ਕੋਈ ਗਰੀਬ ਹੈ, ਅਕਲ ਤੋਂ
ਕੋਈ ਗਰੀਬ ਹੈ, ਸ਼ਕਲ ਤੋਂ
ਕੋਈ ਪਾਪੀ ਪੇਟ ਦੀ ਭੁੱਖ ਤੋਂ
ਕੋਈ ਅਣਚਾਹੇ ਮਿਲੇ ਦੁੱਖ ਤੋਂ
ਕੋਈ ਗਰੀਬ ਹੈ, ਦੋਲਤ ਤੋਂ
ਕੋਈ ਗਰੀਬ ਹੈ, ਸ਼ੋਹਰਤ ਤੋਂ
ਕੋਈ ਗਰੀਬ ਹੈ, ਕਰਮਾਂ ਤੋਂ
ਕੋਈ ਗਰੀਬ ਹੈ, ਧਰਮਾਂ ਤੋਂ
ਫੇਰ ਅਮੀਰ ਕੌਣ ਹੈ ?
ਜੋ ਜ਼ਿੰਦਾ ਦਿਲੀ ਨਾਲ ਜਿਉਂਦੇ ਨੇ
ਜੋ ਸਿਰਾਂ ਨਾਲ ਯਾਰੀਆਂ ਨਿਭਾਉਂਦੇ ਨੇ
ਜੋ ਹੱਕ ਸੱਚ ਦਾ ਨਾਅਰਾ ਮਾਰਦੇ ਨੇ
ਜੋ ਦੇਸ਼ ਦਾ ਕੁਝ ਸੁਆਰਦੇ ਨੇ
ਜੋ ਕਦੇ ਨਾ ਜਿਉਂਣ ਮਰ ਮਰ ਕੇ
ਜੋ ਗੱਲ ਕਹਿਣ ਨਾ ਡਰ-ਡਰ ਕੇ
ਜੋ ਲੈਣ ਨਜ਼ਾਰਾ ਗੂੜੀ ਨੀਂਦ ਸੋਂ ਕੇ
ਜੋ ਵਕਤ ਨਾ ਲੰਘਾਉਣ ਰੋ-ਰੋ ਕੇ
ਜੋ ਦੀਨ- ਦੁੱਖੀ ਦੀ ਮਦਦ ਕਰਨ
ਜੋ ਉਸ ਡਾਢੇ ਦੇ, ਖੌਫ ਤੋਂ ਡਰਨ
“ ਬੁੱਕਣਵਾਲੀਆਂ” ਕਰੇ ਸਲਾਮ ਉਹਨਾਂ
ਜੋ ਕਦੇ ਨਾ ਬੇਇਨਸਾਫੀ ਜਰਨ.....ਨਾਇਬ ਬੁੱਕਣਵਾਲ
ਕੋਈ ਗਰੀਬ ਹੈ, ਅਕਲ ਤੋਂ
ਕੋਈ ਗਰੀਬ ਹੈ, ਸ਼ਕਲ ਤੋਂ
ਕੋਈ ਪਾਪੀ ਪੇਟ ਦੀ ਭੁੱਖ ਤੋਂ
ਕੋਈ ਅਣਚਾਹੇ ਮਿਲੇ ਦੁੱਖ ਤੋਂ
ਕੋਈ ਗਰੀਬ ਹੈ, ਦੋਲਤ ਤੋਂ
ਕੋਈ ਗਰੀਬ ਹੈ, ਸ਼ੋਹਰਤ ਤੋਂ
ਕੋਈ ਗਰੀਬ ਹੈ, ਕਰਮਾਂ ਤੋਂ
ਕੋਈ ਗਰੀਬ ਹੈ, ਧਰਮਾਂ ਤੋਂ
ਫੇਰ ਅਮੀਰ ਕੌਣ ਹੈ ?
ਜੋ ਜ਼ਿੰਦਾ ਦਿਲੀ ਨਾਲ ਜਿਉਂਦੇ ਨੇ
ਜੋ ਸਿਰਾਂ ਨਾਲ ਯਾਰੀਆਂ ਨਿਭਾਉਂਦੇ ਨੇ
ਜੋ ਹੱਕ ਸੱਚ ਦਾ ਨਾਅਰਾ ਮਾਰਦੇ ਨੇ
ਜੋ ਦੇਸ਼ ਦਾ ਕੁਝ ਸੁਆਰਦੇ ਨੇ
ਜੋ ਕਦੇ ਨਾ ਜਿਉਂਣ ਮਰ ਮਰ ਕੇ
ਜੋ ਗੱਲ ਕਹਿਣ ਨਾ ਡਰ-ਡਰ ਕੇ
ਜੋ ਲੈਣ ਨਜ਼ਾਰਾ ਗੂੜੀ ਨੀਂਦ ਸੋਂ ਕੇ
ਜੋ ਵਕਤ ਨਾ ਲੰਘਾਉਣ ਰੋ-ਰੋ ਕੇ
ਜੋ ਦੀਨ- ਦੁੱਖੀ ਦੀ ਮਦਦ ਕਰਨ
ਜੋ ਉਸ ਡਾਢੇ ਦੇ, ਖੌਫ ਤੋਂ ਡਰਨ
“ਬੁੱਕਣਵਾਲੀਆਂ” ਕਰੇ ਸਲਾਮ ਉਹਨਾਂ
ਜੋ ਕਦੇ ਨਾ ਬੇਇਨਸਾਫੀ ਜਰਨ.....ਨਾਇਬ ਬੁੱਕਣਵਾਲ