਨੀ ਬੋਲੀ ਨਾਲ ਪ੍ਰੀਤ, ਦੇਵੇ ਮਾਂ ਵੀ ਅਸੀਸ, ਨਹੀਂ ਉੰਨੀ ਇਹ ਬੀਸ, ਸਚਾ ਕਦਰਦਾਨ ਮੇਰਾ |  

ਗੁਰੂ ਦਾ ਦਾਸ, ਇਨਸਾਨਾਂ 'ਚ ਵਾਸ, ਰੂਹ ਗਿਆ ਜੋ ਤਰਾਸ਼ , ਰੱਬ ਵੱਸੇ ਆਕਾਸ਼, ਇੱਕ ਗੁਰਦਾਸ  ਮਾਨ ਮੇਰਾ |

 

ਲਿਖੇ-ਗਾਵੇ ਗੀਤ, ਇੰਨੀ ਬੋਲੀ ਨਾਲ ਪ੍ਰੀਤ, ਦੇਵੇ ਮਾਂ ਵੀ ਅਸੀਸ, ਨਹੀਂ ਉੰਨੀ ਇਹ ਬੀਸ, ਸਚਾ ਕਦਰਦਾਨ ਮੇਰਾ |  

 

05 Jan 2012

Gurpreet Singh
Gurpreet
Posts: 17
Gender: Male
Joined: 27/Aug/2011
Location: Malerkotla
View All Topics by Gurpreet
View All Posts by Gurpreet
 

ਮੇਰੇ ਵੱਲੋਂ ਵੀ ਮਾਨ ਸਾਹਿਬ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ. ਜਿਵੇਂ ਕਿ ਮਾਨ ਸਾਹਿਬ ਨੇ ਕਿਹਾ ਹੈ ਕਿ "ਰੱਬ ਰੁਸ ਜਾਵੇ ਬਾਦਸ਼ਾਹੀਆਂ ਰੁਸ ਜਾਂਦੀਆਂ",  ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਓਹ ਮਾਨ ਸਾਹਿਬ ਤੇ ਹਮੇਸ਼ਾਂ ਮੇਹਰ ਭਰਿਆ ਹਥ ਰਖੇ ਤੇ ਮਾਨ ਸਾਹਿਬ ਪੰਜਾਬੀ ਗਾਇਕੀ ਦੇ ਤੇ ਸਾਡੇ ਦਿਲਾਂ ਦੇ ਬਾਦਸ਼ਾਹ ਬਣੇ ਰਹਿਣ.

 

ਨਿਮਰ ਵੀਰ ਜੀ ਤੁਸੀਂ ਮਾਨ ਸਾਹਿਬ ਨੂੰ ਬਹੁਤ ਵਧੀਆ ਤਰੀਕੇ ਨਾਲ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ. ਅਪਣੀ ਏਨੀ ਸੋਹਨੀ ਲਿਖਤ ਸਾਡੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ.

05 Jan 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

dhannbhaag.....!!

18 Jan 2012

Showing page 1 of 2 << Prev     1  2  Next >>   Last >> 
Reply