Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 
ਗਜ਼ਲ

ਗਜ਼ਲ

ਐ  ਮੇਰੇ  ਮਹਿਬੂਬ  ਆ ਜਾ, ਯਾਦ  ਤੇਰੀ ਆ ਰਹੀ I

ਦਿਲ ਦੇ ਵਿਹੜੇ  ਝਾਤ ਪਾ ਜਾ,ਯਾਦ ਤੇਰੀ ਆ ਰਹੀ I

 

ਸਬਰ  ਦੀ  ਦੀਵਾਰ ਮੇਰੀ,ਢਹਿ ਨਾ ਜਾਵੇ ਇਹ ਕਿਤੇ,

ਡਿਗ ਰਹੀ  ਨੂੰ  ਤੂੰ  ਬਚਾ  ਜਾ,ਯਾਦ ਤੇਰੀ ਆ ਰਹੀ I

 

ਤੂੰ   ਬਣਾ   ਮਦਹੋਸ਼   ਮੈਨੂੰ , ਜੋ  ਰਹਾਂ  ਮੈਂ  ਝੂਮਦਾ,

ਮਸਤ  ਨੈਣਾਂ  ਚੋਂ  ਪਿਲਾ  ਜਾ, ਯਾਦ ਤੇਰੀ ਆ ਰਹੀ I

 

ਭੁੱਲ  ਗਿਆ  ਨੈਣਾਂ  ਨੇ ਸੌਣਾ, ਜਾਗਦੇ  ਬਸ ਦੀਦ ਨੂੰ,

ਚੰਨ ਜਿਹਾ ਮੁਖੜਾ ਵਿਖਾ ਜਾ ,ਯਾਦ ਤੇਰੀ ਆ ਰਹੀ I

 

ਉਮਰ  ਦੀ ਹਰ  ਰਾਤ  ਕਾਲੀ,ਤੂੰ ਦਿਵਾਲੀ ਕਰ ਦਵੀਂ

ਨ੍ਹੇਰ  ਦੇ  ਪਰਦੇ  ਜਲਾ  ਜਾ, ਯਾਦ  ਤੇਰੀ  ਆ ਰਹੀ I

 

ਘੇਰ  ਰੱਖਿਆ ਹਰ ਖੁਸ਼ੀ ਨੂੰ,ਫਿਰ  ਗਮਾਂ  ਦੀ ਭੀੜ ਨੇ,

ਆ  ਕੇ  ਇਹਨਾਂ  ਨੂੰ ਛਡਾ ਜਾ ,ਯਾਦ ਤੇਰੀ ਆ ਰਹੀ I

 

ਹੌਕਿਆਂ  ਤੇ   ਹਿਚਕੀਆਂ  ਨੇ,  ਜਿੰਦਗੀ  ਨੂੰ  ਰੋਲਿਆ,

ਇਸ  ਨੂੰ  ਤੂੰ ਹੱਸਣਾ ਸਿਖਾ ਜਾ,ਯਾਦ  ਤੇਰੀ ਆ ਰਹੀ I

 

ਆਸ ਦਾ ਦੀਪਕ ਜਗਾ ਕੇ, ਦਿਲ ਦੇ ਵਿਹੜੇ ਰੱਖ ਲਿਆ,

ਤੇਲ  ਤੂੰ  ਸੱਧਰਾਂ  ਦਾ ਪਾ ਜਾ,  ਯਾਦ  ਤੇਰੀ ਆ ਰਹੀ I

ਆਰ.ਬੀ.ਸੋਹਲ

27 Dec 2015

Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
👌👌
29 Dec 2015

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

Thanks a lot Jaspreet ji 

29 Dec 2015

Reply