Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘੱਲੂਘਾਰਾ (6 ਜੂਨ ‘ਤੇ ਵਿਸ਼ੇਸ਼) ਭਿੰਦਰ ਜਲਾਲਾਬਾਦੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਘੱਲੂਘਾਰਾ (6 ਜੂਨ ‘ਤੇ ਵਿਸ਼ੇਸ਼) ਭਿੰਦਰ ਜਲਾਲਾਬਾਦੀ

ਜਦ ਸੁਰਜੀਤ ਕੌਰ ਨੂੰ ਗੁਆਂਢਣ ਬੇਬੇ ਭੰਤੋ ਦੇ ਘਰੋਂ ਰੋਣ-ਕੁਰਲਾਉਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਹੈਰਾਨ ਹੋ ਗਈ। ਉਹ ਬੇਬੇ ਭੰਤੋ ਨੂੰ ਵਰ੍ਹਿਆਂ ਤੋਂ ਹੀ ਨਹੀਂ, ਪਿਛਲੇ ਦੋ ਦਹਾਕਿਆਂ ਤੋਂ ਇੱਕਲੀ ਦੇਖਦੀ ਆ ਰਹੀ ਸੀ। ਬੇਬੇ ਭੰਤੋ ਦਾ ਪ੍ਰੀਵਾਰ ਕਿਸੇ ਤੀਰਥ ਯਾਤਰਾ ਤੋਂ ਆਉਂਦਾ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ। ਜਦ ਭੰਤੋ ਨੂੰ ਪਤਾ ਲੱਗਿਆ ਤਾਂ ਉਹ ਨਾ ਤਾਂ ਰੋਈ ਅਤੇ ਨਾ ਹੀ ਕੋਈ ਪਿੱਟ ਸਿਆਪਾ ਕੀਤਾ। ਬੱਸ, ਟੱਬਰ ਦੇ ਅੱਠ ਜੀਆਂ ਦੀਆਂ ਲਾਸ਼ਾਂ ਦੇਖ ਕੇ ਬੁੱਤ ਹੀ ਬਣ ਗਈ ਸੀ! ਚੁੱਪ ਚਾਪ ਅਤੇ ਸਿਲ-ਪੱਥਰ!

ਬੇਬੇ ਭੰਤੋ ਦਾ ਸਾਰਾ ਪ੍ਰੀਵਾਰ ਉਸ ਨੂੰ ਘਰ ਸੰਭਾਲ਼ ਕੇ ਤੀਰਥ ਯਾਤਰਾ 'ਤੇ ਗਿਆ ਸੀ ਅਤੇ ਹਾਦਸੇ ਕਾਰਨ ਰਸਤੇ ਵਿਚ ਹੀ ਲਾਸ਼ਾਂ ਬਣ ਕੇ ਰਹਿ ਗਿਆ ਸੀ। ਉਸ ਤੋਂ ਬਾਅਦ ਬੇਬੇ ਕਿਸੇ ਤੀਰਥ ਅਸਥਾਨ 'ਤੇ ਨਹੀਂ ਗਈ ਸੀ। ਤੀਰਥ ਯਾਤਰਾ ਤੋਂ ਵਾਪਸ ਆਉਂਦਾ ਪ੍ਰੀਵਾਰ ਬੱਜਰੀ ਨਾਲ ਭਰੇ ਟਰੱਕ ਦੀ ਲਪੇਟ ਵਿਚ ਆ ਗਿਆ ਅਤੇ ਟਰੱਕ ਨੇ ਸਾਰਾ ਪ੍ਰੀਵਾਰ ਕੁਚਲ ਦਿੱਤਾ ਸੀ ਅਤੇ ਬੇਬੇ ਭੰਤੋ ਦਾ ਵਸਦਾ-ਰਸਦਾ ਘਰ ਉੱਜੜ ਗਿਆ ਸੀ। ਉਸ ਹਾਦਸੇ ਤੋਂ ਬਾਅਦ ਨਾਂ ਤਾਂ ਬੇਬੇ ਕਿਸੇ ਨਾਲ ਬੋਲਦੀ ਅਤੇ ਨਾ ਹੀ ਕਿਸੇ ਨੇ ਹੱਸਦੀ ਦੇਖੀ ਸੀ। ਪ੍ਰੀਵਾਰ ਦੇ ਅੱਠ ਜੀਆਂ ਦੇ ਸਸਕਾਰ ਵੇਲੇ ਬੇਬੇ ਆਮ ਲੋਕਾਂ ਨਾਲ ਸ਼ਮਸ਼ਾਨਘਾਟ ਗਈ ਅਤੇ ਸਸਕਾਰ ਕਰਵਾ ਕੇ ਵਾਪਸ ਆ ਗਈ ਸੀ। ਰਿਸ਼ਤੇਦਾਰ ਫ਼ੁੱਲ ਚੁਗ ਕੇ ਤਾਰ ਆਏ ਸਨ। ਬੇਬੇ ਉਹਨਾਂ ਨਾਲ ਫ਼ੁੱਲ ਤਾਰਨ ਵੀ ਨਹੀਂ ਗਈ ਸੀ। ਜਦ ਫ਼ੁੱਲ ਤਾਰੇ ਗਏ ਤਾਂ ਬੇਬੇ ਦਾ ਸ਼ਾਮ ਨੂੰ ਆਟਾ ਗੁੰਨ੍ਹਦੀ ਦਾ ਦਿਲ ਹਿੱਲਿਆ। ਹੌਲ ਜਿਹਾ ਪਿਆ ਕਿ ਉਹ ਉਸ ਘਰ ਵਿਚ ਇਕੱਲੀ ਬੈਠੀ ਸੀ, ਜਿਸ ਘਰ ਵਿਚ ਕਦੇ ਚਿੜੀ ਚੂਕਦੀ ਨਹੀਂ ਸੀ ਸੁਣਦੀ ਅਤੇ ਪੋਤੇ-ਪੋਤੀਆਂ ਰੌਣਕਾਂ ਲਾਈ ਰੱਖਦੇ ਸਨ। ਉਹ ਕਿਸੇ ਨੂੰ ਝਿੜਕਦੀ ਅਤੇ ਕਿਸੇ ਨੂੰ ਵਿਰਾਉਂਦੀ ਸੀ।

21 Jun 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਰਿਸ਼ਤੇਦਾਰਾਂ ਨੇ ਬੇਬੇ ਕੋਲ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ। ਹੁਣ ਬੇਬੇ ਅੱਧੇ ਕਿੱਲੇ ਦੇ ਘਰ ਅਤੇ ਵੀਹ ਕਿੱਲੇ ਜ਼ਮੀਨ ਦੀ 'ਕੱਲੀ ਮਾਲਕ ਸੀ। ਲੋਕਾਂ ਨੂੰ ਇਹ ਸੀ ਕਿ ਇਕੱਲੀ ਬੁੱਢੀ ਨੂੰ 'ਸੇਵਾ' ਦੀ 'ਆੜ' ਵਿਚ ਖ਼ੁਸ਼ ਰੱਖੋ ਅਤੇ ਜ਼ਮੀਨ ਹਥਿਆਉਣ ਵਾਲ਼ੀ ਗੱਲ ਕਰੋ! ਪਰ ਬੇਬੇ ਨੇ ਇੱਕੋ ਗੱਲ ਵਿਚ ਨਬੇੜ ਦਿੱਤੀ ਸੀ, "ਜੇ ਰੱਬ ਨੂੰ ਮੇਰੇ 'ਤੇ ਤਰਸ ਆਉਂਦਾ ਹੁੰਦਾ, ਤਾਂ ਮੇਰਾ ਸਾਰਾ ਟੱਬਰ ਨਾ ਖੋਂਹਦਾ ਭਾਈ! ਹੁਣ ਤੁਸੀਂ ਮੇਰੀ ਚਿੰਤਾ ਛੱਡੋ ਤੇ ਆਪਣੇ ਪ੍ਰੀਵਾਰਾਂ ਦਾ ਫਿਕਰ ਕਰੋ! ਮੈਂ ਆਪਣੇ ਘਰ ਰੱਬ ਦੀ ਰਜ਼ਾ 'ਚ ਰਾਜ਼ੀ ਆਂ! ਮੇਰੀ ਚਿੰਤਾ ਦਿਲੋਂ ਕੱਢ ਦਿਓ!" ਜ਼ਮੀਨ ਦੇ ਲਾਲਚ ਵਿਚ ਆਏ ਰਿਸ਼ਤੇਦਾਰ ਨਿਰਾਸ਼ ਪਰਤ ਗਏ ਸਨ। ਬੰਦਾ ਨਿਰਾਸ਼ਾ ਵਿਚ ਵੀ ਉਦੋਂ ਹੀ ਆਉਂਦਾ ਹੈ, ਜਦ ਉਸ ਨੂੰ ਕੋਈ ਆਸ ਬੱਝੀ ਹੋਈ ਹੋਵੇ! ਪਰ ਲਾਲਚੀ ਰਿਸ਼ਤੇਦਾਰ ਤਾਂ ਬਹੁਤਾ ਹੀ ਨਿਰਾਸ਼ ਹੋ ਗਏ ਸਨ। ਫ਼ੇਰ ਜਦ ਬੇਬੇ ਨੂੰ ਪੀਲੀਆ ਹੋਇਆ ਤਾਂ ਸਾਕ-ਸਬੰਧੀਆਂ ਨੂੰ ਫਿਰ 'ਸੇਵਾ' ਦਾ 'ਬਹਾਨਾ' ਮਿਲ ਗਿਆ। ਉਹਨਾਂ ਨੇ ਫਿਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਬੇਬੇ ਨੇ ਫਿਰ ਸਾਰੇ ਇਕ ਗੱਲ ਨਾਲ ਹੀ ਖੂੰਜੇ ਲਾ ਧਰੇ। "ਤੁਹਾਨੂੰ ਮੈਂ ਅੱਗੇ ਵੀ ਕਿਹੈ ਬਈ, ਤੁਸੀਂ ਮੇਰਾ ਫਿਕਰ ਛੱਡੋ! ਮੈਂ ਨਹੀਂ ਮਰਦੀ! ਮੈਨੂੰ ਤਾਂ ਓਦੋਂ ਨਹੀਂ ਕੁਛ ਹੋਇਆ, ਜਦੋਂ ਮੇਰਾ ਸਭ ਕੁਛ ਉੱਜੜ ਗਿਆ ਸੀ? ਹੁਣ ਮੈਨੂੰ ਕੀ ਹੋਣੈਂ? ਤੁਸੀਂ ਆਪਣੇ ਆਪਣੇ ਘਰੇ ਬੈਠ ਕੇ ਰੱਬ ਰੱਬ ਕਰੋ!" ਤੇ ਰਿਸ਼ਤੇਦਾਰ ਛਿੱਥੇ ਜਿਹੇ ਪੈ ਕੇ ਵਾਪਸ ਪਰਤ ਗਏ ਸਨ। ਗੁਆਂਢਣ ਸੁਰਜੀਤ ਕੌਰ ਬੇਬੇ ਭੰਤੋ ਦੇ ਫ਼ੌਲਾਦੀ ਹਾਜ਼ਮੇ ਤੋਂ ਵਾਕਿਫ਼ ਸੀ। ਨਿੱਕੀ-ਨਿੱਕੀ ਗੱਲ ਤੋਂ 'ਮਰਗੀ-ਮਰਗੀ' ਕਰਨ ਵਾਲੀ ਬੇਬੇ ਹੈ ਨਹੀਂ ਸੀ। ਜਦ ਕਦੇ ਸੁਰਜੀਤ ਕੌਰ ਬੇਬੇ 'ਤੇ ਤਰਸ ਜਿਹਾ ਕਰਕੇ ਉਸ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੀ ਤਾਂ ਬੇਬੇ ਇੱਕੋ ਗੱਲ ਆਖ ਕੇ ਸਬਰ ਦਾ ਘੁੱਟ ਭਰ ਲੈਂਦੀ, "ਜੋ ਸਤਿਗੁਰੂ ਨੂੰ ਮਨਜੂਰ ਸੀ, ਉਹੀ ਹੋ ਗਿਆ ਜੀਤੋ! ਮੈਂ ਓਸ ਰੱਬ ਦੀ ਕਿਉਂ ਸ਼ਰੀਕਣੀਂ ਬਣਾਂ? ਉਹ ਤਾਂ ਉਹੀ ਕਰਦੈ, ਜੋ ਉਹਨੂੰ ਚੰਗਾ ਲੱਗਦੈ! ਮੈਂ ਤਾਂ ਓਸੇ ਰੱਬ ਦੇ ਭਾਣੇ 'ਚ ਰਾਜੀ ਆਂ ਧੀਏ!" ਤੇ ਜੇ ਸੁਰਜੀਤ ਕੌਰ ਆਖਦੀ, "ਬੇਬੇ ਜੀ, ਕੀ ਮੰਨੀਏਂ? ਤੀਰਥ ਯਾਤਰਾ ਕਰਨ ਗਏ ਟੱਬਰ ਨਾਲ ਆਹ ਭਾਣਾਂ ਵਾਪਰ ਗਿਆ, ਜੇ ਕਿਤੇ ਵਿਆਹ-ਬਰਾਤ ਗਏ ਹੁੰਦੇ ਤਾਂ ਅਗਲਾ ਸੋਚਦੈ ਬਈ ਸ਼ਰਾਬ-ਸ਼ਰੂਬ ਪੀਤੀ ਹੋਣੀਂ ਹੈ?" ਤਾਂ ਬੇਬੇ ਫਿਰ ਕਹਿੰਦੀ, "ਜੋ ਭਾਣਾਂ ਵਰਤ ਕੇ ਰਹਿਣੈ ਜੀਤੋ, ਉਹ ਵਰਤ ਕੇ ਹੀ ਰਹਿਣੈਂ! ਹੋਣੀਂ ਦਾ ਮਤਬਲ ਕੀ ਹੁੰਦੈ? ਜਿਹੜੀ ਹਰ ਹਾਲਤ ਹੋ ਕੇ ਰਹੇ, ਉਹਨੂੰ ਹੀ ਤਾਂ 'ਹੋਣੀਂ' ਕਹਿੰਦੇ ਨੇ! ਮੈਨੂੰ ਰੱਬ 'ਤੇ ਕੋਈ ਗਿਲਾ-ਰੋਸਾ ਨਹੀਂ! ਉਹਦੀਆਂ ਕੁਦਰਤਾਂ ਬੱਸ ਓਹੀ ਦਾਤਾ ਜਾਣੇ! ਰੋ ਕੁਰਲਾ ਕੇ ਦੱਸ ਉਹਦੀ ਕੀ ਲੱਤ ਭੰਨ ਲਵਾਂਗੇ? ਉਹ ਡਾਢਾ ਸਤਿਗੁਰੂ ਹੈ ਧੀਏ!"
21 Jun 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
.ਤੇ ਅੱਜ ਜਦ ਸੁਰਜੀਤ ਕੌਰ ਦੇ ਕੰਨੀਂ ਭੰਤੋ ਬੇਬੇ ਦੇ ਘਰੋਂ ਰੋਣ-ਧੋਣ ਦੀ ਅਵਾਜ਼ ਪਈ ਤਾਂ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ। ਬੇਬੇ ਨੇ ਤਾਂ ਉਦੋਂ ਹੰਝੂ ਨਹੀਂ ਕੇਰਿਆ ਸੀ, ਜਦੋਂ ਭਰਿਆ-ਭਰਾਇਆ ਘਰ ਖਾਲੀ ਹੋ ਗਿਆ ਸੀ ਅਤੇ ਘਰ ਦੇ ਅੱਠ ਜੀਆਂ ਦੀ ਅਣਿਆਈ ਮੌਤ ਹੋ ਗਈ ਸੀ? ਉਹ ਬੜੇ ਉੱਦਮ ਨਾਲ ਬੇਬੇ ਦੇ ਘਰ ਪਹੁੰਚੀ। ਬੇਬੇ ਤੱਪੜ ਵਿਛਾਈ ਭੁੰਜੇ ਹੀ ਸਿਰ ਫ਼ੜੀ ਬੈਠੀ ਸੀ। "ਕੀ ਹੋ ਗਿਆ ਬੇਬੇ ਜੀ?" ਸੁਰਜੀਤ ਕੌਰ ਬੇਬੇ ਦੇ ਅੱਗੇ ਜਾ ਬੈਠੀ। "ਤੈਨੂੰ ਪਤਾ ਈ ਨੀ ਜੀਤੋ?" ਬੇਬੇ ਦਾ ਫਿਰ ਰੋਣ ਨਿਕਲ਼ ਗਿਆ। ਉਸ ਨੇ ਉਲਾਂਭਾ ਦੇਣ ਵਾਲਿਆਂ ਵਾਂਗ ਕਿਹਾ ਸੀ। "ਨਹੀਂ ਬੇਬੇ ਜੀ!" ਸੁਰਜੀਤ ਕੌਰ ਦੁਖੀ ਹੋਣ ਨਾਲੋਂ ਹੈਰਾਨ ਜ਼ਿਆਦਾ ਸੀ। "ਨ੍ਹੀ ਧੀਏ! ਆਪਣਾ ਆਹ ਗੁਆਂਢੀ ਪਾੜ੍ਹਾ ਦੱਸ ਕੇ ਗਿਐ ਬਈ ਰਾਤ ਫ਼ੌਜ ਨੇ ਦਰਬਾਰ ਸਾਹਬ ਢਾਅਤਾ...!" "ਹੈਂਅ..!" ਸੁਰਜੀਤ ਕੌਰ ਵੈਣ ਪਾਉਣ ਵਾਲੀ ਹੋ ਗਈ। ਦਰਬਾਰ ਸਾਹਿਬ ਅੰਮ੍ਰਿਤਸਰ ਫ਼ੌਜ ਪਹੁੰਚਣ ਦੀ ਖ਼ਬਰ ਤਾਂ ਸਾਰੇ ਪਿੰਡ ਨੇ ਸੁਣੀ ਸੀ। ਪਰ ਇਸ 'ਘੱਲੂਘਾਰੇ' ਬਾਰੇ ਤਾਂ ਕਿਸੇ ਨੇ ਸੋਚਿਆ ਕਿਆਸਿਆ ਹੀ ਨਹੀਂ ਸੀ। "ਆਪਾਂ ਦੋ ਇੱਟਾਂ ਦੀ ਮਟੀ ਢਾਹੁੰਦੇ ਸਾਰਾ ਟੱਬਰ ਵੀਹ ਵਾਰੀ ਸੋਚਦੇ ਐਂ, ਤੇ ਜਲ ਜਾਣੇ ਪਲ 'ਚ ਦਰਬਾਰ ਸਾਹਬ ਢਾਹ ਕੇ ਰਾਹ ਪਏ!" ਤੇ ਬੇਬੇ ਫ਼ੁੱਟ-ਫ਼ੁੱਟ ਕੇ ਰੋ ਪਈ।
21 Jun 2010

vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 

bahut vadeya ji . par jekar likhan he lage ho ta pura sach he likh devo jo kujh JUNE 1984 WICH INDIAN GOVT. ne keta hai.........

jeaada jankari lai Harkiran Jeet Singh Fazilka nu join karo ji.....................

13 Oct 2010

Reply