ਗਜ਼ਲ
ਸੂਰਜ ਕਦ ਪਰਛਾਵਾਂ ਬਣਕੇ ਨਾਲ ਰਿਹਾ ।
ਸਿਰ ਤੇ ਮੇਰੇ ਸਦਾ ਧੁੱਪਾਂ ਦਾ ਜ਼ੰਜਾਲ ਰਿਹਾ ।
ਸੜਕਾਂ ਕੰਢੇ ਘਰ ਉਹ ਆਪਣੇ ਤਲਾਸ਼ ਰਹੀ,
ਝਾਤੀਆਂ ਮਾਰਕੇ ਕੋਈ ਘਰੋਂ ਮੈਨੂੰ ਭਾਲ਼ ਰਿਹਾ ।
ਸਾਜ਼ ਦੀ ਗੱਲ ਸੁਰ ਮੇਰੇ ਬੇਆਵਾਜ਼ ਹੋਏ,
ਗੀਤ ਮੇਰੇ ਦਾ ਛੰਦ ਏਦਾਂ ਬੇਤਾਲ ਰਿਹਾ ।
ਕੱਕਰ ਤੇਰੀ ਯਾਦ ਦਿਲਾਂ ਨੂੰ ਨਿੱਘ ਦੇਵੇ,
ਦਿਲ ਮੇਰੇ ਦੇ ਐਨ ਕਰੀਬ ਖਿਆਲ ਰਿਹਾ ।
ਮੌਤ ਉੱਡੀਕੇ ਪਲ ਪਲ ਮੈਂ ਬਹਾਨੇ ਟਾਲਦੀ,
ਸਦੀਆਂ ਤੋਂ ਹੈ ਕੌਣ ਜੁ ਦੀਵੇ ਬਾਲ਼ ਰਿਹਾ ।
ਤੂੰ ਆਖੇਂ ਚਲ ਫ਼ਿਰ ਤੋਂ ਸਫ਼ਰ ਸੁਰੂ ਕਰੀਏ,
ਉਮਰ ਕਿਸਦੇ ਲਗੇ ਲੇਖੇ ਸਦਾ ਸਵਾਲ ਰਿਹਾ।