Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ’ਚ ਪਾਲ ਰੱਖੀਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 
ਹਸੀਨ ਸੁਪਨੇ ਤੇ ਖਿਆਲ ਉੱਤਮ, ਸਦਾ ਤੂੰ ਸੋਚਾਂ ’ਚ ਪਾਲ ਰੱਖੀਂ

ਗਜ਼ਲ

ਹਸੀਨ ਸੁਪਨੇ  ਤੇ  ਖਿਆਲ ਉੱਤਮ, ਸਦਾ ਤੂੰ ਸੋਚਾਂ ’ਚ ਪਾਲ ਰੱਖੀਂ I

ਜੋ ਫਤਿਹ ਕਰਦਾ ਮੁਸੀਬਤਾਂ ਨੂੰ ,ਉਹ ਜੋਸ਼ ਜੀਵਨ ‘ਚ ਢਾਲ ਰੱਖੀਂ I

 

ਇਹ  ਨ੍ਹੇਰ ਸੂਰਜ ਨੂੰ  ਨਿਗਲ ਜਾਂਦੇ,ਤੇ  ਕੈਦ  ਕਰਦੇ ਉਜਾਲਿਆਂ ਨੂੰ,

ਕਰੀਂ  ਤੂੰ  ਰਾਖੀ ਉਜਾਲਿਆਂ  ਦੀ, ਮਿਸ਼ਾਲ  ਬਲਦੀ ਤੂੰ ਨਾਲ ਰੱਖੀਂ I

 

ਬੜੇ ਹੀ ਨਾਜੁਕ ਨੇ ਪਾਕ ਰਿਸ਼ਤੇ, ਇਹ  ਤਿੜਕ ਜਾਂਦੇ ਨੇ ਕੱਚ ਵਾਂਗੂੰ,

ਨਾ  ਫੇਰ  ਜੁੜਦੇ ਜੇ ਟੁੱਟ  ਜਾਵਣ,ਇਨ੍ਹਾ ਨੂੰ ਹਰ ਪਲ ਸੰਭਾਲ ਰੱਖੀਂ I

 

ਜ਼ਮੀਰ  ਆਪਣੀ  ਨਾ  ਵੇਚ  ਦੇਵੀਂ, ਪਰਾਨ   ਭਾਂਵੇਂ   ਤਿਆਗ  ਦੇਣਾ,

ਖਿੜੀੰ  ਤੂੰ ਕਮਲ  ਦੇ ਫੁੱਲ  ਵਾਂਗੂੰ,ਸਦਾ  ਤੂੰ ਦਿਲ  ਦਾ ਜਲਾਲ ਰੱਖੀਂ I

 

ਖੁਦਾ ਦੀ ਰਹਿਮਤ ਕਬੂਲ ਕਰਨਾ,ਤੇ ਕਦਰ ਕਰਨਾ ਤੂੰ ਰਹਿਮਤਾਂ ਦੀ,

ਜੋ   ਚੀਜ ਤੇਰੇ  ਨਾ  ਕੋਲ  ਹੋਵੇ, ਕਦੇ  ਨਾ  ਉਸਦਾ  ਮਲਾਲ  ਰੱਖੀਂ I

 

ਇਹ ਰਾਹ  ਵੀ ਔਖੇ ਨੇ ਮੰਜਿਲਾਂ ਦੇ,ਤੇ ਰਸਤਿਆਂ ਵਿਚ ਵੀ ਹੋਣ ਸੂਲਾਂ,

ਬੜੇ ਹੀ ਪੈਰਾਂ ‘ਚ  ਪੈਣ ਛਾਲੇ, ਬਣਾ  ਕੇ  ਫਿਰ  ਵੀ  ਤੂੰ  ਚਾਲ ਰੱਖੀਂ I

 

ਇਹ ਹੰਸ ਦਿਲ  ਦਾ ਨਾ ਤਰਸ ਜਾਵੇ,ਕਦੇ ਵੀ  ਵਸਲਾਂ ਦੇ ਮੋਤੀਆਂ ਤੋਂ,

ਸਦਾ  ਤੂੰ ਹਿਜਰਾਂ  ਦੇ ਕੰਕਰਾਂ ‘ਚੋਂ,   ਵਫ਼ਾ  ਦੇ ਮੋਤੀ ਵੀ  ਭਾਲ ਰੱਖੀਂ I

ਲਿਖੀੰ  ਤੂੰ  ਦਰਦਾਂ  ਦੀ  ਦਾਸਤਾਂ  ਨੂੰ, ਪੜੇ  ਜੋ  ਉਸਨੂੰ  ਮਸੂਸ  ਹੋਵੇ,

ਦਿਲਾਂ ਨੂੰ ਦੇਵੇ ਸਕੂਨ  ਸੋਹਲ , ਸਦਾ  ਤੂੰ  ਗਜ਼ਲਾਂ ‘ਚ ਖਿਆਲ ਰੱਖੀਂ I

ਆਰ.ਬੀ.ਸੋਹਲ

10 Feb 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

its marvalous,............great piece of work,............very well written,...........brilliantly use of words,............jio veer

14 Jul 2016

Reply