|
|
|
|
|
|
Home > Communities > Punjabi Poetry > Forum > messages |
|
|
|
|
|
ਗੱਲ ਹੀ ਵੱਖਰੀ ਸੀ |
ਗੱਲ ਹੀ ਵੱਖਰੀ ਸੀ
ਕੱਚੇ ਕੋਠੇ,
ਮਹਿਕ ਮਿੱਟੀ ਦੀ,
ਸਾਂਝਾ ਚੁਲ੍ਹਾ ,
ਮੰਗ ਲੱਸੀ ਦੀ,
ਸਰ੍ਹੋਂ ਦਾ ਸਾਗ,
ਰੋਟੀ ਮੱਕੀ ਦੀ,
ਮੰਜਿਆਂ ਦੀ ਲਾਈਨ,
ਵਿਹੜੇ ਵਿੱਚ ਲੱਗੀ ਦੀ,
ਸਾਉਣ ਦੀਆਂ ਪੀਂਘਾਂ,
ਝੂਟੇ ਲੈਂਦੀਆਂ ਨਾਰਾਂ ਦੀ,
ਖੁੰਡਿਆਂ ਮੁੱਛਾਂ,
ਪੱਗ ਬੰਨ੍ਹ ਟੌਹਰ,
ਤੁਰਦੇ ਸਰਦਾਰਾਂ ਦੀ,
ਬਾਪੂ ਦੀ ਘੂਰੀ,
ਮਾਂ ਦੇ ਲਾਡਾਂ ਦੀ,
ਗੁੱਡੇ ਗੁੱਡੀਆਂ,
ਦੇ ਖੇਡਾਂ ਦੀ,
ਟੋਕਾ, ਕਹੀ, ਦਾਤ ,
ਲਹਿਰਾਉਂਦੇ ਖੇਤਾਂ ਦੀ,
ਪਾਥੀਆਂ, ਛੱਪੜ,
ਬਨੇਰੇ ਤੇ ਬੈਠੇ ਕਾਵਾਂ ਦੀ,
ਤਖਤੀ , ਸਿਆਹੀ,
ਮਾਸਟਰ ਦੀ ਮਾਰਾਂ ਦੀ,
ਉਡੀਕ ਰਹਿੰਦੀ ਸੀ,
ਹਰ ਇੱਕ ਨੂੰ,
ਸ਼ਕਤੀਮਾਨ, ਛਣਕਾਟਾ,
ਵਾਲੇ ਐਤਵਾਰਾਂ ਦੀ,
"ਮਨੀ" ਗੱਲ ਹੀ ਵੱਖਰੀ ਸੀ,
ਉਨ੍ਹਾਂ ਲੰਘੇ ਪਲਾਂ ਦੀ,
ਸੋਚ ਆ ਜਾਂਦੇ ਹੰਝੂ,
ਜੱਦ ਕੋਈ ਗੱਲ ਕਰੇ,
ਮਿੱਠੇ, ਬੇਫਿਕਰੇ ਲੰਘੇ ਪਲਾਂ ਦੀ,,
ਮਨਿੰਦਰ ਸਿੰਘ "ਮਨੀ"
9780533851
|
|
08 Nov 2016
|
|
|
|
|
ਸੁੱਚਾ ਮੋਤੀ ਕਿਰਤ ਹੈ ਇਹ ! ਖਿਆਲ ਓਰਿਜਿਨਲ, ਸ਼ਬਦ ਜੀਵਨ ਨਾਲ ਹਰੇ ਭਰੇ, ਤਾਂਘ ਦੀ ਟੀਸ, ਗੁਆਚੇ ਦਾ ਦਰਦ - ਕਹਿਣ ਦਾ ਭਾਵ ਹਰ ਪੱਖੋਂ ਸੁੰਦਰ ਜਤਨ |
ਇਸਤਰਾਂ ਦੀਆਂ ਸੋਹਣੀਆਂ ਸੋਹਣੀਆਂ ਕਿਰਤਾਂ ਸਿਰਜੋ ਅਤੇ ਸਾਂਝੀਆਂ ਕਰਦੇ ਰਹੋ |
ਰੱਬ ਰਾਖਾ !
WOW !
ਮਨਿੰਦਰ ਜੀ ਵਧਾਈ ਦੇ ਪਾਤਰ ਹੋ !
ਸੁੱਚਾ ਮੋਤੀ ਹੈ ਇਹ ਕਿਰਤ ! ਖਿਆਲ ਓਰਿਜਿਨਲ, ਸ਼ਬਦ ਜੀਵਨ ਨਾਲ ਹਰੇ ਭਰੇ, ਤਾਂਘ ਦੀ ਟੀਸ, ਗੁਆਚੇ ਦਾ ਦਰਦ - ਕਹਿਣ ਦਾ ਭਾਵ ਹਰ ਪੱਖੋਂ ਸੁੰਦਰ ਜਤਨ |
ਇਸਤਰਾਂ ਦੀਆਂ ਸੋਹਣੀਆਂ ਸੋਹਣੀਆਂ ਕਿਰਤਾਂ ਸਿਰਜੋ ਅਤੇ ਸਾਂਝੀਆਂ ਕਰਦੇ ਰਹੋ |
ਰੱਬ ਰਾਖਾ !
|
|
17 Mar 2017
|
|
|
|
very well written sir,...........great
|
|
28 Mar 2017
|
|
|
|
|
|
|
|
|
|
|
|
|
|