Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1453
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਗਰੀਬ ਅਮੀਰ ਖੋਜ

ਮਨੋਵਿਗਿਆਨਕ ਖੋਜ ਅਨੁਸਾਰ ਗਰੀਬੀ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਹੀਣ ਭਾਵਨਾ ਹਮੇਸ਼ਾਂ ਬਣੀ ਰਹਿੰਦੀ ਹੈ ਬੇਸ਼ੱਕ  ਅਮੀਰ ਪ੍ਰੀਵਾਰਾਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਸਫਲਤਾ ਲਈ ਮਿਹਨਤ ਨਾਲੋਂ ਆਪਣੇ ਸੰਸਾਧਨਾ ਦੀ ਵਰਤੋਂ ਹੁੰਦੀ ਹੈ ਪਰ ਗਰੀਬੀ ਵਿੱਚ ਪੈਦਾ ਹੋਣ ਵਾਲੇ ਬੱਚੇ ਆਪਣੀ ਮਿਹਨਤ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹ ਸਕਦੇ ਹਨ,ਪਰ ਇਹ ਸਫਲਤਾ ਉਨ੍ਹਾਂ ਦੀ ਸਿਹਤ ਦੀ ਕੀਮਤ ‘ਤੇ ਮਿਲਦੀ ਹੈ।

                     ਇੱਕ ਨਵੀਂ ਖੋਜ ਮੁਤਾਬਕ ਗਰੀਬੀ ਵਿੱਚ ਪੈਦਾ ਹੋਣ ਕਰਕੇ ਆਪਣੀਆਂ ਮਾਨਸਿਕ ,ਭੌਤਿਕ ਲੋੜਾਂ ਕੰਟਰੋਲ ਕਰਦੇ ਕਰਦੇ ਆਪਣਾ ਆਤਮ ਬਲ ਨੂੰ ਪ੍ਰਭਾਵਿਤ ਕਰ ਬੈਠਦੇ ਹਨ । ਗਰੀਬ ਵਿਅਕਤੀ ਇੱਛਾ ਮਾਰਨ ਪਿੱਛੋਂ ਸਫਲਤਾ ਦਾ ਮੂੰਹ ਦੇਖਣ ਵਾਲੇ ਨੌਜਵਾਨਾਂ ‘ਚ ਬੁਢਾਪੇ ਦੇ ਚਿੰਨ੍ਹ ਜਲਦੀ ਦਿੱਸਣ ਲੱਗਦੇ ਹਨ। ਕਈ ਮਾਮਲਿਆਂ ਵਿੱਚ ਅਜਿਹੇ ਨੌਜਵਾਨਾਂ ਦਾ ਜੀਵਨ ਹਮ ਉਮਰ ਨੌਜਵਾਨਾਂ ਨਾਲੋਂ ਕਾਫੀ ਛੋਟਾ ਰਹਿ ਜਾਂਦਾ ਹੈ। ਇਸ ਬਾਰੇ ਨਿਰਪੱਖ ਖੋਜ ਅਧੀਨ ਭਾਰਤ ਵਿੱਚ  17 ਤੋਂ 22 ਸਾਲ ਉਮਰ ਦੇ ਲੜਕੇ-ਲੜਕੀਆਂ ਦਾ ਮੁੱਲਾਂਕਣ ਕਰਨ ਤੇ ਇਹ ਸਪੱਸ਼ਟ ਰੂਪ ਵਿੱਚ ਸਾਹਮਣੇ ਆਇਆ ਹੈ ਕਿ ਭਾਰਤੀ ਨੌਜਵਾਨਾਂ ‘ਚ ਨਸ਼ਾ, ਸਿਗਰਟ, ਸ਼ਰਾਬ ਦੀ ਵਰਤੋਂ ਦੀ ਵਰਤੋਂ ਦਿਨ ਬਦਿਨ ਵੱਧ ਰਹੀ ਹੈ। ਜਿਸ ਨਾਲ ਉਨ੍ਹਾਂ ਦੀ ਮਾਨਸਿਕ ਦਸ਼ਾ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ । ਪਰ ਇਸ਼ ਵਿਸ਼ੇ ਨਾਲ ਜੁੜੇ ਪ੍ਰਸ਼ਨ ਨੂੰ ਸੁਲਝਾੳੁਣ ਦਾ ੳੁਪਰਾਲਾ ਸਿਰਫ ਕਨੂੰਨ ਅਤੇ ਸਰਕਾਰਾਂ ਤੇ ਸੁੱਟਿਆ ਜਾਂਦਾ ਹੈ। ਨਸ਼ਿਆਂ ਨੂੰ ਧੰਦੇ ਰੂਪ ਵਿੱਚ ਪ੍ਰਫੁਲਿਤ ਕਰਨ ਵਾਲੇ ਅਾਰਥਿਕ ਤੌਰ ਤੇ ਅਮੀਰ ਤਾਂ ਹੋ ਰਹੇ ਹਨ ਪਰ ੳਹਨਾਂ ਦੇ ਆਪਣੇ ਬੱਚੇ ਨਸ਼ੇ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ। ਅਜਿਹੇ ਬੱਚਿਆਂ ਵਿੱਚ ਬਹੁਤੇ ਬੱਚੇ ਗਰੀਬ ਪ੍ਰੀਵਾਰਾਂ ਨਾਲ ਸੰਬੰਧ ਰੱਖਦੇ ਹਨ ਜੋ ਸਿਰਫ ਨਸ਼ੇ ਦੀ ਲੋੜ ਪੂਰੀ ਕਰਨ ਲਈ ਇਸ ਧੰਦੇ ਦੇ ਭਾਗੀਦਾਰ ਬਣਦੇ ਹਨ । ੳੁਨ੍ਹਾਂ ਦੇ ਵਸੀਲੇ ਸੀਮਤ ਪਰ ਨਸ਼ੇ ਕਰਨ ਦੇ ਕਾਰਨ ਬਹੁਤ ਜਿਆਦਾ ਹੁੰਦੇ ਹਨ । ੳੁਹ ਨਸ਼ੇ ਨੂੰ ਲੱਠ ਨਾਲੋਂ ਮਿਹਨਤ ਕਰਨ ਲਈ ਅਾਪਣੀ ਤਾਕਤ ਜਿਆਦਾ ਝੋਕਣ ਕਰਕੇ ਵੀ ਨਸ਼ੇ ਕਰਦੇ ਹਨ । ਪੌਸ਼ਟਿਕ ਅਤੇ ਲੌੜੀਂਦੀ ਖੁਰਾਕ  ਨਾ ਮਿਲਣ ਕਰਕੇ  ਅਤੇ ਨਸ਼ਿਆਂ ਤੋਂ ਬਚਾੳੁਣ ਦੇ ਸੰਸਾਧਨ ਅਤੇ ਸੌਝੀ ਦੀ ਘਾਟ ਕਰਕੇ ਨਸ਼ੇ ਦਾ ਅਸਰ ਅਜਿਹੇ ਗਰੀਬ ਬੱਚਿਆਂ ਤੇ ਜਿਆਦਾ ਹੁੰਦਾ ਹੈ।  ਸਵਾਲ ਪੁੱਛੇ ਜਾਣ ਤੇ ੳੁਹ ਨਸ਼ੇ ਨੂੰ ਸ਼ੌਕ ਨਾਲੋਂ ਜਿਆਦਾ ਮਜ਼ਬੂਰੀ ਦਸਦੇ ਹਨ । ਨਸ਼ੀਆਂ ਦੀ ਵਰਤੋਂ ਵਿਅਕਤੀ ਨੂੰ  ਇਸ ਤੋਂ ਇਲਾਵਾ ਖੁਦ ‘ਤੇ ਕੰਟਰੋਲ ਰੱਖਣ ਖੁਦ ‘ਤੇ ਕੰਟਰੋਲ ਰੱਖਣ ਦੀ ਪ੍ਰਵਿਰਤੀ ਨੂੰ ਸਫਲਤਾ ਲਈ ਜ਼ਰੂਰੀ ਸਮਝਿਆ ਜਾਂਦਾ ਹੈ।
                   ਖੋਜ ਦੇ ਨਤੀਜਿਆਂ ਤੋਂ ਇਹ ਸਪੱਸ਼ਟ ਹੈ ਕਿ ਅਜਿਹਾ ਨੌਜਵਾਨ ਚਾਹੇ  ਅਮੀਰ ਪ੍ਰੀਵਾਰਾਂ ਤੋਂ ਆਇਆ ਜਾਂ ਗਰੀਬ ਪ੍ਰੀਵਾਰ ਤੋਂ, ੳੁਹ ਆਪਣੇ ਆਪ ਤੇ ਭੌਤਿਕ ਅਤੇ ਮਾਨਸਿਕ ਕੰਟਰੋਲ  ਗਵਾ ਬੈਠਦੇ ਹਨ । ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨਾਲੋਂ ਅਮੀਰ ਪ੍ਰੀਵਾਰਾਂ ਨਾਲ ਸੰਬੰਧ ਰੱਖਣ ਵਾਲੇ ਨੌਜਵਾਨ ਘੱਟ ਹਮਲਾਵਰ ਤੇ ਬਿਹਤਰ ਮਾਨਸਿਕ ਸਿਹਤ ਵਾਲੇ ਹੁੰਦੇ ਹਨ। ਪਰ ਨਸ਼ੇ,ਸਮੋਕਿੰਗ ਅਤੇ ਵਿਭਚਾਰ ਜ਼ਿਆਦਾ ਕਰਦੇ ਹਨ। ਗਰੀਬ ਨੌਜਵਾਨ ਸ਼ਰਾਬ ਜਾਂ ਸੱਸਤੇ ਜਾਂ ਮੁਫਤ ਵਾਲੇ ਜ਼ਿਆਦਾ ਨਸ਼ੇ ਕਰਦੇ ਹਨ । ਅਜਿਹੇ ਲੋਕ ਛੋਟੇ ਛੋਟੇ ਕਾਰਨਾਂ ਕਰਕੇ ਆਪਣੇ ਆਪ ਤੇ ਕੰਟਰੋਲ ਗਵਾ ਲੈਂਦੇ ਹਨ। ਪਰ ਅਮੀਰ ਨੌਜਵਾਨ ਸ਼ਰਾਬ ਦਾ ਸੇਵਨ ਘੱਟ ਕਰਦੇ ਹਨ ਅਤੇ ਨਸ਼ੇ ਨੂੰ ਕਾਰੋਬਾਰੀ ਸਾਧਨ ਅਤੇ ਕਮਜ਼ੋਰੀ ਪ੍ਰਵਾਨ ਕਰਦੇ ਹਨ। ਖੋਜ ਦੇ ਸਭ ਤੋਂ ਜ਼ਰੂਰੀ ਪੱਖ ਤੋਂ ਪਤਾ ਚਲਦਾ ਹੈ ਕਿ ਖੁਦ ‘ਤੇ ਕੰਟਰੋਲ ਰੱਖਣ ਵਿੱਚ ਅਮੀਰ ਨੌਜਵਾਨ ਜ਼ਿਆਦਾ ਸਮਰੱਥ ਹਨ ਕਿੳੁਂਕਿ ੳੁਹ ਖੁਦ ਗੁਨਾਹ ਕਰਨ ਦੀ ਬਜਾਏ ਗਰੀਬ ਨੌਜਵਾਨਾਂ ਨੂੰ ਆਪਣੇ ਮਕਸਦ ਦੀ ਪੂਰਤੀ ਲਈ ਵਰਤਦੇ ਹਨ। ਸਫਲਤਾ ਗਰੀਬੀ ਅਤੇ ਅਮੀਰ ਦੀ ਪਰਵਰਿਸ਼ ਤੇ ਨਿਰਭਰ ਕਰਦੀ ਹੈ। ਗਰੀਬ ਪ੍ਰੀਵਾਰਾਂ ਵਿੱਚੋਂ ਆਉਣ ਵਾਲੇ ਨੌਜਵਾਨਾਂ ਵਿੱਚ ਸਿਹਤ ਨਾਲ ਜੁੜੀਆਂ ਦਿੱਕਤਾਂ ਬਹੁਤ ਛੇਤੀ ਸਿਰ ਚੁੱਕਦੀਆਂ ਹਨ।

                ਖੋਜਕਰਤਾ  ਮੁਤਾਬਕ, ਖੁਦ ‘ਤੇ ਕੰਟਰੋਲ ਨਾਲ ਮਿਲੀ ਸਫਲਤਾ ‘ਚ ਛੁਪੇ ਹੋਏ ਭੌਤਿਕ ਅਸਰ ਹੁੰਦੇ ਹਨ। ਗਰੀਬੀ ਦੀ ਪਰਵਰਿਸ਼ ਤੋਂ ਆਉਣ ਵਾਲੇ ਨੌਜਵਾਨਾਂ ਲਈ ਆਤਮ ਕੰਟਰੋਲ ਦੋਧਾਰੀ ਤਲਵਾਰ ਦੀ ਤਰ੍ਹਾਂ ਕੰਮ ਕਰਦਾ ਹੈ। ਅਜਿਹੇ ਨੌਜਵਾਨਾਂ ਲਈ ਸਫਲਤਾ ਪਿੱਛੋਂ ਆਪਣੇ ਪਿਛੋਕੜ ਨੂੰ ਭੁੱਲਣਾ ਅਕਸਰ ਔਖਾ ਹੁੰਦਾ ਹੈ। ਖੋਜ ਮੁਤਾਬਕ ਅਜਿਹੇ ਨੌਜਵਾਨ ਕਾਲਜਾਂ, ਯੂਨੀਵਰਸਿਟੀਆਂ ਜਾਂ ਦਫਤਰਾਂ ਦਾ ਹਿੱਸਾ ਤਾਂ ਬਣ ਜਾਂਦੇ ਹਨ, ਪਰ ਉਥੇ ਵੀ ਅਲੱਗ ਥਲੱਗ ਦਿਸਦੇ ਹਨ। ਉਥੇ ਰੰਗ ਭੇਦ ਵਰਗੀਆਂ ਸਮੱਸਿਆਵਾਂ ਆਪਣਾ ਅਸਰ ਦਿਖਾਉਂਦੀਆਂ ਹਨ। ਇਸ ਕਾਰਨ ਹਾਰਮੋਨ ‘ਚ ਬਦਲਾਅ ਆਉਂਣੇ ਲਾਜ਼ਮੀ ਹੁੰਦੇ ਹਨ। ਆਰਥਿਕ ਤੌਰ ‘ਤੇ ਕਮਜ਼ੋਰ ਪਿਛੋਕੜ ਤੋਂ ਆਉਣ ਵਾਲੇ ਨੌਜਵਾਨਾਂ ਵਿੱਚ ਵਿਚਾਰਾਂ ਦਾ ਲਚਕੀਲਾਪਨ ਕਮਜ਼ੋਰ ਸਾਬਤ ਹੁੰਦਾ ਹੈ ਤੇ ਸਫਲਤਾ ਨਾਲ ਜੁੜੇ ਬਾਹਰੀ ਹਾਲਾਤ ਸਿੱਧੇ ਜਾਂ ਅਸਿੱਧੇ ਤੌਰ ਤੇ ਉਨ੍ਹਾਂ ਦੇ ਭਵਿੱਖ ‘ਤੇ ਅਸਰ ਪਾਉਂਦੇ ਹਨ।
              ਮਾਨਸਿਕ ਅਵਸਥਾ ਦੀਆਂ ਅਜਿਹੀਆਂ ਬੜੀਆਂ ਭਿਆਨਕ ਸਾਹਮਣੇ ਆ ਰਹੀਆਂ ਹਨ। ਪਿਛਲੇ ਸਮੇਂ ਦੇ ਵਿਸ਼ਲੇਸ਼ਣ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਬੱਚੇ ਜਾਂ ਨੌਜਵਾਨ ਆਪਣਾ ਮਾਨਸਿਕ ਸੰਤੁਲਨ ਗੁਆ ਰਹੇ ਹਨ। ਕੁਝ ਸਮੇਂ ਪਹਿਲਾਂ ਦੀ ਘਟਨਾ ਨੇ ਬੱਚਿਆਂ ਦੀ ਬਰਦਾਸ਼ਿਤ ਨਾ ਕਰ ਸਕਣ ਦੀ ਮਾਨਸਿਕਤਾ ਨੂੰ ਜਾਹਰ ਕਰਦੀ ਹੈ ਕਿ ਇੱਕ ਪੰਦਰਾਂ ਸਾਲ ਦੇ ਬੱਚੇ ਨੇ ਆਪਣੀ ਅਧਿਆਪਕਾ ਨੂੰ ਜੋ ਦੂਸਰੇ ਕਲਾਸ ਰੂਮ ਵਿੱਚ ਪੜ੍ਹਾ ਰਹੀ ਸੀ ਨੂੰ ਛੁਰਾ ਮਾਰ ਕੇ ਮਾਰ ਦਿਤਾ। ਕਦੀ ਅਧਿਆਪਕਾਂ ਨੂੰ ਬੱਚਿਆਂ ਨੂੰ ਦਿਤੀ ਸੀਖ ਦੇ ਕਾਰਨ ਬੇਇਜ਼ਤ ਹੋਣਾ ਪੈਂਦਾ ਹੈ । ਅਜਿਹੀਆਂ ਘਟਨਾਵਾਂ ਵਿੱਚ ਅਕਸਰ ਮਾਂ ਬਾਪ ਸਿੱਧੇ ਤੌਰ ਤੇ ਭਾਗੀਦਾਰ ਅਤੇ ਸਹਿਯੋਗੀ ਬਣਦੇ ਜਾ ਰਹੇ ਹਨ । ਇਸਦਾ ਮਤਲਬ ਹਰਗਿਜ਼ ਨਹੀਂ ਕਿ ਅਧਿਆਪਕਾਂ ਦਾ ਇਸ ਮਾਨਸਿਕਤਾ ਦੇ ਵਾਧੇ ਵਿੱਚ ਕੋਈ ਦੋਸ਼ ਨਹੀਂ ਹੈ । ਸਰਕਾਰੀ ਸਕੂਲਾਂ ਵਿੱਚ ਅਧਿਆਪਕ ਵਰਗ ਦਾ ਆਪਣੇ ਅਧਿਆਪਨ ਦੇ ਖੇਤਰ ਵਿੱਚ ਲਾਪ੍ਰਵਾਹ ਹੋਣਾ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਗੈਰ ਮਿਆਰੀ ਵਿਦਿਅਕ ਯੋਗਤਾ ਦੇ ਅਧਿਆਪਕਾਂ ਦੀ ਤਾਇਨਾਤੀ ਅਤੇ ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਭਾਰੀ ਫੀਸਾਂ ਲੈ ਕੇ ਟਿੳੁਸ਼ਨਾਂ ਕਰਵਾੳੁਣ ਦੇ ਰੁਝਾਣ ਨੇ ਬੱਚਿਆਂ ਵਿੱਚ ਅਧਿਆਪਕਾਂ ਪ੍ਰਤੀ ਵਿਸ਼ਵਾਸ਼ਹੀਣਤਾ ਪੈਦਾ ਕਰ ਦਿਤੀ ਹੈ । ਮਾਂ ਬਾਪ ਕੋਲ ਵਕਤ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਵਕਤ ਨਹੀਂ ਹੈ ਜੋ ਹੈ ੳੁਹ ਆਪਣੇ ਫ਼ਾਲਤੂ ਦੇ ਐਸ਼ ਅਰਾਮ ਵਿੱਚ ਗੁਜ਼ਾਰ ਦਿੰਦੇ ਹਨ । ਬੱਚਿਆਂ ਦੇ ਮਾਂ ਬਾਪ ਕੋਲ ਬੱਚਿਆਂ ਵਾਸਤੇ ਬਿਲਕੁਲ ਵਕਤ ਨਹੀਂ ਹੈ ।  ਮਾਂ ਬਾਪ ਨੇ ਆਪਣੀ ਜੁੰਮੇਵਾਰੀ ਸਿਰਫ਼ ਬੱਚਿਆਂ ਨੂੰ ਵੱਧੀਆਂ ਸਕੂਲਾਂ ਵਿੱਚ ਦਾਖਲਾ ਦਵਾੳੁਣ ਅਤੇ ਪੜ੍ਹਾਈ ਤੇ ਖਰਚਾ ਕਰਨ ਤੱਕ ਸੀਮਿਤ ਕਰ ਲਈ ਹੈ।

07 Jan 2016

sukhpal singh
sukhpal
Posts: 1197
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,.................

15 Jan 2016

R B Sohal
R B
Posts: 34
Gender: Male
Joined: 27/Dec/2015
Location: Gurdaspur
View All Topics by R B
View All Posts by R B
 

ਬਹੁੱਤ ਵਧੀਆ ਜਾਣਕਾਰੀ ਜੀ 

16 Jan 2016

gurmit singh
gurmit
Posts: 1453
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks Sir Ji

09 Mar 2016

Reply