|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਗ਼ਜ਼ਲ |
ਰਾਗ ਅੰਨ੍ਹੇ ਸ਼ਬਦ ਕਾਣੇ ਹੋ ਗਏ, ਕਿਸ ਤਰ੍ਹਾਂ ਦੇ ਗੀਤ ਗਾਣੇ ਹੋ ਗਏ। ਸ਼ਹਿਰ ਦਾ ਮੂੰਹ ਧੋ ਦਿਓ ਚਮਕਾ ਦਿਓ, ਰੰਗ ਕੰਧਾਂ ਦੇ ਪੁਰਾਣੇ ਹੋ ਗਏ। ਕਿੱਲ ਕਾਂਟੇ ਚੁਗਣ ਬੱਚੇ ਪੇਟ ਲਈ, ਬਿਨ ਸਕੂਲਾਂ ਤੋਂ ਸਿਆਣੇ ਹੋ ਗਏ। ਸੋਚ ਉਨ੍ਹਾਂ ਦੀ ਸਿਮਟ ਕੇ ਰਹਿ ਗਈ, ਜਦ ਘਰਾਂ ਤੋਂ ਉਹ ਘਰਾਣੇ ਹੋ ਗਏ। ਸ਼ੁਕਰੀਆ ਬਰਸਾਤ ਤੇਰਾ ਸ਼ੁਕਰੀਆ, ਖਾਣ ਜੋਗੇ ਚਾਰ ਦਾਣੇ ਹੋ ਗਏ। ਦੋ ਪੁੜਾਂ ਵਿਚਕਾਰ ਫਿਰ ਨਾ ਬੋਲਦੇ, ਲੋਕ ਕਿਉਂ ਏਨੇ ਨਿਤਾਣੇ ਹੋ ਗਏ। ਬਣ ਗਏ ਪੱਥਰ ਦਿਲੇ ਨੇ ਆਦਮੀ, ਸ਼ੀਸ਼ਿਆਂ ਵਰਗੇ ਨੇ ਬਾਣੇ ਹੋ ਗਏ।
ਮਨਜਿੰਦਰ ਸਿੰਘ ਧਨੋਆ ਮੋਬਾਈਲ: 98761-00161
|
|
22 Jul 2012
|
|
|
|
|
ਬਹੁਤ ਖੂਬ ,,,,ਧੰਨਵਾਦ ਬਿੱਟੂ ਜੀ ਇੰਨੀ ਵਧੀਆ ਰਚਨਾ ਸਾਂਝੀ ਕਰਨ ਲਈ
|
|
22 Jul 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|